September 11, 2026, 7:06 am
----------- Advertisement -----------
HomeNewsLatest Newsਪੰਜਾਬ ਦੇ ਮੁੱਖ ਸਕੱਤਰ ਨੇ ਆਰਬੀਆਈ ਨੂੰ ਕਰਜ਼ੇ ਦੀ ਪੇਸ਼ਕਸ਼ ਕਰਨ ਵਾਲੀਆਂ...

ਪੰਜਾਬ ਦੇ ਮੁੱਖ ਸਕੱਤਰ ਨੇ ਆਰਬੀਆਈ ਨੂੰ ਕਰਜ਼ੇ ਦੀ ਪੇਸ਼ਕਸ਼ ਕਰਨ ਵਾਲੀਆਂ ਕਾਨੂੰਨੀ ਐਪਾਂ ਦੀ ਸੂਚੀ ਤਿਆਰ ਅਤੇ ਸਾਂਝਾ ਕਰਨ ਲਈ ਕਿਹਾ

Published on

----------- Advertisement -----------

ਚੰਡੀਗੜ੍ਹ, 19 ਸਤੰਬਰ: ਪੰਜਾਬ ਦੇ ਮੁੱਖ ਸਕੱਤਰ ਵਿਜੇ ਕੁਮਾਰ ਜੰਜੂਆ ਨੇ ਗੈਰ-ਬੈਂਕਿੰਗ ਵਿੱਤੀ ਕੰਪਨੀਆਂ ਅਤੇ ਗੈਰ-ਸੰਗਠਿਤ ਸੰਸਥਾਵਾਂ ਬਾਰੇ ਰਾਜ ਪੱਧਰੀ ਤਾਲਮੇਲ ਕਮੇਟੀ ਦੀ 18ਵੀਂ ਮੀਟਿੰਗ ਦੀ ਪ੍ਰਧਾਨਗੀ ਕੀਤੀ। ਮੀਟਿੰਗ ਦਾ ਸੰਚਾਲਨ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਚੰਡੀਗੜ੍ਹ ਦੇ ਖੇਤਰੀ ਨਿਰਦੇਸ਼ਕ ਐਮ.ਕੇ. ਮੱਲ ਨੇ ਕੀਤਾ। ਮੀਟਿੰਗ ਦੌਰਾਨ ਰਿਜ਼ਰਵ ਬੈਂਕ ਵੱਲੋਂ ਕੀਤੀਆਂ ਗਈਆਂ ਰੈਗੂਲੇਟਰੀ ਅਤੇ ਨੀਤੀਗਤ ਪਹਿਲਕਦਮੀਆਂ, ਨਿਵੇਸ਼ਕਾਂ/ਜਮ੍ਹਾਂਕਰਤਾਵਾਂ ਦੇ ਹਿੱਤਾਂ ਦੀ ਸੁਰੱਖਿਆ ਬਾਰੇ ਜਾਗਰੂਕਤਾ ਪ੍ਰੋਗਰਾਮਾਂ ਅਤੇ ਇਸ ਤਰ੍ਹਾਂ ਦੇ ਹੋਰ ਮੁੱਦਿਆਂ ‘ਤੇ ਚਰਚਾ ਕੀਤੀ ਗਈ। ਮੁੱਖ ਸਕੱਤਰ ਨੇ ਅਨਰੈਗੂਲੇਟਿਡ ਡਿਪਾਜ਼ਿਟ ਸਕੀਮਜ਼ ਐਕਟ, 2019 ਦੇ ਵਿਆਪਕ ਪ੍ਰਚਾਰ ‘ਤੇ ਜ਼ੋਰ ਦਿੱਤਾ ਤਾਂ ਜੋ ਪੰਜਾਬ ਦੇ ਸਾਰੇ ਨਾਗਰਿਕਾਂ ਨੂੰ ਉਕਤ ਐਕਟ ਬਾਰੇ ਜਾਗਰੂਕ ਕੀਤਾ ਜਾ ਸਕੇ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਇਸ ਐਕਟ ਦੇ ਉਪਬੰਧਾਂ ਦੀ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਜਾ ਸਕਣ। ਜਮ੍ਹਾਂਕਰਤਾਵਾਂ ਦੇ ਹਿੱਤਾਂ ਦੀ ਰੱਖਿਆ ਲਈ ਅਨਿਯੰਤ੍ਰਿਤ ਜਮ੍ਹਾਂ ਯੋਜਨਾਵਾਂ ਨੂੰ ਰੋਕਣ ਲਈ ਇਹ ਐਕਟ ਬਹੁਤ ਕਾਰਗਰ ਹੈ।

ਇਸ ਤੋਂ ਇਲਾਵਾ ਡਿਜੀਟਲ ਕਰਜ਼ਾ ਦੇਣ ਬਾਰੇ ਕਾਰਜ ਸਮੂਹ ਦੀਆਂ ਸਿਫ਼ਾਰਸ਼ਾਂ ‘ਤੇ ਚਰਚਾ ਕਰਦੇ ਹੋਏ ਮੁੱਖ ਸਕੱਤਰ ਨੇ ਲੋਕਾਂ ਨੂੰ ਕਰਜ਼ੇ ਦੀ ਪੇਸ਼ਕਸ਼ ਕਰਨ ਵਾਲੇ ਗੈਰ-ਕਾਨੂੰਨੀ ਲੋਨ ਐਪਸ ਦੇ ਵਧ ਰਹੇ ਮਾਮਲਿਆਂ ‘ਤੇ ਚਿੰਤਾ ਜ਼ਾਹਰ ਕੀਤੀ। ਇਸ ਮੁੱਦੇ ‘ਤੇ ਖੇਤਰੀ ਨਿਰਦੇਸ਼ਕ ਆਰਬੀਆਈ ਨੇ ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਦੇ ਮੰਤਰੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਬਾਰੇ ਜਾਣੂ ਕਰਵਾਇਆ ਜਿਸ ਵਿੱਚ ਆਰਬੀਆਈ ਨੂੰ ਸਾਰੀਆਂ ਕਾਨੂੰਨੀ ਐਪਾਂ ਦੀ ਇੱਕ ਸੂਚੀ (ਵਾਈਟਲਿਸਟ ) ਤਿਆਰ ਕਰਨ ਲਈ ਕਿਹਾ ਗਿਆ ਹੈ ਅਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਸਿਰਫ ਇਹ “ਵਾਈਟਲਿਸਟ” ਸੂਚੀ ਵਾਲੇ ਐਪ ਹੀ ਐਪ ਸਟੋਰਾਂ ‘ਤੇ ਉਬਲਭਧ ਹੋਣ। ਮੁੱਖ ਸਕੱਤਰ ਨੇ ਆਰਬੀਆਈ ਨੂੰ ਅਜਿਹੀਆਂ ਕਾਨੂੰਨੀ ਐਪਾਂ ਦੀ ਸੂਚੀ ਜਲਦੀ ਤੋਂ ਜਲਦੀ ਤਿਆਰ ਕਰਨ ਅਤੇ ਸਾਂਝਾ ਕਰਨ ਲਈ ਕਿਹਾ ਤਾਂ ਜੋ ਆਮ ਲੋਕਾਂ ਨੂੰ ਕਿਸੇ ਵੀ ਗੈਰ-ਕਾਨੂੰਨੀ ਲੋਨ ਐਪਸ ਦਾ ਸ਼ਿਕਾਰ ਹੋਣ ਤੋਂ ਬਚਾਇਆ ਜਾ ਸਕੇ।
ਖੇਤਰੀ ਨਿਰਦੇਸ਼ਕ, ਆਰਬੀਆਈ ਨੇ ਬੇਈਮਾਨ ਸੰਸਥਾਵਾਂ ਨੂੰ ਆਮ ਲੋਕਾਂ ਨੂੰ ਧੋਖਾ ਦੇਣ ਤੋਂ ਰੋਕਣ ਲਈ ਰੈਗੂਲੇਟਰਾਂ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਵਿਚਕਾਰ ਬਿਹਤਰ ਤਾਲਮੇਲ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਮੀਟਿੰਗ ਦੌਰਾਨ ਆਰਬੀਆਈ ਦੇ ‘ਸੁਚੇਤ ਪੋਰਟਲ’ ਦੀ ਉਪਯੋਗਤਾ ਬਾਰੇ ਵੀ ਜਾਣੂ ਕਰਵਾਇਆ ਜੋ ਆਮ ਲੋਕਾਂ ਵੱਲੋਂ ਸ਼ਿਕਾਇਤਾਂ ਦਰਜ ਕਰਨ ਦੇ ਨਾਲ-ਨਾਲ ਅਹਿਮ ਜਾਣਕਾਰੀਆਂ ਨੂੰ ਸਾਂਝਾ ਕਰਨ ਦੀ ਸਹੂਲਤ ਦਿੰਦਾ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪੰਜਾਬੀ ਗਾਇਕ Vadda Grewal ਨੂੰ ਵੱਡੀ ਰਾਹਤ, ਡਰੱਗਜ਼ ਮਾਮਲੇ ‘ਚ ਮੋਹਾਲੀ ਅਦਾਲਤ ਨੇ ਕੀਤਾ ਬਰੀ

ਮੋਹਾਲੀ ਦੀ ਇੱਕ ਵਿਸ਼ੇਸ਼ ਅਦਾਲਤ ਨੇ ਗਾਇਕ ਗੁਰਿੰਦਰਪਾਲ ਸਿੰਘ ਉਰਫ ਵੱਡਾ ਗਰੇਵਾਲ (ਵਾਸੀ ਕਾਮੋਮਾਜਰਾ...

ਮਹਿੰਦਰ ਭਗਤ ਦੇ ਪਿਤਾ ਭਗਤ ਚੂੰਨੀ ਲਾਲ ਪੰਜ ਤੱਤਾਂ ਵਿਚ ਹੋਏ ਵਿਲੀਨ

 ਮਹਿੰਦਰ ਭਗਤ ਦੇ ਪਿਤਾ ਭਗਤ ਚੂੰਨੀ ਲਾਲ ਪੰਜ ਤੱਤਾਂ ਵਿਚ ਵਿਲੀਨ ਹੋ ਗਏ ਹਨ।...

ਦੋਸਤ ਹੀ ਨਿਕਲਿਆ ਕਾਤਲ, ਨਸ਼ੇ ਦੀ ਡੋਜ਼ ਦੇ ਕੇ ਲਈ ਸੀ ਨੌਜਵਾਨ ਦੀ ਜਾਨ; ਪੁਲਿਸ ਹੱਥ ਚੜ੍ਹਿਆ ਮੁੱਖ ਦੋਸ਼ੀ

ਤਪਾ ਸਿਟੀ ਪੁਲਿਸ ਨੇ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਹੋਈ ਮੌਤ ਦੇ ਮਾਮਲੇ...

ਅੰਮ੍ਰਿਤਸਰ ਦੇ ਯੂਨੀਅਨ ਬੈਂਕ ਵਿੱਚ ਲੁੱਟ ਦੀ ਕੋਸ਼ਿਸ਼, ਅਸਫਲ ਹੋਣ ਤੇ ਭੱਜੇ 5 ਨਕਾਬਪੋਸ਼

ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਇਲਾਕੇ ਵਿੱਚ ਯੂਨੀਅਨ ਬੈਂਕ ਆਫ਼ ਇੰਡੀਆ ਵਿੱਚ ਲੁੱਟ ਦਾ ਮਾਮਲਾ...

ਸਕੂਲ ਵੱਲੋਂ ਫਰਮਾਨ ਜਾਰੀ: ਦੁਪਹਿਰ ਦੇ ਖਾਣੇ ‘ਚ ਨਾਨ-ਵੇਜ ਤੇ ਪਿਆਜ਼-ਲਸਣ ਲਿਆਉਣ ‘ਤੇ ਬੈਨ

ਮਹਾਰਾਸ਼ਟਰ ਦੇ ਭਾਇੰਦਰ ’ਚ ਭਾਜਪਾ ਵਿਧਾਇਕ ਨਰੇਂਦਰ ਮਹਿਤਾ ਦੇ 'ਸੇਵਨ ਸਕੁਆਇਰ ਸਕੂਲ' ਦਾ ਇੱਕ...

 ਸੈਮਸੰਗ ਨੂੰ ਟੱਕਰ ਦੇਣ ਆਇਆ 3 ਲੱਖ ਦਾ Apple foldable ਫੋਨ, ਜਾਣੋ ਕੀ ਹਨ ਖ਼ਾਸ ਵਿਸ਼ੇਸ਼ਤਾਵਾਂ

 ਐਪਲ ਵੱਲੋਂ 9 ਸਤੰਬਰ ਨੂੰ ਲਾਂਚ ਕੀਤਾ ਗਿਆ ਆਈਫੋਨ ਡੂਓ, ਸੈਮਸੰਗ ਦੁਆਰਾ ਇਸ ਸ਼੍ਰੇਣੀ...

ਅਰਵਿੰਦ ਕੇਜਰੀਵਾਲ ਫਿਰ ਤੋਂ ਚੁਣੇ ਗਏ ਰਾਸ਼ਟਰੀ ਕਨਵੀਨਰ, AAP ਦੀ 23 ਮੈਂਬਰੀ ਨਵੀਂ ਟੀਮ ਦਾ ਹੋਇਆ ਗਠਨ

ਆਮ ਆਦਮੀ ਪਾਰਟੀ ਨੇ ਇਕ ਵਾਰ ਫਿਰ ਅਰਵਿੰਦ ਕੇਜਰੀਵਾਲ ਨੂੰ ਆਪਣਾ ਕੌਮੀ ਕਨਵੀਨਰ ਚੁਣਿਆ...

‘ਪੰਜਾਬ ‘ਚ ਬਿਨ੍ਹਾਂ CM ਚਿਹਰੇ ਦੇ ਚੋਣ ਮੈਦਾਨ ‘ਚ ਉਤਰੇਗੀ ਕਾਂਗਰਸ, ਰਾਹੁਲ ਗਾਂਧੀ ਹੀ ਕੈਂਪੇਨ ਦਾ ਚਿਹਰਾ ਹੋਣਗੇ’- ਸਚਿਨ ਪਾਇਲਟ

ਪੰਜਾਬ ਕਾਂਗਰਸ ਵਿਚ ਚੱਲ ਰਹੇ ਅੰਦਰੂਨੀ ਕਲੇਸ਼ ਵਿਚਾਲੇ AICC ਦੀ ਲੀਡਰਸ਼ਿਪ ਨੇ ਭੁਪੇਸ਼ ਬਘੇਲ...