September 3, 2026, 1:52 am
----------- Advertisement -----------
HomeNewsLatest Newsਮੁੱਖ ਮੰਤਰੀ ਦੇ ਹੁਕਮਾਂ ’ਤੇ ਪੰਜਾਬ ਸਰਕਾਰ ਨੇ ਸੇਵਾ ਕੇਂਦਰਾਂ ਅਤੇ ਸਾਂਝ...

ਮੁੱਖ ਮੰਤਰੀ ਦੇ ਹੁਕਮਾਂ ’ਤੇ ਪੰਜਾਬ ਸਰਕਾਰ ਨੇ ਸੇਵਾ ਕੇਂਦਰਾਂ ਅਤੇ ਸਾਂਝ ਕੇਂਦਰਾਂ ਦਾ ਸਮਾਂ ਵਧਾਇਆ

Published on

----------- Advertisement -----------

ਹੁਣ ਐਤਵਾਰ ਨੂੰ ਵੀ ਕਾਰਜਸ਼ੀਲ ਰਹਿਣਗੇ ਕੇਂਦਰ
15 ਅਪ੍ਰੈਲ ਤੋਂ ਲਾਗੂ ਹੋਵੇਗਾ ਲੋਕ ਪੱਖੀ ਉਪਰਾਲਾ
ਚੰਡੀਗੜ੍ਹ, 7 ਅਪ੍ਰੈਲ : ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ’ਤੇ ਪੰਜਾਬ ਸਰਕਾਰ ਨੇ ਸੂਬਾ ਭਰ ਦੇ ਸਾਰੇ 320 ਸੇਵਾ ਕੇਂਦਰਾਂ ਅਤੇ 506 ਸਾਂਝ ਕੇਂਦਰਾਂ ਦਾ ਸਮਾਂ ਵਧਾ ਦਿੱਤਾ ਹੈ ਅਤੇ ਹੁਣ ਇਹ ਕੇਂਦਰ ਐਤਵਾਰ ਨੂੰ ਵੀ ਕਾਰਜਸ਼ੀਲ ਹੋਣਗੇ। ਇਹ ਲੋਕ ਪੱਖੀ ਫੈਸਲਾ 15 ਅਪ੍ਰੈਲ, 2022 ਨੂੰ ਲਾਗੂ ਹੋ ਜਾਵੇਗਾ।
ਇਸ ਉਪਰਾਲੇ ਨੂੰ ਲੋਕ ਪੱਖੀ ਦੱਸਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਇਹ ਕਦਮ ਲੋਕਾਂ ਨੂੰ ਸੁਚਾਰੂ ਢੰਗ ਨਾਲ ਹੋਰ ਨਾਗਰਿਕ ਕੇਂਦਰਿਤ ਸੇਵਾਵਾਂ ਸਮੇਂ ਸਿਰ ਮੁਹੱਈਆ ਕਰਵਾਉਣ ਵਿਚ ਸਹਾਈ ਹੋਵੇਗਾ।
ਦੱਸਣਯੋਗ ਹੈ ਕਿ ਸਾਰੇ ਜ਼ਿਲ੍ਹਾ ਹੈੱਡਕੁਆਰਟਰਜ਼, ਸਬ-ਡਵੀਜ਼ਨ ਅਤੇ ਪੁਲੀਸ ਥਾਣਿਆਂ ਦੇ ਪੱਧਰ ਉਤੇ ਸਾਂਝ ਕੇਂਦਰ ਹਨ।

ਇਕ ਸਰਕਾਰੀ ਬੁਲਾਰੇ ਮੁਤਾਬਕ ਸੂਬੇ ਦੇ ਸੇਵਾ ਕੇਂਦਰਾਂ ਅਤੇ ਸਾਂਝ ਕੇਂਦਰਾਂ ਦਾ ਸਮਾਂ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਦੋ ਘੰਟੇ ਵਧਾ ਦਿੱਤਾ ਗਿਆ ਅਤੇ ਇਹ ਕੇਂਦਰ ਹੁਣ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਖੁੱਲ੍ਹੇ ਰਿਹਾ ਕਰਨਗੇ ਜਦਕਿ ਇਸ ਵੇਲੇ ਇਨ੍ਹਾਂ ਕੇਂਦਰਾਂ ਦਾ ਸਮਾਂ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਹੈ। ਸੇਵਾ ਕੇਂਦਰ ਅਤੇ ਸਾਂਝ ਕੇਂਦਰ ਹੁਣ ਹਰੇਕ ਐਤਵਾਰ ਨੂੰ ਵੀ ਕਾਰਜਸ਼ੀਲ ਹੋਣਗੇ ਅਤੇ ਸੂਬੇ ਦੇ ਨਾਗਰਿਕ ਸ਼ਨਿਚਰਵਾਰ ਅਤੇ ਐਤਵਾਰ ਨੂੰ ਵੀ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਸੇਵਾਵਾਂ ਹਾਸਲ ਕਰ ਸਕਣਗੇ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਕਿਸਾਨ ਮੋਰਚੇ ਕਾਰਨ ਕਿਹੜੇ ਰਸਤੇ ਬੰਦ ਅਤੇ ਡਾਇਵਰਟ; ਪੜ੍ਹੋ ਟਰੈਫਿਕ ਪੁਲੀਸ ਵੱਲੋਂ ਜਾਰੀ ਐਡਵਾਈਜ਼ਰੀ

 ਚੰਡੀਗੜ੍ਹ ਅਤੇ ਮੁਹਾਲੀ ਦੀ ਹੱਦ 'ਤੇ ਲੱਗੇ ਕਿਸਾਨ ਮੋਰਚੇ ਅਤੇ ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ...

ਭਾਈ ਬਲਵੰਤ ਸਿੰਘ ਰਾਜੋਆਣਾ ਨੇ ਅੱਖਾਂ ਦੇ ਇਲਾਜ ਲਈ ਖੜਕਾਇਆ ਹਾਈਕੋਰਟ ਦਾ ਬੂਹਾ

ਪਟਿਆਲਾ ਜੇਲ੍ਹ ’ਚ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਆਪਣੀਆਂ ਅੱਖਾਂ ਦੇ ਇਲਾਜ ਲਈ...

ਕੈਨੇਡਾ ‘ਚ ਭਾਰਤੀਆਂ ਲਈ ਖੁਸ਼ਖਬਰੀ, UPI ਤੋਂ ਪੈਸਾ ਭੇਜਣਾ ਹੋਵੇਗਾ ਤੇਜ਼ ਤੇ ਸਸਤਾ

ਕੈਨੇਡਾ ਅਤੇ ਭਾਰਤ ਵਿੱਚ ਰਹਿਣ ਵਾਲੇ ਪੰਜਾਬੀਆਂ ਦੇ ਮਜ਼ਬੂਤ ​​ਆਰਥਿਕ ਸਬੰਧ ਹਨ। ਇਹ ਰਿਸ਼ਤਾ...

ਹੁੱਕਾ ਬਾਰਾਂ ‘ਤੇ ਲੱਗੀ ਪੂਰੀ ਤਰ੍ਹਾਂ ਪਾਬੰਦੀ, DC ਨੇ ਜਾਰੀ ਕੀਤੇ ਹੁਕਮ

ਮੋਗਾ ਜ਼ਿਲ੍ਹਾ ਪ੍ਰਸ਼ਾਸਨ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਇੱਕ ਵੱਡਾ ਕਦਮ ਚੁੱਕਿਆ...

ਪਹਿਲੀ ਵਾਰ ਵੋਟਰ ਬਣਨ ਦਾ ਮੌਕਾ, 12 ਸਤੰਬਰ ਤੱਕ ਕਰੋ ਅਰਜ਼ੀ

18 ਸਾਲ ਦੀ ਉਮਰ ਪੂਰੀ ਕਰ ਚੁੱਕੇ ਜਾਂ 1 ਅਕਤੂਬਰ 2026 ਤੱਕ 18 ਸਾਲ...

DA ਮਾਮਲੇ ‘ਚ ਸੁਪਰੀਮ ਕੋਰਟ ਪਹੁੰਚੀ ਮਾਨ ਸਰਕਾਰ, ਹਾਈਕੋਰਟ ਦੇ ਫ਼ੈਸਲੇ ਨੂੰ ਦਿੱਤੀ ਚੁਣੌਤੀ

ਪੰਜਾਬ ਸਰਕਾਰ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ 3 ਅਗਸਤ ਦੇ ਮਹਿੰਗਾਈ ਭੱਤੇ...

ਪਰਾਲੀ ਦੀ ਖੇਤ ਵਿੱਚ ਅਤੇ ਖੇਤ ਤੋਂ ਬਾਹਰ ਸਾਂਭ-ਸੰਭਾਲ ਨੂੰ ਉਤਸ਼ਾਹਤ ਕੀਤਾ ਜਾਵੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਚੰਡੀਗੜ੍ਹ, 1 ਸਤੰਬਰ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸੂਬੇ ਵਿੱਚ ਪਰਾਲੀ...

ਸੈਪਸਿਸ ਨੂੰ ਹਲਕੇ ‘ਚ ਨਾ ਲਓ!,ਕੁਝ ਘੰਟਿਆਂ ‘ਚ ਬਣ ਸਕਦੈ ਜਾਨਲੇਵਾ,ਸਮੇਂ ਸਿਰ ਪਛਾਣ ਹੀ ਬਚਾ ਸਕਦੀ ਜਾਨ

ਚੰਡੀਗੜ੍ਹ, 1 ਸਤੰਬਰ 2026:ਸ਼ੁਰੂਆਤ ਵਿੱਚ ਆਮ ਜਿਹਾ ਲੱਗਣ ਵਾਲਾ ਇਨਫੈਕਸ਼ਨ, ਸੈਪਸਿਸ ਅਤੇ ਸੈਪਟਿਕ ਸ਼ਾਕ...

ਪੰਜਾਬ ‘ਚ 3 ਸਤੰਬਰ ਨੂੰ ਸਕੂਲ-ਕਾਲਜ ਦੀਆਂ ਬੱਸਾਂ ਰਹਿਣਗੀਆਂ ਬੰਦ, ਮੰਗਾਂ ਨੂੰ ਲੈ ਕੇ ਬੱਸ ਆਪ੍ਰੇਟਰ ਕਰਨਗੇ ਮਹਾਪੰਚਾਇਤ

ਪੰਜਾਬ ਵਿੱਚ ਸਕੂਲ ਅਤੇ ਕਾਲਜ ਬੱਸ ਆਪ੍ਰੇਟਰਾਂ ਨੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ...