June 25, 2026, 7:46 pm
----------- Advertisement -----------
HomeNewsBreaking Newsਕੇਂਦਰ ਨੇ ਜਾਰੀ ਕੀਤੇ 25,445 ਕਰੋੜ ਰੁਪਏ: ਪੰਜਾਬ ਸਰਕਾਰ ਨੂੰ ਕਣਕ ਖਰੀਦਣ...

ਕੇਂਦਰ ਨੇ ਜਾਰੀ ਕੀਤੇ 25,445 ਕਰੋੜ ਰੁਪਏ: ਪੰਜਾਬ ਸਰਕਾਰ ਨੂੰ ਕਣਕ ਖਰੀਦਣ ਲਈ 29,000 ਕਰੋੜ ਰੁਪਏ ਦੀ ਕੈਸ਼ ਕ੍ਰੈਡਿਟ ਲਿਮਿਟ ਮਿਲੀ

Published on

----------- Advertisement -----------

ਚੰਡੀਗੜ੍ਹ, 30 ਮਾਰਚ 2023 – ਭਾਰਤੀ ਰਿਜ਼ਰਵ ਬੈਂਕ ਨੇ ਆਗਾਮੀ ਹਾੜ੍ਹੀ ਦੇ ਸੀਜ਼ਨ ਵਿੱਚ ਕਣਕ ਦੀ ਖਰੀਦ ਲਈ ਪੰਜਾਬ ਸਰਕਾਰ ਨੂੰ 29,000 ਰੁਪਏ ਦੀ ਕੈਸ਼-ਕ੍ਰੈਡਿਟ ਲਿਮਟ ਦਿੱਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਆਉਣ ਵਾਲੇ ਸੀਜ਼ਨ ਲਈ ਸੀਸੀਐਲ ਵਜੋਂ ਪਹਿਲਾਂ ਹੀ 25,445 ਕਰੋੜ ਰੁਪਏ ਜਾਰੀ ਕਰ ਚੁੱਕੀ ਹੈ।

ਮਾਨ ਨੇ ਦੱਸਿਆ ਕਿ ਇਸ ਦੇ ਨਾਲ ਹੀ ਕੇਂਦਰੀ ਬੈਂਕ ਨੇ ਇਸ ਸੀਜ਼ਨ ਦੀ ਕਣਕ ਦੀ ਖਰੀਦ ਲਈ ਸੂਬਾ ਸਰਕਾਰ ਵੱਲੋਂ ਮੰਗੀ ਗਈ ਸੀ.ਸੀ.ਐਲ ਦੀ ਵੱਡੀ ਰਕਮ ਜਾਰੀ ਕਰ ਦਿੱਤੀ ਹੈ। ਸੀਸੀਐਲ ਨੂੰ ਸਮੇਂ ਸਿਰ ਜਾਰੀ ਕਰਨ ਲਈ ਕੇਂਦਰ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਹ ਮੌਜੂਦਾ ਸੀਜ਼ਨ ਵਿੱਚ ਕਣਕ ਦੀ ਤੇਜ਼ੀ ਨਾਲ ਖਰੀਦ ਨੂੰ ਜਾਰੀ ਰੱਖਣ ਵਿੱਚ ਮਦਦ ਕਰੇਗਾ। ਉਨ੍ਹਾਂ ਬੁੱਧਵਾਰ ਨੂੰ ਖੁਰਾਕ ਤੇ ਸਪਲਾਈ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਹਦਾਇਤ ਕੀਤੀ ਕਿ ਕਣਕ ਦੇ ਇੱਕ-ਇੱਕ ਦਾਣੇ ਦੀ ਖਰੀਦ ਯਕੀਨੀ ਬਣਾਈ ਜਾਵੇ।

ਮੁੱਖ ਮੰਤਰੀ ਨੇ ਕਿਹਾ ਕਿ ਕਣਕ ਦੀ ਖਰੀਦ ਅਤੇ ਸੰਭਾਲ ਲਈ ਠੋਸ ਪ੍ਰਬੰਧ ਕੀਤੇ ਜਾਣਗੇ ਤਾਂ ਜੋ ਕਿਸਾਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਜ਼ਿਕਰਯੋਗ ਹੈ ਕਿ ਕਣਕ ਦੀ ਖ਼ਰੀਦ ਪਹਿਲੀ ਅਪਰੈਲ ਤੋਂ ਸ਼ੁਰੂ ਹੋ ਰਹੀ ਹੈ, ਜਿਹੜੀ 31 ਮਈ ਤੱਕ ਚੱਲੇਗੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

‘ਕੱਦ 2 ਇੰਚ ਉੱਚਾ, ਮਾਸਕ ਲਾਇਆ, ਗਲੇ ‘ਤੇ ਨਿਸ਼ਾਨ ਨਹੀਂ’, ਕਥਿਤ ਵੀਡੀਓ ਵਿਵਾਦ ‘ਤੇ CM ਮਾਨ ਦੇ ਖੁਲਾਸੇ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਵੀਰਵਾਰ ਨੂੰ ਮੋਹਾਲੀ ਵਿੱਚ ਆਪਣੇ ਕਥਿਤ ਵਾਇਰਲ...

ਪੰਜਾਬ ਕਾਂਗਰਸ ‘ਚ ਵੱਡੇ ਧਮਾਕੇ ਦੀ ਤਿਆਰੀ! ਚੰਨੀ ਤੇ ਰੰਧਾਵਾ ਦਿੱਲੀ ਤਲਬ, ਰਾਜਾ ਵੜਿੰਗ ਦੀ ਕੁਰਸੀ ‘ਤੇ ਮੰਡਰਾਏ ਸੰਕਟ ਦੇ ਬੱਦਲ

ਪੰਜਾਬ ਕਾਂਗਰਸ 'ਚ 2027 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੱਡੇ ਜਥੇਬੰਦਕ ਫੇਰਬਦਲ ਦੀਆਂ ਅਟਕਲਾਂ...

ਵਿਰਾਟ ਕੋਹਲੀ ਦੇ ‘One8’ ਬ੍ਰਾਂਡ ਦੇ ਜੁੱਤਿਆਂ ਨੇ ਮਚਾਈ ਧੁੰਮ, 24 ਘੰਟਿਆਂ ‘ਚ ਵਿਕੇ ਡੇਢ ਲੱਖ ਜੁੱਤੇ

ਵਿਰਾਟ ਕੋਹਲੀ ਦੇ 'One8' ਬ੍ਰਾਂਡ ਦੇ ਜੁੱਤਿਆਂ ਨੇ ਧੂਮ ਮਚਾ ਰੱਖੀ ਹੈ। ਲਾਂਚ ਹੋਣ...

ਪਟਿਆਲਾ ‘ਚ ਫ਼ੌਜੀ ਨੇ ਪਤਨੀ ਨੂੰ ਕਾਰ ‘ਚ ਬਿਠਾ ਕੇ ਭਾਖੜਾ ਨਹਿਰ ‘ਚ ਸੁੱਟਿਆ, ਪਤਨੀ ਦੀ ਮੌਤ

ਪੰਜਾਬ ਦੇ ਪਟਿਆਲਾ ਵਿੱਚ ਇੱਕ ਫ਼ੌਜੀ ਵੱਲੋਂ ਆਪਣੀ ਹੀ ਪਤਨੀ ਦਾ ਕਤਲ ਕੀਤੇ ਜਾਣ...

ਪੁਲਿਸ ਕਸਟਡੀ ‘ਚੋਂ ਮੁਲਜ਼ਮ ਫਰਾਰ, ਭਾਲ ਲਈ CCTV ਖੰਗਾਲ ਰਹੀ ਪੁਲਿਸ

ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਆਰਮਜ਼ ਐਕਟ ਤਹਿਤ...

ਵੈਨੇਜ਼ੁਏਲਾ ‘ਚ 7.2 ਤੇ 7.5 ਤੀਬਰਤਾ ਦੇ ਆਏ ਦੋ ਭੂਚਾਲ, ਹਜ਼ਾਰਾਂ ਮੌਤਾਂ ਦਾ ਖਦਸ਼ਾ, PM ਮੋਦੀ ਨੇ ਪ੍ਰਗਟਾਇਆ ਦੁੱਖ

ਵੈਨੇਜ਼ੁਏਲਾ ਵਿੱਚ ਕੁਦਰਤ ਨੇ ਤਬਾਹੀ ਮਚਾ ਦਿੱਤੀ ਹੈ। ਲਗਾਤਾਰ ਦੋ ਜ਼ਬਰਦਸਤ ਭੂਚਾਲਾਂ ਨੇ ਭਾਰੀ...

ਆਪ ਨੇ ਆਪਣੇ ਵਾਅਦਿਆਂ ਨਾਲੋਂ ਵੱਧ ਪੂਰੇ ਕੀਤੇ ਹਨ, ਜਦਕਿ ਵਿਰੋਧੀ ਧਿਰ ਕੋਲ 2027 ਲਈ ਕੋਈ ਰੋਡਮੈਪ ਨਹੀਂ ਹੈ ਅਤੇ ਉਹ ਕੂੜ ਪ੍ਰਚਾਰ ਦਾ...

ਚੰਡੀਗੜ੍ਹ 24 ਜੂਨ:ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਅਤੇ ਸੂਬਾ ਜਨਰਲ ਸਕੱਤਰ...