ਪੰਜਾਬ ‘ਚ ਭਗਵੰਤ ਮਾਨ ਸਰਕਾਰ ਵਲੋਂ 1 ਜੁਲਾਈ ਤੋਂ ਪੰਜਾਬ ਵਿੱਚ 600 ਯੂਨਿਟ ਮੁਫ਼ਤ ਬਿਜਲੀ ਦਾ ਐਲਾਨ ਕੀਤਾ ਗਿਆ। ਜਿਸ ਤੋਂ ਬਾਅਦ ਜ਼ੀਰੋ ਬਿੱਲ ਲਈ ਇੱਕ ਹੀ ਘਰ ਵਿੱਚ ਦੋ-ਦੋ ਤਿੰਨ-ਤਿੰਨ ਮੀਟਰ ਲਗਵਾਉਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਸਿਰਫ਼ ਸੱਤ ਮਹੀਨਿਆਂ ਵਿੱਚ ਪੰਜਾਬ ਵਿੱਚ ਨਵੇਂ ਬਿਜਲੀ ਮੀਟਰ ਲਗਾਉਣ ਲਈ ਰਿਕਾਰਡ 2.95 ਲੱਖ ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਪਰ ਹੁਣ ਪੰਜਾਬ ਸਰਕਾਰ ਵਲੋਂ ਉਨ੍ਹਾਂ ‘ਤੇ ਸ਼ਿਕੰਜਾ ਕੱਸਿਆ ਜਾਵੇਗਾ।ਪਾਵਰ ਕਾਮ ਨੂੰ ਪੰਜਾਬ ਸਰਕਾਰ ਨੇ ਉਨ੍ਹਾਂ ਘਰਾਂ ਦੀ ਜਾਂਚ ਕਰਨ ਦੇ ਹੁਕਮ ਦੇ ਦਿੱਤੇ ਹਨ ਜਿਨ੍ਹਾਂ ਦੇ ਘਰਾਂ ਚ ਇਕ ਤੋਂ ਵੱਧ ਮੀਟਰ ਲੱਗੇ ਹੋਏ ਹਨ।
ਜਿਨ੍ਹਾਂ ਲੋਕਾਂ ਨੇ ਪੰਜਾਬ ਸਰਕਾਰ ਵਲੋਂ 600 ਯੂਨਿਟ ਮੁਫਤ ਬਿਜਲੀ ਦੇਣ ਤੋਂ ਬਾਅਦ ਆਪਣੇ ਘਰਾਂ ਚ 2 ਮੀਟਰ ਲਗਵਾਏ ਹਨ, ਹੁਣ ਉਨ੍ਹਾਂ ਚੋਂ ਇਕ ਮੀਟਰ ਰੱਦ ਕਰਨ ਦੀ ਤਿਆਰੀ ਪਾਵਰ ਕਾਮ ਕਰ ਰਿਹਾ ਹੈ ਕਿਉਂਕਿ ਇਸ ਨਾਲ ਪੰਜਾਬ ਸਰਕਾਰ ਨੂੰ ਕਾਫੀ ਘਾਟਾ ਪੈ ਰਿਹਾ ਹੈ। ਹੁਣ ਪਾਵਰਕਾਮ ਦੀਆਂ ਫਲਾਇੰਗ ਟੀਮਾਂ ਘਰਾਂ ਚ ਜਾ ਕੇ ਜਾਂਚ ਕਰਨਗੀਆਂ ਅਤੇ 2 ਮੀਟਰਾਂ ਚੋਂ ਇਕ ਮੀਟਰ ਰੱਦ ਕਰ ਦੇਣਗੀਆਂ।
----------- Advertisement -----------
ਇੱਕੋ ਘਰ ‘ਚ ਇੱਕ ਤੋਂ ਵੱਧ ਮੀਟਰ ਲਗਵਾ ਕੇ ਮੁਫ਼ਤ ਬਿਜਲੀ ਲੈਣ ਵਾਲਿਆਂ ‘ਤੇ ਪੰਜਾਬ ਸਰਕਾਰ ਲੈਣ ਜਾ ਰਹੀ ਵੱਡਾ ਐਕਸ਼ਨ! ਪੜ੍ਹੋ ਪੂਰੀ ਖ਼ਬਰ
Published on
----------- Advertisement -----------
----------- Advertisement -----------












