December 7, 2024, 7:14 am
----------- Advertisement -----------
HomeNewsBreaking Newsਪੰਜਾਬ ਦੇ ਵਿਧਾਇਕ ਹੁਣ ਖੁਦ ਕਰਨਗੇ ਇਨਕਮ ਟੈਕਸ ਅਦਾ, ਨਹੀਂ ਭਰੇਗੀ ਸਰਕਾਰ,...

ਪੰਜਾਬ ਦੇ ਵਿਧਾਇਕ ਹੁਣ ਖੁਦ ਕਰਨਗੇ ਇਨਕਮ ਟੈਕਸ ਅਦਾ, ਨਹੀਂ ਭਰੇਗੀ ਸਰਕਾਰ, ਜਲਦ ਹੋਵੇਗਾ ਐਲਾਨ

Published on

----------- Advertisement -----------

ਚੰਡੀਗੜ੍ਹ, 1 ਮਈ 2022 – ਪੰਜਾਬ ਦੇ 117 ਵਿਧਾਇਕਾਂ ਨੂੰ ਹੁਣ ਆਪਣੀ ਜੇਬ ‘ਚੋਂ ਟੈਕਸ ਅਦਾ ਕਰਨਾ ਪਵੇਗਾ। ਪੰਜਾਬ ‘ਚ ਜਦੋਂ ਕਾਂਗਰਸ ਦੀ ਸਰਕਾਰ ਸੀ ਤਾਂ ਸਰਕਾਰ ਹੀ ਇਨਕਮ ਟੈਕਸ ਭਰਦੀ ਸੀ। ਇਸ ਦਾ ਐਲਾਨ CM ਭਗਵੰਤ ਮਾਨ ਭਲਕੇ ਕਰਨਗੇ। ਇਸ ਤੋਂ ਪਹਿਲਾਂ ਪੰਜਾਬ ਦੀ ‘ਆਪ’ ਸਰਕਾਰ ਵੀ ‘ਇਕ ਵਿਧਾਇਕ-ਇਕ ਪੈਨਸ਼ਨ’ ਦਾ ਐਲਾਨ ਕਰ ਚੁੱਕੀ ਹੈ। ਪਿਛਲੀ ਕਾਂਗਰਸ ਸਰਕਾਰ 117 ਵਿੱਚੋਂ 93 ਵਿਧਾਇਕਾਂ ਦਾ ਆਮਦਨ ਟੈਕਸ ਅਦਾ ਕਰ ਰਹੀ ਸੀ। ਸਰਕਾਰ ਨੇ 4 ਸਾਲਾਂ ਵਿੱਚ ਪੌਣੇ ਤਿੰਨ ਕਰੋੜ ਆਮਦਨ ਟੈਕਸ ਅਦਾ ਕੀਤਾ ਸੀ। ਖਾਸ ਗੱਲ ਇਹ ਸੀ ਕਿ ਇਸ ‘ਚ ਆਮ ਆਦਮੀ ਪਾਰਟੀ ਦੇ ਵਿਧਾਇਕ ਵੀ ਸ਼ਾਮਲ ਸਨ।

ਜਿਨ੍ਹਾਂ ਵਿਧਾਇਕਾਂ ਦਾ ਆਮਦਨ ਕਰ ਸਰਕਾਰੀ ਖ਼ਜ਼ਾਨੇ ‘ਚੋਂ ਭਰਿਆ ਜਾਂਦਾ ਰਿਹਾ, ਉਨ੍ਹਾਂ ‘ਚ 5 ਵਾਰ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦਾ ਨਾਂਅ ਵੀ ਸ਼ਾਮਲ ਹੈ। ਖਾਸ ਗੱਲ ਇਹ ਹੈ ਕਿ ਪੰਜਾਬ ਦੀ ਸੱਤਾ ‘ਤੇ ਕਾਬਜ਼ ‘ਆਪ’ ਦੇ 15 ਵਿਧਾਇਕਾਂ ਦੇ ਨਾਂ ਵੀ ਇਸ ਦਾ ਫਾਇਦਾ ਲੈਣ ਵਾਲਿਆਂ ‘ਚ ਸ਼ਾਮਲ ਸਨ। ਜਿਸ ਵਿਚੋਂ ਅਮਨ ਅਰੋੜਾ, ਕੁਲਵੰਤ ਸਿੰਘ ਪੰਡੋਰੀ, ਪ੍ਰੋ. ਬਲਜਿੰਦਰ ਕੌਰ, ਬੁੱਧਰਾਮ, ਕੁਲਤਾਰ ਸਧਵਾਂ, ਗੁਰਮੀਤ ਸਿੰਘ ਮੀਤ ਹੇਅਰ, ਸਰਵਜੀਤ ਕੌਰ ਮਾਣੂੰਕੇ ਅਤੇ ਜੈਕਿਸ਼ਨ ਸਿੰਘ ਦੂਜੀ ਵਾਰ ਵਿਧਾਇਕ ਬਣੇ ਹਨ। ਇਨ੍ਹਾਂ ਵਿੱਚੋਂ ਕੁਲਤਾਰ ਸਧਵਾਂ ਹੁਣ ਵਿਧਾਨ ਸਭਾ ਦੇ ਸਪੀਕਰ ਅਤੇ ਗੁਰਮੀਤ ਮੀਤ ਵਾਲ ਮੰਤਰੀ ਬਣ ਗਏ ਹਨ।

ਪਿਛਲੀ ਸਰਕਾਰ ‘ਚ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਸਮੇਤ ਕੁਝ ਆਗੂ ਆਪਣੇ ਤੌਰ ‘ਤੇ ਇਨਕਮ ਟੈਕਸ ਭਰਦੇ ਰਹੇ ਹਨ। ਇਨ੍ਹਾਂ ਵਿੱਚ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਤਤਕਾਲੀ ਨੇਤਾ ਅਤੇ ਮੌਜੂਦਾ ਵਿੱਤ ਮੰਤਰੀ ਹਰਪਾਲ ਚੀਮਾ, ਮਨਪ੍ਰੀਤ ਬਾਦਲ, ਤ੍ਰਿਪਤ ਰਜਿੰਦਰ ਬਾਜਵਾ, ਸੁਖਜਿੰਦਰ ਰੰਧਾਵਾ, ਸੁੱਖ ਸਰਕਾਰੀਆ, ਬਲਵੀਰ ਸਿੰਘ, ਬ੍ਰਹਮ ਮਹਿੰਦਰਾ, ਗੁਰਪ੍ਰੀਤ ਕਾਂਗੜ, ਭਾਰਤ ਭੂਸ਼ਣ ਆਸ਼ੂ, ਵਿਧਾਇਕ ਸਿਮਰਜੀਤ ਬੈਂਸ ਅਤੇ ਬਲਵਿੰਦਰ ਸ਼ਾਮਲ ਹਨ। ਬੈਂਸ, ਕੁਲਜੀਤ ਨਾਗਰਾ ਸਮੇਤ 24 ਐਮ.ਐਲ.ਏ. ਸ਼ਾਮਿਲ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਸ਼ੰਭੂ ਬਾਰਡਰ ਤੇ ਕਿਸਾਨਾਂ ਨੂੰ ਰੋਕਣ ਲਈ ਬਲ ਦਾ ਇਸਤਮਾਲ,ਵਾਪਿਸ ਪਰਤੇ ਕਿਸਾਨ

ਦਿੱਲੀ ਮਾਰਚ ਸ਼ੁਰੂ ਹੋਣ ਤੋਂ ਕਰੀਬ ਢਾਈ ਘੰਟੇ ਬਾਅਦ ਕਿਸਾਨ ਸ਼ੰਭੂ ਸਰਹੱਦ ਤੋਂ ਪਿੱਛੇ...

ਕੈਨੇਡਾ ਚ ਬਦਮਾਸ਼ਾਂ ਨੇ ਉਜਾੜ ਦਿੱਤਾ ਮਾਪਿਆਂ ਦਾ ਸੰਸਾਰ, ਨੌਜਵਾਨ ਦਾ ਗੋਲੀਆਂ ਮਾਰਕੇ ਕਤਲ

ਕੈਨੇਡਾ ਦੇ ਸ਼ਹਿਰ ਬਰੈਂਪਟਨ 'ਚ ਗੈਂਗਸਟਰਾਂ ਵੱਲੋਂ ਪਿੰਡ ਨੰਦਪੁਰ ਦੇ ਰਹਿਣ ਵਾਲੇ ਪ੍ਰਿਤਪਾਲ ਸਿੰਘ...

ਗੁਰੂ ਘਰ ਦੇ ਸਾਹਮਣੇ ਧਰਨੇ ‘ਤੇ ਬੈਠੇ ਕਿਸਾਨ !ਮੁਆਵਜ਼ਾ ਨਾਲ ਮਿਲਣ ‘ਤੇ ਲਾ ਦਿੱਤਾ ਧਰਨਾ

ਬਠਿੰਡਾ ਦੇ ਪਿੰਡ ਲੇਲੇਵਾਲ ਵਿੱਚ ਮੁਆਵਜ਼ਾ ਨਾਲ ਮਿਲਣ ‘ਤੇ ਗੈਸ ਪਾਈਪ ਲਾਈਨਾਂ ਵਿੱਚ ਕੰਮ...

ਕਿਸਾਨਾਂ ਦੇ ਮਾਰਚ ਨੂੰ ਲੈਕੇ ਸਕੂਲ ਤੇ ਇੰਟਰਨੈਟ ਬੰਦ,ਵਧਾਈ ਚੌਕਸੀ

11 ਮਹੀਨਿਆਂ ਤੋਂ ਪੰਜਾਬ ਅਤੇ ਹਰਿਆਣਾ ਦੀਆਂ ਸਰਹੱਦਾਂ ‘ਤੇ ਡਟੇ ਕਿਸਾਨ ਅੱਜ ਦਿੱਲੀ ਵੱਲ...

 ਥਾਣੇ ਚ ਧਮਾਕੇ ਤੋਂ ਬਾਅਦ ਮਿਲੀ ਚੰਡੀਗੜ੍ਹ ਦੇ 5 ਸਟਾਰ ਹੋਟਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ,ਪੁਲਿਸ ਹੋਈ ਮੁਸਤੈਦ

ਪੰਜਾਬ ਵਿੱਚ ਲਗਾਤਾਰ ਵਾਰਦਾਤਾਂ ਹੋ ਰਹੀਆਂ ਨੇ। ਆਏ ਦਿਨ ਲੁੱਟ ਖੋਹ ਚੋਰੀ ਦੀਆਂ ਵਾਰਦਾਤਾਂ...

ਹਮਲੇ ਤੋਂ ਬਾਅਦ ਸੁਖਬੀਰ ਬਾਦਲ ਦਾ ਬਿਆਨ ਆਇਆ ਸਾਹਮਣੇ,ਕੀਤੀ ਜਾਨ ਬਚਾਉਣ ਵਾਲਿਆ ਦੀ ਤਾਰੀਫ਼

 ਬੀਤੇ ਦਿਨੀਂ ਦਰਬਾਰ ਸਾਹਿਬ ਵਿਚ ਸੁਖਬੀਰ ਬਾਦਲ ਤੇ ਹਮਲਾ ਹੋਇਆ ਸੀ। ਇਸ ਮਾਮਲੇ 'ਤੇ ਸੁਖਬੀਰ ਸਿੰਘ ਬਾਦਲ...

 ਡੀਜੇ ਤੇ ਨੱਚਣ ਨੂੰ ਲੈਕੇ ਹੋਇਆ ਵਿਵਾਦ, 2 ਭੈਣਾਂ ਦੇ ਇਕਲੌਤੇ ਭਰਾ ਦਾ ਤੇਜ਼ਧਾਰ ਨਾਲ ਕ+ਤ+ਲ

ਬਰਨਾਲਾ ਦੇ ਕਸਬਾ ਧਨੌਲਾ ਵਿਖੇ ਦੋ ਭੈਣਾਂ ਦੇ ਇਕਲੌਤੇ ਭਰਾ 24 ਸਾਲਾ ਮੰਗਲ ਸਿੰਘ ਪੁੱਤਰ...

ਮਾਪਿਆਂ ਨੇ ਚਾਵਾਂ ਨਾਲ ਭੇਜਿਆ ਸੀ ਬਾਹਰ,ਚਾਕੂ ਮਾਰਕੇ ਗੁਰਸਿੱਖ ਨੌਜਵਾਨ ਦਾ ਕ+ਤ+ਲ

ਓਨਟਾਰੀਓ ਸੂਬੇ ਦੇ ਸ਼ਹਿਰ ਸਾਰਨੀਆ ਵਿਚ ਪੰਜਾਬੀ ਨੌਜਵਾਨ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ...

ਦਿੱਲੀ ਦੀਆਂ ਸੜਕਾਂ ਤੇ ਕਿਸਾਨਾਂ ਦਾ ਮਾਰਚ,ਫਸ ਨਾ ਜਾਇਓ ਜਾਮ ਚ, ਪੜ੍ਹੋ ਟਰੈਫਿਕ ਐਡਵਾਈਜ਼ਰੀ

ਕਿਸਾਨ ਇੱਕ ਵਾਰ ਫਿਰ ਰਾਜਧਾਨੀ ਦਿੱਲੀ ਵੱਲ ਮਾਰਚ ਕਰਨ ਜਾ ਰਹੇ ਹਨ। ਅੱਜ 2...