- ਮੁੱਖ ਮੰਤਰੀ ਭਗਵੰਤ ਮਾਨ ਹਰੀ ਝੰਡੀ ਵਿਖਾ ਕੇ ਕਰਨਗੇ ਸ਼ਾਮਿਲ
- ਮਹਿਲਾ ਸੁਰੱਖਿਆ ਲਈ ਵੱਖਰੀਆਂ ਗੱਡੀਆਂ ਹੋਣਗੀਆਂ ਤਾਇਨਾਤ
- ਦੁਪਹਿਰ 12 ਵਜ਼ੇ ਫਿਲੌਰ ਅਕੈਡਮੀ ਵਿਖੇ ਹੋਵੇਗਾ ਸਮਾਗਮ
ਚੰਡੀਗੜ੍ਹ, 28 ਫਰਵਰੀ, 2024 (ਬਲਜੀਤ ਮਰਵਾਹਾ): ਪੰਜਾਬ ਪੁਲਿਸ ਹੁਣ ਹੋਰ ਹਾਈਟੈਕ ਹੋਣ ਜਾ ਰਹੀ ਹੈ। ਪੰਜਾਬ ਪੁਲਿਸ ਦੇ ਬੇੜੇ ਵਿਚ 410 ਹਾਈਟੈਕ ਗੱਡੀਆਂ ਸ਼ਾਮਲ ਕੀਤੀਆਂ ਜਾਣਗੀਆਂ। ਫਿਲੌਰ ਵਿਖੇ ਦੁਪਹਿਰ 12.00 ਵਜੇ ਹੋਣ ਵਾਲੇ ਸਮਾਗਮ ਵਿਚ ਮੁੱਖ ਮੰਤਰੀ ਭਗਵੰਤ ਮਾਨ ਹਰੀ ਝੰਡੀ ਵਿਖਾ ਕੇ ਇਹਨਾਂ ਗੱਡੀਆਂ ਨੂੰ ਬੇੜੇ ਵਿਚ ਸ਼ਾਮਲ ਕਰਨੇ। ਇਸ ਤੋਂ ਇਲਾਵਾ ਮਹਿਲਾ ਸੁਰੱਖਿਆ ਲਈ ਵੱਖਰੀਆਂ ਗੱਡੀਆਂ ਤਾਇਨਾਤ ਹੋਣਗੀਆਂ।












