August 8, 2026, 12:03 pm
----------- Advertisement -----------
HomeNewsLatest Newsਮੰਡੀਆਂ 'ਚ ਹੋਈ ਖਰੀਦ ਨੇ ਕਿਸਾਨਾਂ ਦੇ ਚਿਹਰਿਆਂ ਦੇ ਰੌਣਕ ਲਿਆਂਦੀ :...

ਮੰਡੀਆਂ ‘ਚ ਹੋਈ ਖਰੀਦ ਨੇ ਕਿਸਾਨਾਂ ਦੇ ਚਿਹਰਿਆਂ ਦੇ ਰੌਣਕ ਲਿਆਂਦੀ : ਕਿਸਾਨ ਕਰਨਬੀਰ ਸਿੰਘ

Published on

----------- Advertisement -----------

ਪਟਿਆਲਾ, 27 ਅਪ੍ਰੈਲ: ਪਟਿਆਲਾ ਜ਼ਿਲ੍ਹੇ ਦੀਆਂ ਵੱਖ-ਵੱਖ ਮੰਡੀਆਂ ‘ਚ ਆਪਣੀ ਜਿਣਸ ਦੀ ਸਮੇਂ ਸਿਰ ਹੋਈ ਖਰੀਦ ਤੋਂ ਖੁਸ਼ ਹੋਏ ਕਿਸਾਨਾਂ ਨੇ ਕਣਕ ਦੀ ਖਰੀਦ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਦੀਆਂ ਅਨਾਜ ਮੰਡੀਆਂ ‘ਚ ਕੀਤੇ ਖਰੀਦ ਪ੍ਰਬੰਧਾਂ ‘ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਹੈ। ਜ਼ਿਲ੍ਹੇ ਅੰਦਰ ਇਸ ਵਾਰ 108 ਮੰਡੀਆਂ ਕਣਕ ਦੀ ਖਰੀਦ ਲਈ ਸਥਾਪਤ ਕੀਤੀਆਂ ਗਈਆਂ ਹਨ, ਜਿਨ੍ਹਾਂ ‘ਚ ਇਸ ਵਾਰ ਕਣਕ ਦੀ ਭਰਵੀਂ ਆਮਦ ਹੋਈ ਹੈ।

ਇਸ ਦੌਰਾਨ ਪਟਿਆਲਾ ਜ਼ਿਲ੍ਹੇ ਦੇ ਪਿੰਡ ਬਲਬੇੜਾ ਦੇ ਕਿਸਾਨ ਕਰਨਬੀਰ ਸਿੰਘ ਦਾ ਕਹਿਣਾ ਸੀ ਕਿ ਉਹ ਆਪਣੀ ਜਿਣਸ ਲੈਕੇ ਪਟਿਆਲਾ ਅਨਾਜ ਮੰਡੀ ਵਿਖੇ ਆਇਆ ਤਾਂ ਉਸ ਨੂੰ ਇਸ ਗੱਲ ਦੀ ਖੁਸ਼ੀ ਮਿਲੀ ਕਿ ਉਸਦੀ ਕਣਕ ਮੰਡੀ ਵਿੱਚ ਆਉਣ ਤੋਂ ਬਾਅਦ ਕੁਝ ਘੰਟਿਆਂ ‘ਚ ਹੀ ਵਿਕ ਗਈ। ਉਸਨੇ ਮੰਡੀ ਵਿੱਚ ਪਾਣੀ ਅਤੇ ਹੋਰ ਖਰੀਦ ਪ੍ਰਬੰਧਾਂ ਉਤੇ ਵੀ ਤਸੱਲੀ ਦਾ ਇਜ਼ਹਾਰ ਕੀਤਾ।

ਕਿਸਾਨ ਕਰਨਬੀਰ ਸਿੰਘ ਨੇ ਕਿਹਾ ਕਿ ਇਸ ਵਾਰ ਹੋਈ ਬੇਮੌਸਮੀ ਬਰਸਾਤ ਤੇ ਗੜੇਮਾਰੀ ਨੇ ਇੱਕ ਵਾਰ ਤਾਂ ਕਿਸਾਨਾਂ ਨੂੰ ਚਿੰਤਾ ‘ਚ ਪਾ ਦਿੱਤਾ ਸੀ, ਪਰ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਖਰੀਦ ਪ੍ਰਬੰਧਾਂ ਅਤੇ ਨਾਲੋਂ ਨਾਲ ਹੋਈ ਅਦਾਇਗੀ ਨੇ ਕਿਸਾਨਾਂ ਦੇ ਚਿਹਰਿਆਂ ‘ਤੇ ਮੁੜ ਤੋਂ ਰੌਣਕ ਲਿਆਂਦੀ ਹੈ। ਉਨ੍ਹਾਂ ਕਿਹਾ ਕਿ ਛੇ ਮਹੀਨਿਆਂ ਦੀ ਮਿਹਨਤ ਦਾ ਜੇਕਰ ਸਹੀ ਮੁੱਲ ਮਿਲ ਜਾਵੇ ਤਾਂ ਦਿਨ ਰਾਤ ਕੀਤੀ ਮਿਹਨਤ ਦੀ ਸਾਰੀ ਥਕਾਨ ਪਲਾਂ ‘ਚ ਉਤਰ ਜਾਂਦੀ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਹਿਮਾਚਲ ਦੇ ਚੰਬਾ ਵਿੱਚ ਨਿੱਜੀ ਬੱਸ ਪਲਟਣ ਕਾਰਨ 7 ਦੀ ਮੌਤ

ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਵਿੱਚ ਅੱਜ ਸਵੇਰੇ ਟਿੱਸਾ-ਬੈਰਾਗੜ੍ਹ ਸੜਕ 'ਤੇ ਇੱਕ ਨਿੱਜੀ ਬੱਸ...

ਮੋਗਾ ਪੁਲਿਸ ਨੇ ਦਬੋਚੀ ‘ਨਕਲੀ SHO’, ਵਿਆਹ ਲਈ ਰਚਿਆ ਪੁਲਿਸ ਅਫਸਰ ਬਣਨ ਦਾ ਸਾਰਾ ਡਰਾਮਾ!

ਮੋਗਾ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪੁਲਿਸ ਨੇ ਇੱਕ...

ਹਾਈ-ਟੈਕ ਹੋਵੇਗਾ PRTC, ਯੂਪੀਆਈ- ਡੈਬਿਟ ਤੇ ਕ੍ਰੈਡਿਟ ਕਾਰਡ ਰਾਹੀਂ ਆਨਲਾਈਨ ਭੁਗਤਾਨ ਦੀ ਮਿਲੇਗੀ ਸਹੂਲਤ

ਪੀਆਰਟੀਸੀ ਹੁਣ ਹਾਈ ਟੈਕ ਹੋਣ ਵੱਲ ਆਪਣੇ ਕਦਮ ਵਧਾ ਰਿਹਾ ਹੈ। ਸਵਾਰੀਆਂ ਦੀ ਸਹੂਲਤ...

ਪ੍ਰਧਾਨ ਮੰਤਰੀ ਮੋਦੀ ਨਾਲ ਸੁਖਬੀਰ ਬਾਦਲ ਦੀ ਮਿਲਣੀ ਨੇ ਮੁੜ ਸਿਆਸਤ ਗਰਮਾਈ

ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਦਿੱਲੀ ਵਿੱਚ ਪ੍ਰਧਾਨ ਮੰਤਰੀ...

ਵੜਿੰਗ-ਆਸ਼ੂ ਵਿਵਾਦ ਮੁੜ ਭਖਿਆ, ਬਿਆਨਬਾਜ਼ੀ ਤੋਂ ਬਾਅਦ ਪੰਜਾਬ ਕਾਂਗਰਸ ’ਚ ਧੜੇਬੰਦੀ ਚਰਚਾ ’ਚ

ਪੰਜਾਬ ਕਾਂਗਰਸ ਵਿੱਚ ਅੰਦਰੂਨੀ ਖਿੱਚੋਤਾਣ ਇੱਕ ਵਾਰ ਫਿਰ ਸਾਹਮਣੇ ਆ ਗਈ ਹੈ। ਪਾਰਟੀ ਦੇ...

 ਪੰਚਾਇਤੀ ਜ਼ਮੀਨਾਂ ’ਤੇ ਵੱਡੀ ਮੰਗ, ਸਪੀਕਰ ਸੰਧਵਾਂ ਨੇ CM ਮਾਨ ਅੱਗੇ ਰੱਖਿਆ ਮੁੱਦਾ

ਅੱਜ ਪੰਜਾਬ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦਾ ਪੰਜਵਾਂ ਦਿਨ ਹੈ। ਸਪੀਕਰ ਕੁਲਤਾਰ ਸਿੰਘ...

ਅਦਾਕਾਰ ਰਾਜਪਾਲ ਯਾਦਵ ਦਾ ਘਰ ਹੋਵੇਗਾ ਕੁਰਕ

ਮੁੰਬਈ: ਬਾਲੀਵੁਡ ਅਦਾਕਾਰ ਰਾਜਪਾਲ ਯਾਦਵ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਸੈਂਟਰਲ ਬੈਂਕ ਆਫ਼...

2 ਬੱਚਿਆਂ ਸਣੇ ਮਾਂ ਨੇ ਕੀਤੀ ਖ਼ੁਦਕੁਸ਼ੀ, ਘਰ ਦਾ ਕਲੇਸ਼ ਬਣਿਆ ਮੌਤ ਦਾ ਕਾਰਨ

ਹਰਿਆਣਾ ਦੇ ਫਤਿਹਾਬਾਦ ਵਿੱਚ ਇੱਕ ਔਰਤ ਨੇ ਆਪਣੇ ਦੋ ਬੱਚਿਆਂ ਸਮੇਤ 10 ਫੁੱਟ ਡੂੰਘੀ...

Meta ਨੂੰ ਵੱਡਾ ਝਟਕਾ ! ਨਿਊ ਮੈਕਸੀਕੋ ਦੀ ਅਦਾਲਤ ਨੇ ਲਾਇਆ 5000 ਕਰੋੜ ਰੁਪਏ ਦਾ ਜੁਰਮਾਨਾ

  ਇੰਸਟਾਗ੍ਰਾਮ (Instagram) ਅਤੇ ਫੇਸਬੁੱਕ (Facebook) ਦੀ ਮੂਲ ਕੰਪਨੀ META ਨੂੰ ਨਿਊ ਮੈਕਸੀਕੋ ਦੀ ਇੱਕ ਅਦਾਲਤ ਨੇ ਵੱਡਾ ਝਟਕਾ...