ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਅੱਜ ਲੁਧਿਆਣਾ ਪਹੁੰਚ ਰਹੇ ਹਨ। ਵੜਿੰਗ ਦੀ ਸ਼ਹਿਰ ਵਿੱਚ ਆਮਦ ਨੂੰ ਲੈ ਕੇ ਕਾਂਗਰਸੀ ਵਰਕਰਾਂ ਵਿੱਚ ਭਾਰੀ ਉਤਸ਼ਾਹ ਹੈ। ਰਾਜਾ ਵੜਿੰਗ ਅੱਜ ਕਾਂਗਰਸੀ ਵਰਕਰਾਂ ਨਾਲ ਮੀਟਿੰਗ ਕਰਨਗੇ।
ਇਸ ਦੇ ਨਾਲ ਹੀ ਜਲੰਧਰ ਉਪ ਚੋਣ ਸਬੰਧੀ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਜਾ ਸਕਦੀਆਂ ਹਨ। ਦੱਸ ਦਈਏ ਕਿ ਰਾਜਾ ਵੜਿੰਗ ਲੁਧਿਆਣਾ ਵਿੱਚ ਆਪਣਾ ਦਫ਼ਤਰ ਖੋਲ੍ਹ ਰਹੇ ਹਨ, ਇਸ ਸਬੰਧੀ ਅੱਜ ਉਦਘਾਟਨ ਦੀ ਤਰੀਕ ਵੀ ਤੈਅ ਹੋ ਸਕਦੀ ਹੈ।
ਜਾਣਕਾਰੀ ਅਨੁਸਾਰ ਉਹ ਅੱਜ ਦੁਪਹਿਰ 12 ਵਜੇ ਸਰਕਟ ਹਾਊਸ ਵਿਖੇ ਪ੍ਰੈੱਸ ਕਾਨਫਰੰਸ ਕਰਨਗੇ। ਵੜਿੰਗ ਲੁਧਿਆਣਾ ਤੋਂ ਨਵੇਂ ਸੰਸਦ ਮੈਂਬਰ ਹਨ। ਚੋਣਾਂ ਦੌਰਾਨ ਵੜਿੰਗ ਨੇ ਜਨਤਾ ਨਾਲ ਵਾਅਦਾ ਕੀਤਾ ਸੀ ਕਿ ਉਹ ਫੋਨ ਦਾ ਜਵਾਬ ਵੀ ਦੇਣਗੇ ਅਤੇ ਲੋਕਾਂ ਦੇ ਕੰਮ ਵੀ ਕਰਨਗੇ। ਵੜਿੰਗ ਨੇ 10 ਸਾਲ ਤੋਂ ਸੰਸਦ ਮੈਂਬਰ ਰਹੇ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੂੰ ਹਰਾਇਆ ਸੀ।
----------- Advertisement -----------
ਅੱਜ ਲੁਧਿਆਣਾ ਪੁੱਜਣਗੇ ਰਾਜਾ ਵੜਿੰਗ; ਕਾਂਗਰਸੀ ਵਰਕਰਾਂ ਨਾਲ ਕਰਨਗੇ ਮੀਟਿੰਗ
Published on
----------- Advertisement -----------

----------- Advertisement -----------