14 ਨਵੰਬਰ 2023 ਨੂੰ ਪਠਾਨਕੋਟ ਕੈਂਟ ਰੇਲਵੇ ਸਟੇਸ਼ਨ ‘ਤੇ ਪੰਜਾਬ ਰਾਜ ਦੇ ਪਹਿਲੇ ਰੇਲ ਕੋਚ ਰੈਸਟੋਰੈਂਟ ਅਤੇ ਉੱਤਰੀ ਰੇਲਵੇ ਦੇ ਫ਼ਿਰੋਜ਼ਪੁਰ ਡਵੀਜ਼ਨ ਦੇ ਦੂਜੇ ਰੇਲ ਕੋਚ ਦਾ ਉਦਘਾਟਨ ਕੀਤਾ ਗਿਆ ਸੀ। ਇਸ ਦੀ ਸਥਾਪਨਾ ਪਠਾਨਕੋਟ ਕੈਂਟ ਰੇਲਵੇ ਸਟੇਸ਼ਨ ਦੇ ਰੇਲਵੇ ਕੰਪਲੈਕਸ ਵਿੱਚ ਕੀਤੀ ਗਈ ਹੈ।
ਇਸ ਨੂੰ ਰੇਲਵੇ ਦੇ ਰੈਸਟੋਰੈਂਟ ਔਨ ਵ੍ਹੀਲਜ਼ ਜਾਂ ਫੂਡ ਆਨ ਵ੍ਹੀਲਜ਼ ਸੰਕਲਪ ਦੇ ਤਹਿਤ ਬਣਾਇਆ ਗਿਆ ਹੈ, ਜਿਸ ਵਿੱਚ ਇੱਕ ਛੱਡੇ ਹੋਏ ਪੁਰਾਣੇ ਰੇਲਵੇ ਕੋਚ ਨੂੰ ਰੇਲ ਕੋਚ ਰੈਸਟੋਰੈਂਟ ਵਿੱਚ ਬਦਲ ਦਿੱਤਾ ਗਿਆ ਹੈ। ਇਹ ਰੈਸਟੋਰੈਂਟ ਆਧੁਨਿਕ ਸਜਾਵਟ ਨਾਲ ਲੈਸ ਹੈ, ਜਿਸ ਵਿਚ ਯਾਤਰੀ ਸਟੇਸ਼ਨ ‘ਤੇ ਹੀ ਸੁਆਦੀ ਪਕਵਾਨਾਂ ਦਾ ਆਨੰਦ ਲੈ ਸਕਣਗੇ। ਇਹ ਸਹੂਲਤ ਰੇਲਵੇ ਯਾਤਰੀਆਂ ਦੇ ਨਾਲ-ਨਾਲ ਆਮ ਲੋਕਾਂ ਲਈ 24 ਘੰਟੇ ਉਪਲਬਧ ਹੋਵੇਗੀ।
ਇਸ ਕੋਚ ਰੈਸਟੋਰੈਂਟ ਵਿੱਚ ਯਾਤਰੀ ਸਸਤੇ ਦਰਾਂ ‘ਤੇ ਆਪਣੇ ਮਨਪਸੰਦ ਪਕਵਾਨਾਂ ਦਾ ਆਨੰਦ ਲੈ ਸਕਦੇ ਹਨ। ਇਹ ਸਹੂਲਤ 5 ਸਾਲਾਂ ਲਈ ਹੋਵੇਗੀ। ਇਸ ਰੇਲ ਕੋਚ ਰੈਸਟੋਰੈਂਟ ਦਾ ਸੰਚਾਲਨ ਅਮਰਜੀਤ ਸਿੰਘ ਕਰਨਗੇ। ਇਹ ਏਅਰ-ਕੰਡੀਸ਼ਨਡ ਰੈਸਟੋਰੈਂਟ ਕਈ ਤਰ੍ਹਾਂ ਦੀਆਂ ਵਿਸ਼ੇਸ਼ਤਾਵਾਂ ਅਤੇ ਸਹੂਲਤਾਂ ਨਾਲ ਲੈਸ ਹੈ,ਜਿਸ ਵਿੱਚ ਆਮ ਲੋਕਾਂ ਅਤੇ ਰੇਲਵੇ ਯਾਤਰੀਆਂ ਨੂੰ ਸੁਆਦੀ ਪਕਵਾਨਾਂ ਦੇ ਨਾਲ-ਨਾਲ ਇੱਕ ਵਿਲੱਖਣ ਅਨੁਭਵ ਦਿੱਤਾ ਜਾਵੇਗਾ।
ਇਸ ਏਅਰ ਕੰਡੀਸ਼ਨਡ ਰੈਸਟੋਰੈਂਟ ‘ਚ ਯਾਤਰੀ ਸਟੇਸ਼ਨ ‘ਤੇ ਹੀ ਸ਼ਾਨਦਾਰ ਖਾਣ-ਪੀਣ ਦਾ ਆਨੰਦ ਲੈ ਸਕਣਗੇ। ਆਮ ਲੋਕਾਂ ਅਤੇ ਰੇਲਵੇ ਯਾਤਰੀਆਂ ਨੂੰ ਉੱਚ ਗੁਣਵੱਤਾ ਵਾਲੇ ਭੋਜਨ ਪਕਵਾਨ ਮੁਹੱਈਆ ਕਰਵਾ ਕੇ ਰੇਲਵੇ ਮਾਲੀਆ ਵਧਾਉਣ ਲਈ ਇਹ ਨਿਵੇਕਲੀ ਪਹਿਲ ਸ਼ੁਰੂ ਕੀਤੀ ਗਈ ਹੈ।