December 5, 2023, 10:06 am
----------- Advertisement -----------
HomeNewsBreaking Newsਲੁਧਿਆਣਾ 'ਚ ਨੌਜਵਾਨ ਤੋਂ 3 ਲੱਖ ਦੀ ਲੁੱਟ: ਲੁਟੇਰਿਆਂ ਨੇ ਅੱਖਾਂ 'ਚ...

ਲੁਧਿਆਣਾ ‘ਚ ਨੌਜਵਾਨ ਤੋਂ 3 ਲੱਖ ਦੀ ਲੁੱਟ: ਲੁਟੇਰਿਆਂ ਨੇ ਅੱਖਾਂ ‘ਚ ਮਿਰਚਾਂ ਦਾ ਪਾਊਡਰ ਪਾ ਦਿੱਤਾ ਵਾਰਦਾਤ ਨੂੰ ਅੰਜਾਮ

Published on

----------- Advertisement -----------
  • ਇੱਕ ਬੈਟਰੀ ਕੰਪਨੀ ਵਿੱਚ ਕੰਮ ਕਰਦਾ ਹੈ ਲੁੱਟ ਦਾ ਸ਼ਿਕਾਰ ਹੋਇਆ ਕਰਮਚਾਰੀ

ਲੁਧਿਆਣਾ, 3 ਨਵੰਬਰ 2023 – ਲੁਧਿਆਣਾ ‘ਚ ਦੇਰ ਰਾਤ ਬਦਮਾਸ਼ਾਂ ਨੇ ਲੁਧਿਆਣਾ ਦੇ ਹਾਰਡੀਜ਼ ਵਰਲਡ ਬ੍ਰਿਜ ‘ਤੇ ਬੈਟਰੀ ਕੰਪਨੀ ਦੇ ਕਰਮਚਾਰੀ ਦੀਆਂ ਅੱਖਾਂ ‘ਚ ਮਿਰਚਾਂ ਦਾ ਪਾਊਡਰ ਸੁੱਟ ਕੇ ਕਰੀਬ 3 ਲੱਖ ਰੁਪਏ ਦੀ ਨਕਦੀ ਲੁੱਟ ਲਈ। ਮਿਰਚਾਂ ਦਾ ਪਾਊਡਰ ਅੱਖਾਂ ਵਿੱਚ ਪੈ ਜਾਣ ਕਾਰਨ ਨੌਜਵਾਨ ਕਾਫੀ ਦੇਰ ਤੱਕ ਅੱਖਾਂ ਨਹੀਂ ਖੋਲ੍ਹ ਸਕਿਆ। ਘਟਨਾ ਦੀ ਸੂਚਨਾ ਮਿਲਣ ‘ਤੇ ਪੁਲਸ ਅਤੇ ਬੈਟਰੀ ਕੰਪਨੀ ਦੇ ਮਾਲਕ ਮੌਕੇ ‘ਤੇ ਪਹੁੰਚ ਗਏ। ਪੁਲਿਸ ਇਸ ਮਾਮਲੇ ਨੂੰ ਸ਼ੱਕੀ ਮੰਨ ਕੇ ਜਾਂਚ ਕਰ ਰਹੀ ਹੈ। ਨੌਜਵਾਨ ਵਾਰ-ਵਾਰ ਆਪਣੇ ਬਿਆਨ ਬਦਲ ਰਿਹਾ ਹੈ।

ਜਾਣਕਾਰੀ ਅਨੁਸਾਰ ਨੌਜਵਾਨ ਪ੍ਰਿੰਸ ਲਾਡੋਵਾਲ ਸਥਿਤ ਬੈਟਰੀ ਬਣਾਉਣ ਵਾਲੀ ਫੈਕਟਰੀ ਵਿੱਚ ਕੰਮ ਕਰਦਾ ਹੈ। ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਫੈਕਟਰੀ ਮਾਲਕ ਰਾਜਿੰਦਰ ਸਿੰਘ ਨੇ ਉਸ ਨੂੰ ਮੰਡੀ ਵਿੱਚੋਂ ਪੇਮੈਂਟ ਲੈਣ ਲਈ ਭੇਜਿਆ ਸੀ। ਰਾਤ ਸਮੇਂ ਜਦੋਂ ਉਹ ਫੈਕਟਰੀ ਮਾਲਕ ਦੀ ਕਾਰ ਵਿੱਚ ਉਗਰਾਹੀ ਕਰਕੇ ਵਾਪਸ ਆ ਰਿਹਾ ਸੀ ਤਾਂ ਉਸ ਕੋਲ ਕਰੀਬ 3 ਲੱਖ ਰੁਪਏ ਸਨ। ਰਸਤੇ ‘ਚ ਹਾਰਡੀਜ਼ ਵਰਲਡ ਬ੍ਰਿਜ ‘ਤੇ ਉਸ ਨਾਲ ਇਹ ਲੁੱਟ ਦੀ ਘਟਨਾ ਵਾਪਰ ਗਈ।

ਨੌਜਵਾਨ ਨੇ ਦੱਸਿਆ ਕਿ ਉਹ ਫੈਕਟਰੀ ਮਾਲਕ ਦੀ ਕਾਰ ਵਿੱਚ ਪੇਮੈਂਟ ਲੈ ਕੇ ਵਾਪਸ ਆ ਰਿਹਾ ਸੀ। ਉਸ ਨੂੰ ਹਾਰਡੀਜ਼ ਵਰਡ ਪੁਲ ’ਤੇ ਕੁਝ ਲੁਟੇਰਿਆਂ ਨੇ ਘੇਰ ਲਿਆ। ਉਨ੍ਹਾਂ ਉਸ ਦੀਆਂ ਅੱਖਾਂ ‘ਚ ਮਿਰਚਾਂ ਪਾ ਕੇ ਪੈਸਿਆਂ ਨਾਲ ਭਰਿਆ ਬੈਗ ਖੋਹ ਲਿਆ ਅਤੇ ਉਥੋਂ ਭੱਜ ਗਏ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਮਾਮਲਾ ਸ਼ੱਕੀ ਹੈ ਅਤੇ ਮੁਲਾਜ਼ਮਾਂ ਵੱਲੋਂ ਲੁੱਟ ਦੀ ਕਹਾਣੀ ਦੱਸੀ ਜਾ ਰਹੀ ਹੈ। ਸੀਨੀਅਰ ਪੁਲੀਸ ਅਧਿਕਾਰੀਆਂ ਅਨੁਸਾਰ ਫਿਲਹਾਲ ਕੋਈ ਠੋਸ ਸਬੂਤ ਨਹੀਂ ਮਿਲਿਆ ਹੈ ਕਿ ਲੁੱਟ ਦੀ ਵਾਰਦਾਤ ਹੋਈ ਹੈ।

ਥਾਣਾ ਲਾਡੋਵਾਲ ਦੇ ਐਸਐਚਓ ਜਗਦੇਵ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਮਾਮਲਾ ਸ਼ੱਕੀ ਮੰਨਿਆ ਜਾ ਰਿਹਾ ਹੈ। ਫੈਕਟਰੀ ਵਰਕਰ ਪ੍ਰਿੰਸ ਤੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲੀਸ ਉਨ੍ਹਾਂ ਰਸਤਿਆਂ ’ਤੇ ਲੱਗੇ ਸੇਫ਼ ਸਿਟੀ ਕੈਮਰਿਆਂ ਦੀ ਵੀ ਜਾਂਚ ਕਰੇਗੀ, ਜਿਨ੍ਹਾਂ ਰਾਹੀਂ ਉਹ ਆਇਆ ਸੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਨਕੋਦਰ ਦੇ ਕਾਨਵੈਂਟ ਸਕੂਲ ‘ਚ 12 ਬੱਚੇ ਹੋਏ ਬਿਮਾਰ, RO ਦਾ ਪਾਣੀ ਪੀਣ ਤੋਂ ਬਾਅਦ ਹੋਣ ਲੱਗਿਆ ਪੇਟ ਦਰਦ

ਬੱਚਿਆਂ ਨੂੰ ਵੱਖ-ਵੱਖ ਨਿੱਜੀ ਹਸਪਤਾਲਾਂ ਵਿੱਚ ਕਰਵਾਇਆ ਗਿਆ ਦਾਖਲ, ਡਾਕਟਰਾਂ ਮੁਤਾਬਕ ਬੱਚਿਆਂ 'ਚ ਫੂਡ ਪੁਆਇਜ਼ਨਿੰਗ...

CM ਮਾਨ ਕਰਨਗੇ ਪੁਲਿਸ ਅਫਸਰਾਂ ਨਾਲ ਮੀਟਿੰਗ, ਸਾਰੇ CP ਤੇ SSP ਮੀਟਿੰਗ ‘ਚ ਹੋਣਗੇ ਸ਼ਾਮਿਲ

ਚੰਡੀਗੜ੍ਹ, 5 ਦਸੰਬਰ 2023 (ਬਲਜੀਤ ਮਰਵਾਹਾ) - ਮੁੱਖ ਮੰਤਰੀ ਭਗਵੰਤ ਮਾਨ ਅੱਜ ਪੁਲਿਸ ਅਫਸਰਾਂ...

ਲਖਬੀਰ ਸਿੰਘ ਰੋਡੇ ਦੀ ਪਾਕਿਸਤਾਨ ‘ਚ ਮੌ+ਤ

ਪਾਬੰਦੀਸ਼ੁਦਾ ਸੰਗਠਨ KLF ਦਾ ਮੁਖੀ ਸੀ ਲਖਬੀਰ ਸਿੰਘ ਰੋਡੇ, ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਭਤੀਜਾ...

ਚੰਡੀਗੜ੍ਹ ‘ਚ ਬਣੇਗਾ ਈਡੀ ਦਫ਼ਤਰ: ਉੱਤਰੀ ਖੇਤਰੀ ਦਫ਼ਤਰ ਬਣਾਉਣ ‘ਤੇ ਖਰਚੇ ਜਾਣਗੇ 59.13 ਕਰੋੜ ਰੁਪਏ

220 ਕਰਮਚਾਰੀਆਂ ਲਈ ਬਣਾਏ ਜਾਣਗੇ ਫਲੈਟ ਚੰਡੀਗੜ੍ਹ, 5 ਦਸੰਬਰ 2023 - ਚੰਡੀਗੜ੍ਹ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ...

ਅੱਜ ਆਂਧਰਾ ਪ੍ਰਦੇਸ਼ ਨਾਲ ਟਕਰਾਏਗਾ ਚੱਕਰਵਾਤੀ ਤੂਫ਼ਾਨ ਮਿਚੌਂਗ, 8 ਜ਼ਿਲ੍ਹਿਆਂ ਵਿੱਚ ਰੈੱਡ ਅਲਰਟ

ਬੀਤੇ ਕੱਲ੍ਹ ਚੇਨਈ ਵਿੱਚ ਮਚਾਈ ਸੀ ਤਬਾਹੀ 5 ਦੀ ਹੋਈ ਸੀ ਮੌ+ਤ 204 ਟਰੇਨਾਂ ਅਤੇ...

ਗੁੜ ਖਾਣ ਦੇ ਹਨ ਗਜ਼ਬ ਦੇ ਫਾਇਦੇ, ਅੱਜ ਹੀ ਕਰੋ ਡਾਇਟ ‘ਚ ਸ਼ਾਮਿਲ

ਗੁੜ ਦੀ ਮਿਠਾਸ ਸਾਡੇ ਵਿੱਚੋਂ ਬਹੁਤਿਆਂ ਨੂੰ ਆਪਣੇ  ਵੱਲ ਖਿੱਚਦੀ ਹੈ, ਇਸਦਾ ਕੁਦਰਤੀ ਸਵਾਦ...

ਕੁਰੂਕਸ਼ੇਤਰ ‘ਚ ਟਰੱਕ ਥੱਲੇ ਬਾਈਕ ਆਉਣ ਨਾਲ 2 ਦੀ ਹੋਈ ਮੌ.ਤ, 2 ਹੋਏ ਜ਼ਖ਼ਮੀ

ਕੁਰੂਕਸ਼ੇਤਰ 'ਚ ਟਰੱਕ ਥੱਲੇ ਬਾਈਕ ਆਉਣ ਨਾਲ ਦੋ ਦੋਸਤਾਂ ਦੀ ਮੌਤ ਹੋ ਗਈ ਹੈ।...

“ਦਿਖਾਈ ਨਾ ਦੇਵੇ ਨਾਨ-ਵੈਜ ਦੀ ਦੁਕਾਨ ਸੜਕ ‘ਤੇ” , ਭਾਜਪਾ ਵਿਧਾਇਕ ਨੇ ਸਰਕਾਰੀ ਅਧਿਕਾਰੀ ਨੂੰ ਫੋਨ ਕਰਕੇ ਕਿਹਾ, ਵੀਡਿਓ ਹੋਈ ਵਾਇਰਲ

ਰਾਜਸਥਾਨ ਵਿਧਾਨ ਸਭਾ ਚੋਣਾਂ ਦੇ ਨਤੀਜੇ ਆ ਗਏ ਹਨ। ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ...

ਮਲੋਟ ‘ਚ ਵਿਜੀਲੈਂਸ ਬਿਊਰੋ ਨੇ ਪਟਵਾਰੀ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ

ਮਲੋਟ ਵਿੱਚ ਸੋਮਵਾਰ ਸ਼ਾਮ ਵਿਜੀਲੈਂਸ ਬਿਊਰੋ ਨੇ ਇੱਕ ਪਟਵਾਰੀ ਨੂੰ 3,000 ਰੁਪਏ ਦੀ ਰਿਸ਼ਵਤ...