ਕਪੂਰਥਲਾ ‘ਚ ਸਕੂਲ ਬੱਸ ਅਤੇ ਪ੍ਰਿੰਸ ਬੱਸ ਦੀ ਟੱਕਰ ਹੋ ਗਈ। ਹਾਦਸੇ ਵਿੱਚ ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਜਦਕਿ ਸਕੂਲ ਬੱਸ ਦਾ ਕੰਡਕਟਰ ਅਤੇ ਕੇਅਰਟੇਕਰ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਹਾਦਸੇ ਤੋਂ ਬਾਅਦ ਸਕੂਲ ਬੱਸ ਦਾ ਡਰਾਈਵਰ ਫਰਾਰ ਹੋ ਗਿਆ ਹੈ।
ਜਾਣਕਾਰੀ ਅਨੁਸਾਰ ਘਟਨਾ ਸੁਭਾਨਪੁਰ ਰੋਡ ‘ਤੇ ਪਿੰਡ ਬੂਟ ਨੇੜੇ ਵਾਪਰੀ। ਆਹਮੋ-ਸਾਹਮਣੀ ਟੱਕਰ ਤੋਂ ਬਾਅਦ ਦੋਵੇਂ ਬੱਸਾਂ ਸੜਕ ਕਿਨਾਰੇ ਦਰੱਖਤਾਂ ਨਾਲ ਟਕਰਾ ਗਈਆਂ। ਹਾਦਸੇ ਵਿੱਚ ਸਕੂਲੀ ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ। ਪੁਲਸ ਨੇ ਦੋਵੇਂ ਵਾਹਨਾਂ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਮੌਕੇ ‘ਤੇ ਮੌਜੂਦ ਲੋਕਾਂ ਦੀ ਮਦਦ ਨਾਲ ਸਕੂਲ ਬੱਸ ਦੇ ਕੰਡਕਟਰ ਅਤੇ ਕੇਅਰਟੇਕਰ ਔਰਤ ਨੂੰ ਜ਼ਖਮੀ ਹਾਲਤ ‘ਚ ਸੁਭਾਨਪੁਰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ।
----------- Advertisement -----------
ਕਪੂਰਥਲਾ ‘ਚ ਬੱਚਿਆਂ ਨਾਲ ਭਰੀ ਸਕੂਲ ਬੱਸ ਹਾਦਸਾਗ੍ਰਸਤ; ਕੰਡਕਟਰ ਅਤੇ ਕੇਅਰਟੇਕਰ ਔਰਤ ਜ਼ਖਮੀ
Published on
----------- Advertisement -----------
----------- Advertisement -----------












