September 28, 2026, 11:37 pm
----------- Advertisement -----------
HomeNewsBreaking Newsਚੰਡੀਗੜ੍ਹ - ਸੀਨੀਅਰ-ਡਿਪਟੀ ਮੇਅਰ ਨੂੰ ਨਹੀਂ ਮਿਲਣਗੀਆਂ ਸਰਕਾਰੀ ਸਹੂਲਤਾਂ

ਚੰਡੀਗੜ੍ਹ – ਸੀਨੀਅਰ-ਡਿਪਟੀ ਮੇਅਰ ਨੂੰ ਨਹੀਂ ਮਿਲਣਗੀਆਂ ਸਰਕਾਰੀ ਸਹੂਲਤਾਂ

Published on

----------- Advertisement -----------

 ਚੰਡੀਗੜ੍ਹ ਨਗਰ ਨਿਗਮ ‘ਚ ਕੱਲ੍ਹ 4 ਮਾਰਚ ਨੂੰ ਹੋਈਆਂ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀਆਂ ਚੋਣਾਂ ਬੇਸ਼ੱਕ ਭਾਜਪਾ ਨੇ ਜਿੱਤ ਲਈਆਂ ਹਨ ਪਰ ਚੰਡੀਗੜ੍ਹ ਨਗਰ ਨਿਗਮ ਐਕਟ ਮੁਤਾਬਕ ਉਨ੍ਹਾਂ ਨੂੰ ਕੋਈ ਸ਼ਕਤੀ ਨਹੀਂ ਦਿੱਤੀ ਗਈ। ਭਾਵੇਂ ਉਨ੍ਹਾਂ ਨੂੰ ਮਿਲਣ ਵਾਲੇ ਭੱਤੇ ਵਧ ਜਾਣਗੇ ਪਰ ਉਨ੍ਹਾਂ ਨੂੰ ਸਰਕਾਰੀ ਗੱਡੀ ਜਾਂ ਸਰਕਾਰੀ ਮਕਾਨ ਦੀ ਸਹੂਲਤ ਨਹੀਂ ਮਿਲ ਸਕੇਗੀ। ਇਸ ਦੇ ਲਈ ਭਾਜਪਾ ਦੇ ਨਾਲ-ਨਾਲ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਗਠਜੋੜ ਨੇ ਵੀ ਆਪਣੀ ਪੂਰੀ ਤਾਕਤ ਲਗਾ ਦਿੱਤੀ ਸੀ। ਇਹ ਸਿਰਫ਼ ਨਾਂ ਦੇ ਅਹੁਦੇ ਹਨ। 

ਇਸਤੋਂ ਇਲਵਾ ਜੇਕਰ ਚੰਡੀਗੜ੍ਹ ਮਿਉਂਸਪਲ ਐਕਟ ਦੀ ਗੱਲ ਕਰੀਏ ਤਾਂ ਇਸ ਵੇਲੇ ਇੱਕ ਕੌਂਸਲਰ ਨੂੰ 17000 ਰੁਪਏ ਪ੍ਰਤੀ ਮਹੀਨਾ ਤਨਖਾਹ ਮਿਲਦੀ ਹੈ। ਇਸ ਵਿੱਚ ਸੀਨੀਅਰ ਡਿਪਟੀ ਮੇਅਰ ਨੂੰ 24000 ਰੁਪਏ ਅਤੇ ਡਿਪਟੀ ਮੇਅਰ ਨੂੰ 18000 ਰੁਪਏ ਵਾਧੂ ਦਿੱਤੇ ਜਾਣਗੇ। ਇਸ ਤੋਂ ਇਲਾਵਾ ਹਰ ਕੌਂਸਲਰ ਨੂੰ ਸਾਲਾਨਾ 80 ਲੱਖ ਰੁਪਏ ਦਾ ਵਿਕਾਸ ਫੰਡ ਜਾਰੀ ਕੀਤਾ ਜਾਂਦਾ ਹੈ। ਜਿਸ ਨੂੰ ਉਹ ਆਪਣੇ ਵਾਰਡ ਵਿੱਚ ਹੀ ਵਰਤ ਸਕਦਾ ਹੈ। 

ਮੇਅਰ ਨੂੰ 2 ਕਰੋੜ ਰੁਪਏ ਦਾ ਫੰਡ ਦਿੱਤਾ ਜਾਂਦਾ ਹੈ। ਜਿਸ ਨੂੰ ਉਹ ਕਿਸੇ ਵੀ ਵਾਰਡ ਵਿੱਚ ਲਗਾ ਸਕਦਾ ਹੈ। ਸੀਨੀਅਰ ਡਿਪਟੀ ਮੇਅਰ ਨੂੰ 50 ਲੱਖ ਰੁਪਏ ਅਤੇ ਡਿਪਟੀ ਮੇਅਰ ਨੂੰ 40 ਲੱਖ ਰੁਪਏ ਦਾ ਵਾਧੂ ਫੰਡ ਮਿਲਦਾ ਹੈ। ਜਿਸ ਦੀ ਵਰਤੋਂ ਕਿਸੇ ਵੀ ਵਾਰਡ ਵਿੱਚ ਵੀ ਕੀਤੀ ਜਾ ਸਕਦੀ ਹੈ। ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਲਈ ਵੱਖਰੀ ਸਹੂਲਤ ਹੋਵੇਗੀ ਕਿ ਉਹ ਨਿਗਮ ਦੇ ਅੰਦਰ ਆਪਣਾ ਦਫ਼ਤਰ ਪ੍ਰਾਪਤ ਕਰਨਗੇ।

ਇਸ ਤੋਂ ਇਲਾਵਾ ਜੇਕਰ ਕਦੇ ਮੇਅਰ ਛੁੱਟੀ ‘ਤੇ ਹੁੰਦੇ ਹਨ ਤਾਂ ਉਹ ਉਨ੍ਹਾਂ ਦੀ ਥਾਂ ‘ਤੇ ਕਿਸੇ ਵੀ ਮੀਟਿੰਗ ਵਿਚ ਹਾਜ਼ਰ ਹੋ ਸਕਦੇ ਹਨ। ਡਿਪਟੀ ਮੇਅਰ ਦਾ ਵੀ ਇਹੀ ਹਾਲ ਹੈ। ਜੇਕਰ ਮੇਅਰ ਅਤੇ ਸੀਨੀਅਰ ਡਿਪਟੀ ਮੇਅਰ ਦੋਵੇਂ ਮੌਜੂਦ ਨਹੀਂ ਹਨ, ਤਾਂ ਉਹ ਮੇਅਰ ਦੀ ਹੈਸੀਅਤ ਵਿੱਚ ਅਹੁਦਾ ਸੰਭਾਲ ਸਕਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਕੋਈ ਸ਼ਕਤੀ ਨਹੀਂ ਦਿੱਤੀ ਜਾਂਦੀ।

 ਨਾਲ ਹੀ ਭਾਜਪਾ ਨੇ ਭਲਕੇ ਹੋਣ ਵਾਲੀ ਨਗਰ ਨਿਗਮ ਦੀ ਬਜਟ ਮੀਟਿੰਗ ਦਾ ਵੀ ਵਿਰੋਧ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਦਨ ਵਿੱਚ ਬਜਟ ਲਿਆਉਣ ਤੋਂ ਪਹਿਲਾਂ ਇਸ ਨੂੰ ਵਿੱਤ ਅਤੇ ਸੰਪਰਕ ਕਮੇਟੀ ਨਾਲ ਚਰਚਾ ਲਈ ਰੱਖਿਆ ਜਾਂਦਾ ਹੈ। ਜਿਸ ਦਾ ਅਜੇ ਤੱਕ ਗਠਨ ਨਹੀਂ ਹੋਇਆ ਹੈ। ਇਸ ਕਮੇਟੀ ਦੇ ਗਠਨ ਵਿਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਗਠਜੋੜ ਨੂੰ ਵੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਉਂਕਿ ਇਸ ਦੇ ਕੁੱਲ ਪੰਜ ਮੈਂਬਰ ਹਨ। ਜਿਸ ਵਿੱਚੋਂ ਹਰੇਕ ਮੈਂਬਰ ਦੀਆਂ ਸੱਤ ਵੋਟਾਂ ਹੋਣੀਆਂ ਜ਼ਰੂਰੀ ਹਨ ਪਰ ਨਿਗਮ ਵਿੱਚ ਗਠਜੋੜ ਦਾ ਬਹੁਮਤ ਨਾ ਹੋਣ ਕਾਰਨ ਇਸ ਕਮੇਟੀ ਵਿੱਚ ਵੀ ਗਠਜੋੜ ਬਹੁਮਤ ਹਾਸਲ ਨਹੀਂ ਕਰ ਸਕੇਗਾ। 

----------- Advertisement -----------

ਸਬੰਧਿਤ ਹੋਰ ਖ਼ਬਰਾਂ

PAU ਲੁਧਿਆਣਾ ‘ਚ ਜਸ਼ਨ-ਏ-ਇਨਕਲਾਬ ‘ਚ ਪਹੁੰਚੇ ਲੱਖਾਂ ਲੋਕ, CM ਮਾਨ ਨੇ ਨੌਜਵਾਨਾਂ ‘ਚ ਭਰਿਆ ਜੋਸ਼

ਜਸ਼ਨ-ਏ-ਇਨਕਲਾਬ ਪ੍ਰੋਗਰਾਮ ਦੁਪਹਿਰ 3 ਵਜੇ ਲੁਧਿਆਣਾ ਦੇ ਪੀਏਯੂ ਗਰਾਊਂਡ ਵਿੱਚ ਸ਼ੁਰੂ ਹੋਇਆ। ਪੰਜਾਬ ਦੇ...

ਪੰਜਾਬ ‘ਚ ਵੱਧ ਬਿੱਲਾਂ ਕਰਕੇ ਨਹੀਂ ਕੱਟੇ ਜਾਣਗੇ ਬਿਜਲੀ ਕੁਨੈਕਸ਼ਨ, PSPCL ਨੇ ਲਾਈ ਰੋਕ

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਨੇ ਗਲਤ ਜਾਂ ਵਧੇ ਹੋਏ ਬਿਜਲੀ ਬਿੱਲਾਂ ਕਾਰਨ...

CBSE 6ਵੀਂ ਜਮਾਤ ਦੇ ਸਟੂਡੈਂਟਸ ਨੂੰ ਵੱਡੀ ਰਾਹਤ! ਤਿੰਨ ਭਾਸ਼ਾ ਨੀਤੀ ‘ਤੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ

ਸੁਪਰੀਮ ਕੋਰਟ ਨੇ ਸੋਮਵਾਰ ਨੂੰ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਨੂੰ ਛੇਵੀਂ ਜਮਾਤ ਦੇ...

ਫਰੀਦਾਬਾਦ : 200 ਫੁੱਟ ਡੂੰਘੇ ਬੋਰੇਵੈੱਲ ‘ਚ ਡਿੱਗੀ ਨੇਹਾ ਹਾਰੀ ਜ਼ਿੰਦਗੀ ਦੀ ਜੰਗ, 10 ਘੰਟੇ ਚੱਲਿਆ ਰੈਸਕਿਊ ਆਪ੍ਰੇਸ਼ਨ

ਫਰੀਦਾਬਾਦ ਵਿਚ 200 ਫੁੱਟ ਡੂੰਘੇ ਬੋਰਵੈੱਲ ਵਿਚ ਡਿੱਗੀ 3 ਸਾਲਾ ਨੇਹਾ ਨੂੰ 10 ਘੰਟੇ...

LPU ‘ਚ ਹਿੰਸਕ ਘਟਨਾਵਾਂ ਮਗਰੋਂ ਸਰਕਾਰ ਦਾ ਐਕਸ਼ਨ, ਇੰਟਰਨੈੱਟ ਸੇਵਾਵਾਂ ਕੀਤੀਆਂ ਬੰਦ

LPU ਵਿਚ ਹੋਏ ਬਵਾਲ ਮਗਰੋਂ ਅਗਲੇ ਹੁਕਮਾਂ ਤੱਕ ਇਥੇ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ...

LPU ਤੇ ਚਿਤਕਾਰਾ ਯੂਨੀਵਰਸਿਟੀ ਮਾਮਲਾ : ਪੰਜਾਬ ਮਹਿਲਾ ਕਮਿਸ਼ਨ ਨੇ ਲਿਆ ਸੋ-ਮੋਟੂ ਨੋਟਿਸ, ਪੁਲਿਸ ਤੋਂ ਮੰਗੀ ਕਾਰਵਾਈ ਦੀ ਰਿਪੋਰਟ

ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਫਗਵਾੜਾ, ਜ਼ਿਲ੍ਹਾ ਕਪੂਰਥਲਾ ਅਤੇ ਚਿਤਕਾਰਾ ਯੂਨੀਵਰਸਿਟੀ...

ਨਵੇਂ ਕਾਨੂੰਨ ਨੇ ਸਿੱਖ ਸੰਗਤ ਦੇ ਵਲੂੰਧਰੇ ਹਿਰਦਿਆਂ ‘ਤੇ ਮੱਲ੍ਹਮ ਲਾਉਣ ਦਾ ਕੰਮ ਕੀਤਾ : ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਚੰਡੀਗੜ੍ਹ; 27 ਸਤੰਬਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਦੁਹਰਾਇਆ ਕਿ ਸ੍ਰੀ ਅਕਾਲ ਤਖ਼ਤ...

ਫ਼ਿਰੋਜ਼ਪੁਰ ‘ਚ ਵੱਡੀ ਕਾਰਵਾਈ, ਸੀਆਈ ਇੰਸਪੈਕਟਰ ਨੂੰ 3 ਕਿਲੋ ਹੈਰੋਇਨ ਤੇ ਹਥਿਆਰ ਸਣੇ ਨੂੰ ਕੀਤਾ ਗ੍ਰਿਫਤਾਰ

ਕਾਊਂਟਰ ਇੰਟੈਲੀਜੈਂਸ ਵਿਚ ਤਾਇਨਾਤ ਇਕ ਇੰਸਪੈਕਟਰ ਨੂੰ ਫਿਰੋਜ਼ਪੁਰ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਉਸ...