ਉੱਤਰੀ ਸਿੱਕਮ ਦੇ ਜ਼ੈਮਾ ‘ਚ 23 ਦਸੰਬਰ ਸ਼ੁੱਕਰਵਾਰ ਨੂੰ ਫੌਜ ਦਾ ਟਰੱਕ ਖਾਈ ‘ਚ ਡਿੱਗ ਗਿਆ। ਇਸ ਹਾਦਸੇ ‘ਚ 16 ਜਵਾਨ ਸ਼ਹੀਦ ਹੋ ਗਏ। ਫੌਜ ਨੇ ਦੱਸਿਆ ਕਿ ਟਰੱਕ ਤਿੱਖੇ ਮੋੜ ‘ਤੇ ਫਿਸਲ ਕੇ ਖੱਡ ‘ਚ ਜਾ ਡਿੱਗਿਆ। ਇਸ ਟਰੱਕ ਨਾਲ ਫੌਜ ਦੀਆਂ ਦੋ ਹੋਰ ਵੈਨਾਂ ਸਨ। ਤਿੰਨੋਂ ਗੱਡੀਆਂ ਸਵੇਰੇ ਚੱਤੇਨ ਤੋਂ ਥਾਂਗੂ ਲਈ ਰਵਾਨਾ ਹੋਈਆਂ ਸਨ।
ਸੈਨਾ ਨੇ ਇੱਕ ਬਿਆਨ ’ਚ ਕਿਹਾ ਕਿ ‘ਉੱਤਰੀ ਸਿੱਕਮ ਦੇ ਜ਼ੈਮਾ ’ਚ 23 ਦਸੰਬਰ ਨੂੰ ਸੈਨਾ ਦਾ ਇੱਕ ਟਰੱਕ ਹਾਦਸੇ ਦਾ ਸ਼ਿਕਾਰ ਹੋਣ ਕਾਰਨ ਭਾਰਤੀ ਸੈਨਾ ਦੇ 16 ਜਵਾਨਾਂ ਦੀ ਜਾਨ ਚਲੀ ਗਈ। ਹਾਦਸੇ ਦੇ ਤੁਰੰਤ ਬਚਾਅ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਚਾਰ ਜ਼ਖ਼ਮੀ ਜਵਾਨਾਂ ਨੂੰ ਹੈਲੀਕਾਪਟਰ ਦੀ ਮਦਦ ਨਾਲ ਬਚਾਇਆ ਗਿਆ ਹੈ। ਸੈਨਾ ਨੇ ਕਿਹਾ, ‘ਤਿੰਨ ਜੂਨੀਅਰ ਕਮਿਸ਼ਨਡ ਅਫਸਰਾਂ ਦੀ ਜਾਨ ਚਲੀ ਗਈ। ਭਾਰਤੀ ਸੈਨਾ ਦੁੱਖ ਦੀ ਇਸ ਘੜੀ ’ਚ ਦੁਖੀ ਪਰਿਵਾਰਾਂ ਦੇ ਨਾਲ ਖੜ੍ਹੀ ਹੈ।’ ਦੱਸ ਦਈਏ ਕਿ ਸ਼ਹੀਦ ਜਵਾਨਾਂ ਵਿਚੋਂ ਇਕ ਪੰਜਾਬ ਦੇ ਪਠਾਨਕੋਟ ਤੋਂ ਹੈ।
ਸ਼ਹੀਦ ਹੋਏ 16 ਜਵਾਨਾਂ ਦੇ ਨਾਮ ਤੇ ਪਤਾ-
- ਚੰਦਨ ਕੁਮਾਰ ਮਿਸ਼ਰਾ, ਨਾਇਬ ਸੂਬੇਦਾਰ, ਖਗੜੀਆ ਬਿਹਾਰ
- ਓਂਕਾਰ ਸਿੰਘ, ਨਾਇਬ ਸੂਬੇਦਾਰ, ਪਠਾਨਕੋਟ ਪੰਜਾਬ
- ਗੋਪੀਨਾਥ ਮਕੁਰ, ਕਾਂਸਟੇਬਲ, ਬਾਂਕੁੜਾ ਪੱਛਮੀ ਬੰਗਾਲ
- ਸੁੱਖਾ ਰਾਮ, ਕਾਂਸਟੇਬਲ, ਜੋਧਪੁਰ ਰਾਜਸਥਾਨ
- ਰਵਿੰਦਰ ਸਿੰਘ ਥਾਪਾ, ਨਾਇਕ, ਪੰਤਨਗਰ ਉੱਤਰਾਖੰਡ
- ਵਿਕਾਸ ਐਸ, ਨਾਇਕ, ਪਲੱਕੜ ਕੇਰਲਾ
- ਪ੍ਰਮੋਦ ਸਿੰਘ, ਨਾਇਕ, ਆਰਾ ਬਿਹਾਰ
- ਭੁਪਿੰਦਰ ਸਿੰਘ, ਨਾਇਕ, ਏਟਾ, ਉੱਤਰ ਪ੍ਰਦੇਸ਼
- ਸ਼ਿਆਮ ਸਿੰਘ ਯਾਦਵ, ਨਾਇਕ, ਉਨਾਓ, ਉੱਤਰ ਪ੍ਰਦੇਸ਼
- ਲੋਕੇਸ਼ ਕੁਮਾਰ, ਨਾਇਕ, ਮੁਜ਼ੱਫਰਨਗਰ, ਉੱਤਰ ਪ੍ਰਦੇਸ਼
- ਵਿਕਾਸ ਕੁਮਾਰ, ਗ੍ਰੇਨੇਡੀਅਰ, ਫਤਿਹਾਬਾਦ ਹਰਿਆਣਾ
- ਗੁਰਨਾਮ ਸਿੰਘ, ਸੂਬੇਦਾਰ, ਜੈਸਲਮੇਰ ਰਾਜਸਥਾਨ
- ਅਰਵਿੰਦ ਕੁਮਾਰ, ਕਾਂਸਟੇਬਲ, ਭਿਵਾਨੀ ਹਰਿਆਣਾ
- ਸੋਮਵੀਰ ਸਿੰਘ, ਨਾਇਕ, ਹਿਸਾਰ ਹਰਿਆਣਾ
- ਸਨੋਜ ਕੁਮਾਰ, ਨਾਇਕ, ਝੁੰਝਨੂ ਰਾਜਸਥਾਨ
- ਚਰਨ ਸਿੰਘ, ਕਾਂਸਟੇਬਲ, ਲਖਨਊ, ਉੱਤਰ ਪ੍ਰਦੇਸ਼