ਮੋਹਾਲੀ (ਬਲਜੀਤ ਮਰਵਾਹਾ) : ਪਿੰਡ ਮੋਹਾਲੀ ਵਿਖੇ ਸਾਲਾਨਾ ਦੂਜੀ ਵਾਰ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇੱਥੋਂ ਦੀ ਧਰਮਸ਼ਾਲਾ ਵਿਖੇ ਹੋਏ ਪ੍ਰੋਗਰਾਮ ਚ ਨੂੰਹਾਂ, ਧੀਆਂ ਨੇ ਇਕੱਠੇ ਹੋ ਕੇ ਗੀਤਾਂ ਤੇ ਨੱਚ ਕੇ ਆਪਣਾ ਚਾਅ ਪੂਰਾ ਕੀਤਾ। ਪ੍ਰੋਗਰਾਮ ਦਾ ਪ੍ਰਬੰਧ ਕਰਨ ਲਈ ਸਵਰਨ ਸਿੰਘ ਸੈਣੀ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ , ਇਸਦੇ ਨਾਲ ਹੀ ਸੱਭਿਆਚਾਰਕ ਚਿੰਤਕਾਂ ਦਾ ਕਹਿਣਾ ਹੈ ਕਿ ਅੱਜ ਕੱਲ੍ਹ ਥਾਂ ਥਾਂ ਤੇ ਇਹ ਤਿਉਹਾਰ ਮਨਾਇਆ ਜਾ ਰਿਹਾ ਹੈ।

ਜਿਸ ਵਿੱਚ ਕੁੜੀਆਂ ਬੋਲੀਆਂ, ਗਿੱਧਾ ਪਾਉਣ ਦੀ ਥਾਂ ਫਿਲਮੀ ਗੀਤਾਂ ਤੇ ਨੱਚਣ ਤੇ ਜ਼ੋਰ ਦਿੰਦੀਆਂ ਹਨ। ਜਦੋਂ ਕਿ ਪੁਰਾਣੇ ਸਮੇਂ ਵਿੱਚ ਤੀਆਂ ਤੇ ਇਕੱਠੀਆਂ ਹੋਈਆਂ ਕੁੜੀਆਂ ਲੋਕ ਗੀਤਾਂ, ਬੋਲੀਆਂ ਖੁਦ ਗਾ ਕੇ , ਪਾ ਕੇ ਇਹ ਤਿਉਹਾਰ ਮਨਾਉਂਦੀਆਂ ਸਨ । ਇਹ ਚਲਨ ਹੁਣ ਪੂਰੀ ਤਰ੍ਹਾਂ ਖ਼ਤਮ ਹੋ ਗਿਆ ਹੈ। ਇਸ ਕਰਕੇ ਪੰਜਾਬ ਦੀਆਂ ਕੁੜੀਆਂ ਨੂੰ ਆਪਣਾ ਸੱਭਿਆਚਾਰ ਭੁੱਲ ਚੁੱਕਾ ਹੈ। ਜੋ ਕਿ ਖੁਸ਼ੀ ਦੀ ਨਾ ਹੋ ਕੇ ਅਫਸੋਸ ਦੀ ਗੱਲ ਹੈ। ਇਸੇ ਕਰਕੇ ਪਾਲ ਸਿੰਘ ਸਮਾਓ , ਨੂਰ ਜ਼ੋਰਾ , ਬਿੱਲੂ ਰਾਮਗੜ੍ਹੀਆ ਤੇ ਮਿੱਠੀ ਵਰਗੇ ਆਦਮੀਆਂ ਨੇ ਇਹ ਕੰਮ ਫ਼ੜ ਲਿਆ ਹੈ। ਦੂਜੇ ਪਾਸੇ ਕਈ ਧਾਰਮਿਕ ਆਗੂਆਂ ਦਾ ਕਹਿਣਾ ਹੈ ਕਿ ਇਹ ਪੰਜਾਬੀਆਂ ਦਾ ਤਿਉਹਾਰ ਹੀ ਨਹੀਂ ਹੈ।












