ਥਾਣਾ ਸੋਹਾਣਾ ਦੇ ਨਜ਼ਦੀਕ ਪੈਂਦੇ ਸੈਕਟਰ – 89 ’ਚ ਤਿੰਨ ਲੋਕਾਂ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜੀ ਹਾਂ ਐਤਵਾਰ ਸ਼ਾਮ ਥਾਣਾ ਸੋਹਾਣਾ ਅਧੀਨ ਪੈਂਦੇ ਸੈਕਟਰ – 89 ’ਚ ਇੱਕ ਗੈਸ ਸਿਲੰਡਰਾਂ ਨਾਲ ਭਰੀ ਪਿਕਅਪ ਗੱਡੀ ਦੀ ਟਕਰ ਲੱਗਣ ਨਾਲ ਸਵਿਫਟ ਕਾਰ ਸਵਾਰ ਇੱਕ ਬੱਚੇ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਦੋਂ ਕਿ ਹਾਦਸੇ ’ਚ ਤਿੰਨ ਲੋਕ ਜ਼ਵਮੀ ਵੀ ਦੱਸੇ ਜਾ ਰਹੇ ਹਨ ਜਿਨ੍ਹਾਂ ਨੂੰ ਸੋਹਾਣਾ ਦੇ ਗੁਰੂ ਹਰਕ੍ਰਿਸ਼ਨ ਆਈ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਲਾਸ਼ਾਂ ਦੀ ਪਛਾਣ ਅਨੁਜ ਬਾਂਸਲ ਡਰਾਈਵਰ (28), ਕੀਰਤੀ ਗੁਪਤਾ (30) ਅਤੇ 6 ਸਾਲ ਦੀ ਨਿਵਾਂਸ਼ ਗੁਪਤਾ ਦੇ ਰੂਪ ’ਚ ਹੋਈ ਹੈ। ਜਦੋਂ ਕਿ ਜ਼ਖ਼ਮੀਆਂ ’ਚ ਊਸ਼ਾ ਦੇਵੀ, ਅਨਿੰਆ ਗੁਪਤਾ ਅਤੇ ਰਾਜ ਰਾਣੀ ਸ਼ਾਮਲ ਹਨ ਜੋ ਆਈਸੀਯੂ ’ਚ ਭਰਤੀ ਹਨ।ਜਾਂਚ ਅਧਿਕਾਰੀ ਸੰਜੈ ਕੁਮਾਰ ਨੇ ਦੱਸਿਆ ਕਿ ਅਨੁਜ ਬਾਂਸਲ ਆਪਣੇ ਰਿਸ਼ਤੇਦਾਰਾਂ ਨਾਲ ਸੰਗਰੂਰ ਜ਼ਿਲ੍ਹੇ ਦੇ ਲਹਰਾਗਾਗਾ ਤੋਂ ਆਪਣੀ ਰਿਸ਼ਤੇਦਾਰੀ ’ਚ ਭੋਗ ਸਮਾਗਮ ਲਈ ਸੈਕਟਰ-94 ਮੋਹਾਲੀ ’ਚ ਆ ਰਿਹਾ ਸੀ। ਉਹ ਜਦੋਂ ਸੈਕਟਰ-89 ਭਾਗੋ ਮਾਜਰਾ ਚੁਰਾਹੇ ਕੋਲ ਪਹੁੰਚੇ ਤਾਂ ਦੂਜੇ ਪਾਸੇ ਆ ਰਹੀ ਤੇਜ ਰਫ਼ਤਾਰ ਗੈਸ ਸਿਲੰਡਰਾਂ ਨਾਲ ਭਰੀ ਪਿਕਅਪ ਗੱਡੀ ਨੇ ਸਵਿਫਟ ਕਾਰ ਨੂੰ ਟੱਕਰ ਮਾਰ ਦਿੱਤੀ। ਇਹ ਟਕਰ ਇੰਨੀ ਭਿਆਨਕ ਸੀ ਕਿ ਪਿਕਅਪ ਗੱਡੀ ’ਚ ਸੜਕ ਪਲਟ ਗਈ ਅਤੇ ਸਵਿਫਟ ਕਾਰ ਬੁਰੀ ਤਰ੍ਹਾਂ ਨਾਲ ਹਾਦਸਾਗ੍ਰਸਤ ਹੋ ਗਈ।
----------- Advertisement -----------
ਸੜਕ ਹਾਦਸੇ ਦੌਰਾਨ ਇਕ ਬੱਚੇ ਸਮੇਤ ਤਿੰਨ ਦੀ ਮੌਤ, ਤਿੰਨ ਗੰਭੀਰ ਰੂਪ ‘ਚ ਜ਼ਖ਼ਮੀ
Published on
----------- Advertisement -----------