ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੱਲ੍ਹ ਵੱਖ-ਵੱਖ ਵਿਭਾਗਾਂ ਦੇ ਨਵ-ਨਿਯੁਕਤ ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਸੌਂਪਣਗੇ। ਨਿਯੁਕਤੀ ਪੱਤਰ ਵੰਡ ਸਮਾਗਮ ਕੱਲ੍ਹ ਚੰਡੀਗੜ੍ਹ ਦੇ ਮਿਊੁਂਸਪਲ ਭਵਨ ਵਿਖੇ ਸਵੇਰੇ 11:30 ਵਜੇ ਹੋਵੇਗਾ।
ਇਸ ਸਮਾਗਮ ‘ਚ 417 ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਵੰਡੇ ਜਾਣਗੇ। ਪੰਜਾਬ ਸਰਕਾਰ ਮੁਤਾਬਕ ਸਰਕਾਰ ਨੇ ਆਪਣੇ 872 ਦਿਨਾਂ ਦੇ ਕਾਰਜਕਾਲ ‘ਚ ਪੰਜਾਬ ਦੇ 44,250 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਹਨ।












