ਹੁਸ਼ਿਆਰਪੁਰ ਦੇ ਦਸੂਹਾ ਤਲਵਾੜਾ ਰੋਡ ਨੇੜੇ ਬੱਜਰੀ ਨਾਲ ਭਰਿਆ ਟਰੱਕ ਬੇਕਾਬੂ ਹੋ ਕੇ ਸੜਕ ਕਿਨਾਰੇ ਦਰੱਖਤ ਨਾਲ ਜਾ ਟਕਰਾਇਆ।ਹਾਦਸੇ ਦੌਰਾਨ ਟਰੱਕ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਅਤੇ ਡਰਾਈਵਰ ਅੰਦਰ ਬੁਰੀ ਤਰ੍ਹਾਂ ਫਸ ਗਿਆ। ਆਸ-ਪਾਸ ਦੇ ਲੋਕਾਂ ਦੀ ਮਦਦ ਨਾਲ ਉਸ ਨੂੰ ਜ਼ਖਮੀ ਹਾਲਤ ‘ਚ ਦਸੂਹਾ ਦੇ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਉਸ ਦੀ ਹਾਲਤ ਗੰਭੀਰ ਦੇਖਦਿਆਂ ਡਾਕਟਰਾਂ ਨੇ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ। ਹਾਦਸੇ ਵਿੱਚ ਡਰਾਈਵਰ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ।
ਪੁਲੀਸ ਅਤੇ ਜੰਗਲਾਤ ਵਿਭਾਗ ਦੀ ਟੀਮ ਨੇ ਟਰੱਕ ਨੂੰ ਸੜਕ ਕਿਨਾਰੇ ਖੜ੍ਹਾ ਕੇ ਆਵਾਜਾਈ ਨੂੰ ਚਾਲੂ ਰੱਖਿਆ। ਟਰੱਕ ਮਾਲਕ ਸੁਲੱਖਣ ਸਿੰਘ ਨੇ ਦੱਸਿਆ ਕਿ ਡਰਾਈਵਰ ਅਨਿਲ ਕੁਮਾਰ ਹਾਜੀਪੁਰ ਕਰੱਸ਼ਰ ਤੋਂ ਬਜਰੀ ਲੈ ਕੇ ਹੁਸ਼ਿਆਰਪੁਰ ਲਈ ਰਵਾਨਾ ਹੋਇਆ ਸੀ। ਜਿਵੇਂ ਹੀ ਟਰੱਕ ਘੋਘਰਾ ਕਸਬੇ ਕੋਲ ਪਹੁੰਚਿਆ ਤਾਂ ਜੀਪੀਐਸ ਸਿਗਨਲ ਬੰਦ ਹੋ ਗਿਆ। ਨੇੜਲੇ ਪਿੰਡ ਦੇ ਇੱਕ ਨੌਜਵਾਨ ਨੂੰ ਟਰੱਕ ਦੇਖਣ ਲਈ ਭੇਜਿਆ ਗਿਆ। ਜਿੱਥੋਂ ਟਰੱਕ ਹਾਦਸੇ ਦੀ ਸੂਚਨਾ ਮਿਲੀ। ਜਿਸ ਤੋਂ ਬਾਅਦ ਅਸੀਂ ਮੌਕੇ ‘ਤੇ ਪਹੁੰਚ ਗਏ। ਉਦੋਂ ਤੱਕ ਡਰਾਈਵਰ ਨੂੰ ਲੋਕਾਂ ਦੀ ਮਦਦ ਨਾਲ ਹਸਪਤਾਲ ਪਹੁੰਚਾਇਆ ਜਾ ਚੁੱਕਾ ਸੀ। ਦੱਸਿਆ ਜਾ ਰਿਹਾ ਹੈ ਕਿ ਟਰੱਕ ਦੇ ਅੱਗੇ ਆਵਾਰਾ ਪਸ਼ੂ ਆਉਣ ਕਾਰਨ ਟਰੱਕ ਬੇਕਾਬੂ ਹੋ ਕੇ ਸਿੱਧਾ ਦਰੱਖਤ ਨਾਲ ਜਾ ਟਕਰਾਇਆ। ਜਿਸ ਕਾਰਨ ਟਰੱਕ ਦੇ ਪਰਖੱਚੇ ਉੱਡ ਗਏ।
----------- Advertisement -----------
ਹੁਸ਼ਿਆਰਪੁਰ ‘ਚ ਬੱਜਰੀ ਨਾਲ ਭਰਿਆ ਟਰੱਕ ਦਰੱਖਤ ਨਾਲ ਟਕਰਾਇਆ, ਡਰਾਈਵਰ ਗੰਭੀਰ ਜ਼ਖਮੀ
Published on
----------- Advertisement -----------
----------- Advertisement -----------












