September 30, 2026, 6:25 am
----------- Advertisement -----------
HomeNewsLatest Newsਅਨਮੋਲ ਗਗਨ ਮਾਨ ਵੱਲੋਂ ਟਰੈਵਲ ਮਾਰਟ ਵਿੱਚ ਵੱਖ-ਵੱਖ ਸਟਾਲਾਂ ਦਾ ਦੌਰਾ

ਅਨਮੋਲ ਗਗਨ ਮਾਨ ਵੱਲੋਂ ਟਰੈਵਲ ਮਾਰਟ ਵਿੱਚ ਵੱਖ-ਵੱਖ ਸਟਾਲਾਂ ਦਾ ਦੌਰਾ

Published on

----------- Advertisement -----------

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 12 ਸਤੰਬਰ (ਬਲਜੀਤ ਮਰਵਾਹਾ) : ਪੰਜਾਬ ਟੂਰਿਜ਼ਮ ਸਮਿਟ ਅਤੇ ਟਰੈਵਲ ਮਾਰਟ ਦੇ ਅੱਜ ਦੂਸਰੇ ਦਿਨ ਸੂਬੇ ਦੇ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਅਨਮੋਲ ਗਗਨ ਮਾਨ ਵੱਲੋਂ ਟਰੈਵਲ ਮਾਰਟ ਵਿੱਚ ਭਾਗ ਲੈ ਰਹੇ ਸਾਰੇ ਸਟਾਲਾਂ ਦਾ ਦੌਰਾ ਕੀਤਾ ਗਿਆ।
ਇਸ ਮੌਕੇ ਉਨ੍ਹਾਂ ਜਿੱਥੇ ਸੈਰ-ਸਪਾਟਾ ਵਿਭਾਗ ਵੱਲੋਂ ਪੰਜਾਬ ਰਾਜ ਦੇ ਵਿਰਾਸਤ ਨੂੰ ਪੇਸ਼ ਕਰਦੀਆਂ ਝਾਕੀਆਂ ਨੂੰ ਵੇਖਿਆ, ਉਥੇ ਨਾਲ ਹੀ ਪੰਜਾਬ ਦੇ ਲੋਕ ਰੰਗ ਪੇਸ਼ ਕਰਦੇ ਭੰਗੜਾ, ਗਿੱਧਾ, ਕਢਾਈ, ਨਾਲ ਬੁਣਨ ਅਤੇ ਰੂੰ ਕੱਤਣ ਵਾਲੀਆਂ ਬੀਬੀਆਂ ਨਾਲ ਵੀ ਮੁਲਾਕਾਤ ਕੀਤੀ ਗਈ।
ਇਸ ਦੌਰਾਨ ਇਨ੍ਹਾਂ ਸਟਾਲਾਂ ਵਾਲਿਆਂ ਨਾਲ ਪੰਜਾਬ ਸਰਕਾਰ ਵੱਲੋਂ ਕਰਵਾਏ ਗਏ ਪੰਜਾਬ ਟੂਰਿਜ਼ਮ ਸਮਿਟ ਅਤੇ ਟਰੈਵਲ ਮਾਰਟ ਬਾਰੇ ਉਨ੍ਹਾਂ ਦੇ ਵਿਚਾਰ ਜਾਣੇ ਅਤੇ ਇਸ ਦਿਸ਼ਾ ਵਿੱਚ ਕੀਤੇ ਜਾਣ ਵਾਲੇ ਕੰਮਾਂ ਬਾਰੇ ਉਨ੍ਹਾਂ ਤੋਂ ਜਾਣਕਾਰੀ ਵੀ ਲਈ। ਸਟਾਲਾਂ ਵਾਲਿਆਂ ਨੇ ਜਿੱਥੇ ਸਰਕਾਰ ਦੇ ਇਸ ਉੱਦਮ ਦੀ ਸ਼ਲਾਘਾ ਕੀਤੀ, ਉਥੇ ਨਾਲ ਹੀ ਉਨ੍ਹਾਂ ਦੂਸਰੇ ਰਾਜਾਂ ਵਿੱਚ ਬ੍ਰਾਂਡ ਪੰਜਾਬ ਨੂੰ ਹੋਰ ਵਧੀਆ ਢੰਗ ਨਾਲ ਪੇਸ਼ ਕਰਨ ਦੀ ਅਪੀਲ ਕੀਤੀ।
ਉਨ੍ਹਾਂ ਕਿਹਾ ਕਿ ਜਿਵੇਂ ਇਸ ਸਮਾਗਮ ਵਿੱਚ ਪੰਜਾਬ ਦੇ ਲੋਕ ਰੰਗ, ਵਿਰਾਸਤ, ਖਾਣ-ਪੀਣ ਅਤੇ ਪੰਜਾਬ ਦੀਆਂ ਅਣਡਿੱਠੀਆਂ ਥਾਵਾਂ ਨੂੰ ਪੇਸ਼ ਕੀਤਾ ਗਿਆ ਹੈ, ਉਸੇ ਤਰ੍ਹਾਂ ਦੇਸ਼ ਦੇ ਵੱਖ-ਵੱਖ ਭਾਗਾਂ ਵਿੱਚ ਲੱਗਣ ਵਾਲੇ ਮੇਲਿਆਂ ਵਿੱਚ ਵੀ ਪੰਜਾਬ ਸਰਕਾਰ ਨੂੰ ਇਸ ਤਰ੍ਹਾਂ ਦੇ ਸਟਾਲ ਜ਼ਰੂਰ ਲਗਾਉਣੇ ਚਾਹੀਦੇ ਹਨ, ਜਿਸ ‘ਤੇ ਸੈਰ ਸਪਾਟਾ ਮੰਤਰੀ ਵੱਲੋਂ ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਗਿਆ ਭਵਿੱਖ ਵਿੱਚ ਦੇਸ਼ ਦੇ ਕਿਸੇ ਵੀ ਕੋਨੇ ਵਿੱਚ ਲੱਗਣ ਵਾਲੇ ਇਸ ਤਰ੍ਹਾਂ ਦੇ ਮੇਲੇ ਵਿੱਚ ਬ੍ਰਾਂਡ ਪੰਜਾਬ ਨੂੰ ਹੋਰ ਬਿਹਤਰ ਢੰਗ ਨਾਲ ਪੇਸ਼ ਕੀਤਾ ਜਾਵੇਗਾ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਚੰਡੀਗੜ੍ਹ ਹੈੱਡ ਕਾਂਸਟੇਬਲ ਕਤਲ ਕਾਂਡ: ਪੁੱਤ ਨੂੰ ਹਥਿਆਰ ਦੇਣ ਵਾਲਾ ਹਰਿਦੁਆਰ ਤੋਂ ਗ੍ਰਿਫ਼ਤਾਰ, ਮਿਲਿਆ 4 ਦਿਨਾਂ ਦਾ ਰਿਮਾਂਡ

ਚੰਡੀਗੜ੍ਹ ਦੇ ਸੈਕਟਰ-22 ਵਿੱਚ ਤਾਇਨਾਤ ਪੰਜਾਬ ਪੁਲਿਸ ਦੇ ਹੈੱਡ ਕਾਂਸਟੇਬਲ ਨਿਤਿਨ ਦੇ ਸਨਸਨੀਖੇਜ਼ ਕਤਲ...

‘ਮੈਂ ਕਿਸੇ ਧਰਮ ਖਿਲਾਫ ਨਹੀਂ ਬੋਲਿਆ’, ਵਿਵਾਦ ‘ਤੇ ਬੋਲੇ ਧੀਰੇਂਦਰ ਸ਼ਾਸਤਰੀ

ਪੰਡਤ ਧੀਰੇਂਦਰ ਸ਼ਾਸਤਰੀ ਵੱਲੋਂ ਲੁਧਿਆਣਾ ਵਿੱਚ ਕਥਾ ਦੌਰਾਨ ਕੀਤੀਆਂ ਗਈਆਂ ਕੁਝ ਟਿੱਪਣੀਆਂ ‘ਤੇ ਪੰਜਾਬ...

ਅਮਰੀਕਾ ਭਾਰਤ ਸਮੇਤ 20 ਦੇਸ਼ਾਂ ਤੋਂ ਆਉਣ ਵਾਲੀਆਂ ਕੁਝ ਦਵਾਈਆਂ ‘ਤੇ ਡਿਊਟੀ ਨਹੀਂ ਲਗਾਏਗਾ

ਸੰਯੁਕਤ ਰਾਜ ਅਮਰੀਕਾ ਭਾਰਤ ਸਮੇਤ 20 ਦੇਸ਼ਾਂ ਤੋਂ ਆਯਾਤ ਕੀਤੀਆਂ ਜਾਣ ਵਾਲੀਆਂ ਦੁਰਲੱਭ ਬਿਮਾਰੀਆਂ...

‘ਮਿਸ ਪ੍ਰਿਟੀ ਇੰਡੀਆ’ ਨਿਧੀ ਤਿਵਾੜੀ ਨੇ ਚੁੱਕਿਆ ਖੌਫਨਾਕ ਕਦਮ, ਇੰਫਲੂਐਂਸਰ ਦੇ ਸਨ 16 ਲੱਖ Followers

ਪ੍ਰਦੇਸ਼ ਦੇ ਸਿੰਗਰੌਲੀ ਜ਼ਿਲ੍ਹੇ ਦੇ ਮੋਰਵਾ ਥਾਣਾ ਖੇਤਰ ਦੇ ਭੂਸਾ ਮੋਡ ਤੋਂ ਇੱਕ ਹੈਰਾਨ...

ਸੰਗਰੂਰ ਦੇ ਗੁਰਦੁਆਰਾ ਸਾਹਿਬ ਵਿੱਚ ਵੜੇ 4 ਬਦਮਾਸ਼, ਸੇਵਾਦਾਰ ਨੂੰ ਮਾਰੀ ਗੋਲੀ, CCTV ‘ਚ ਕੈਦ ਵਾਰਦਾਤ

ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਦਿੜਬਾ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਬੜਰੁੱਖਾਂ ਤੋਂ ਇੱਕ...

ਧੀਰੇਂਦਰ ਸ਼ਾਸਤਰੀ ਦੀ ਟਿੱਪਣੀ ‘ਤੇ ਸ਼ਾਹੀ ਇਮਾਮ ਨੇ ਚੁੱਕਿਆ ਇਤਰਾਜ, ਮੁਆਫ਼ੀ ਮੰਗੋ ਨਹੀਂ ਤਾਂ ਕਾਨੂੰਨੀ ਕਾਰਵਾਈ ਲਈ ਰਹੋ ਤਿਆਰ

ਲੁਧਿਆਣਾ ਵਿੱਚ ਸ਼ਾਹੀ ਇਮਾਮ ਨੇ ਧਾਰਮਿਕ ਕਥਾ ਦੌਰਾਨ ਪੰਡਿਤ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਵੱਲੋਂ ਇਸਲਾਮ...

ਝੋਨੇ ਦੀ ਖਰੀਦ ਲਈ ਪੰਜਾਬ ਸਰਕਾਰ ਨੂੰ 42,786 ਕਰੋੜ ਰੁਪਏ ਦੀ CCL ਮਨਜ਼ੂਰ, 1 ਅਕਤੂਬਰ ਤੋਂ ਸਰਕਾਰੀ ਖਰੀਦ ਸ਼ਰੂ

ਪੰਜਾਬ ‘ਚ ਝੋਨੇ ਦੀ ਸਰਕਾਰੀ ਖਰੀਦ ਦਾ ਸੀਜ਼ਨ 1 ਅਕਤੂਬਰ ਤੋਂ ਅਧਿਕਾਰਤ ਤੌਰ ‘ਤੇ...

ਰਾਜੋਆਣਾ ਨੂੰ ਜੇਲ੍ਹ ‘ਚ ਮਿਲਣ ਪਹੁੰਚੇ ਜਥੇਦਾਰ ਗੜਗੱਜ, ਪਟੀਸ਼ਨ ‘ਤੇ ਜਲਦੀ ਫੈਸਲਾ ਕਰਨ ਦੀ ਮੰਗ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ...

ਸ਼੍ਰੋਮਣੀ ਅਕਾਲੀ ਦਲ ਦਾ ਵੱਡਾ ਐਕਸ਼ਨ, ਰੂਪ ਕੌਰ ਸੰਧੂ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਕੀਤਾ ਬਰਖ਼ਾਸਤ

ਸ਼੍ਰੋਮਣੀ ਅਕਾਲੀ ਦਲ ਨੇ ਰੂਪ ਕੌਰ ਸੰਧੂ ‘ ਤੇ ਵੱਡਾ ਐਕਸ਼ਨ ਲਿਆ ਹੈ। ਅਕਾਲਈ...