ਅੰਮ੍ਰਿਤਸਰ, 2 ਫਰਵਰੀ 2022 – ਅੰਮ੍ਰਿਤਸਰ ਦੇ ਖ਼ਾਲਸਾ ਕਾਲਜ ਫਾਰ ਵੂਮੈਨ ਦੇ ਨਾਲ ਵਾਲੀ ਗਲੀ ਦੇ ਵਿਚ ਇਕ ਕੰਧ ਡਿੱਗਣ ਕਰਕੇ ਇਕ ਨੌਜਵਾਨ ਦੇ ਗੰਭੀਰ ਸੱਟਾਂ ਲੱਗ ਗਈਆਂ। ਉਥੇ ਹੀ ਉੱਤੇ ਖੜੀ ਗੱਡੀ ਅਤੇ ਐਕਟਿਵਾ ਦਾ ਵੀ ਕਾਫੀ ਨੁਕਸਾਨ ਹੋ ਗਿਆ। ਇਹ ਸਾਰੀ ਘਟਨਾ ਉੱਥੇ ਲੱਗੇ ਇੱਕ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।
ਜਦੋਂ ਗਲੀ ‘ਚ ਖੜੇ ਕੁਝ ਨੌਜਵਾਨ ਆਪਸ ‘ਚ ਗੱਲਾਂ ਕਰ ਰਹੇ ਸਨ ਤਾਂ ਉਸ ਵੇਲੇ ਹੀ ਅਚਾਨਕ ਕੰਧ ਡਿੱਗ ਗਈ। ਜਿਸ ਤੋਂ ਬਾਅਦ ਲੋਕਾਂ ਵੱਲੋਂ ਉਸ ਨੌਜਵਾਨ ਨੂੰ ਇੱਟਾਂ ਥੱਲੋਂ ਬੜੀ ਮੁਸ਼ਕਲ ਨਾਲ ਕੱਢਿਆ ਗਿਆ। ਨੌਜਵਾਨ ਨੂੰ ਕਾਫੀ ਗੰਭੀਰ ਸੱਟਾਂ ਵੀ ਲੱਗੀਆਂ ਹਨ ਅਤੇ ਉਸ ਨੂੰ ਬਾਅਦ ‘ਚ ਹਸਪਤਾਲ ਵਿੱਚ ਜ਼ੇਰੇ ਇਲਾਜ ਵੀ ਕਰਵਾਇਆ ਗਿਆ।
ਇਹ ਖ਼ਾਲਸਾ ਕਾਲਜ ਫਾਰ ਵੁਮੈਨ ਦੇ ਨਾਲ ਦੀ ਗਲੀ ਹੋਣ ਕਰਕੇ ਇਹ ਰਸਤਾ ਕਾਫ਼ੀ ਭੀੜ ਭਾੜ ਵਾਲਾ ਹੈ।












