September 20, 2026, 8:42 am
----------- Advertisement -----------
HomeNewsLatest Newsਵਾਟਰ ਕੈਨਨ ਵਾਲੇ ਨਵਦੀਪ ਸਿੰਘ ਜਲਵੇੜਾ ਨੂੰ ਅਦਾਲਤ 'ਚ ਕੀਤਾ ਗਿਆ ਪੇਸ਼;...

ਵਾਟਰ ਕੈਨਨ ਵਾਲੇ ਨਵਦੀਪ ਸਿੰਘ ਜਲਵੇੜਾ ਨੂੰ ਅਦਾਲਤ ‘ਚ ਕੀਤਾ ਗਿਆ ਪੇਸ਼; ਮੋਹਾਲੀ ਏਅਰਪੋਰਟ ਤੋਂ ਪੁਲਿਸ ਨੇ ਕੀਤਾ ਸੀ ਕਾਬੂ

Published on

----------- Advertisement -----------

ਵਾਟਰ ਕੈਨਨ ਵਾਲੇ ਨਵਦੀਪ ਜਲਵੇੜਾ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਮੁਤਾਬਿਕ ਅੰਬਾਲਾ ਪੁਲਸ ਨੇ ਕਿਸਾਨ ਆਗੂ ਨਵਦੀਪ ਸਿੰਘ ਜਲਵੇੜਾ ਨੂੰ ਮੋਹਾਲੀ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ ਜਿਸ ਤੋਂ ਬਾਅਦ ਅੰਬਾਲਾ ਸੀ.ਆਈ.ਏ. ਨਵਦੀਪ ਜਲਵੇੜਾ ਨੂੰ ਅੰਬਾਲਾ ਕੋਰਟ ਲੈ ਕੇ ਪਹੁੰਚੀ। ਨਵਦੀਪ ਨੂੰ ਅੱਜ ਭਾਰੀ ਪੁਲੀਸ ਫੋਰਸ ਦੀ ਮੌਜੂਦਗੀ ਵਿੱਚ ਅਦਾਲਤ ਵਿੱਚ ਪੇਸ਼ ਕੀਤਾ ਗਿਆ।

ਅਦਾਲਤ ਵਿੱਚ ਪੇਸ਼ ਹੋਣ ਤੋਂ ਪਹਿਲਾਂ ਸਿਵਲ ਹਸਪਤਾਲ ਵਿੱਚ ਨਵਦੀਪ ਦਾ ਮੈਡੀਕਲ ਕਰਵਾਇਆ ਗਿਆ। ਅਦਾਲਤ ਨੇ ਸੀ.ਆਈ.ਏ.-1 ਨੂੰ 2 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਹੈ।
ਦੱਸ ਦਈਏ ਕਿ ਨਵਦੀਪ ਸਿੰਘ ਜਲਵੇੜਾ ਕਿਸਾਨ ਆਗੂ ਜੈ ਸਿੰਘ ਦਾ ਪੁੱਤਰ ਹੈ, ਜੋ ਪਹਿਲੀ ਵਾਰ ਕਿਸਾਨ ਅੰਦੋਲਨ ਵਿੱਚ ਵਾਟਰ ਕੈਨਨ ਬੁਆਏ ਵਜੋਂ ਮਸ਼ਹੂਰ ਹੋਇਆ ਸੀ। ਪਿਛਲੀ ਵਾਰ ਜਦੋਂ ਪੰਜਾਬ ਤੋਂ ਕਿਸਾਨ ਦਾ ਇਕੱਠ ਸ਼ੰਭੂ ਬਾਰਡਰ ਪਹੁੰਚਿਆ ਸੀ ਤਾਂ ਪੁਲਿਸ ਨੇ ਉਨ੍ਹਾਂ ਨੂੰ ਰੋਕਣ ਲਈ ਬੈਰੀਕੇਡ ਲਗਾ ਦਿੱਤੇ ਸਨ। ਇਸ ਤੋਂ ਇਲਾਵਾ ਕਿਸਾਨਾਂ ਨੂੰ ਰੋਕਣ ਲਈ ਪੁਲਿਸ ਨੇ ਕਿਸਾਨਾਂ ‘ਤੇ ਜਲ ਤੋਪਾਂ ਦੀ ਵਰਤੋਂ ਵੀ ਕੀਤੀ ਸੀ। ਇਸ ਦੌਰਾਨ ਨਵਦੀਪ ਨੇ ਪੁਲੀਸ ਨੂੰ ਚਕਮਾ ਦੇ ਕੇ ਜਲ ਤੋਪ ਪੁਲਿਸ ਵੱਲ ਮੋੜ ਦਿੱਤੀ ਸੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਸੀਐਮ ਭਗਵੰਤ ਮਾਨ ਨੇ ਲਾਂਚ ਕੀਤਾ ਚੋਣ ਪੈਂਫਲੇਟ, ਘਰ-ਘਰ ਲੈ ਕੇ ਜਾਣਗੇ ਲੱਖਾਂ ‘ਆਪ’ ਵਰਕਰ

ਲੁਧਿਆਣਾ 19 ਸਤੰਬਰ:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ਨੀਵਾਰ ਨੂੰ ਲੁਧਿਆਣਾ ਵਿੱਚ ਆਮ ਆਦਮੀ...

ਮੁਅੱਤਲ DIG ਭੁੱਲਰ ਮਾਮਲਾ : ਅਦਾਲਤ ਨੇ ਵਿਚੋਲੀਏ ਕ੍ਰਿਸ਼ਨੂ ਸ਼ਾਰਦਾ ਨੂੰ 7 ਦਿਨਾਂ ਦੇ ED ਰਿਮਾਂਡ ‘ਤੇ ਭੇਜਿਆ

ਪੰਜਾਬ ਪੁਲਿਸ ਦੇ ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਨਾਲ ਸਬੰਧਤ ਰਿਸ਼ਵਤਖੋਰੀ ਮਾਮਲੇ ਵਿੱਚ ਵਿਚੋਲੇ...

ਰਣਜੀਤ ਸਿੰਘ ਛੱਜਲਵੱਡੀ ਆਪਣੇ ਪੁੱਤਰ ਸਣੇ ‘ਆਪ’ ਵਿੱਚ ਸ਼ਾਮਲ

ਪੰਜਾਬ ਦੀ ਸਿਆਸਤ ਵਿੱਚੋਂ ਅਕਾਲੀ ਦਲ (ਪੁਨਰ ਸੁਰਜੀਤ) ਨੂੰ ਉਸ ਸਮੇਂ ਝਟਕਾ ਲੱਗਾ, ਜਦੋਂ...

 ਮੈਕਸਿਕੋ ਤੋਂ ਪਰਵਾਸੀਆਂ ਦਾ ਦਾਖਲਾ ਰੋਕਣ ਲਈ 30 ਫੁੱਟ ਉੱਚੇ ਸਟੀਲ ਦੇ ਪੈਨਲ ਲਾਉਣ ਦਾ ਕੰਮ ਸ਼ੁਰੂ

ਟਰੰਪ ਪ੍ਰਸ਼ਾਸਨ ਨੇ ਪੱਛਮੀ ਟੈਕਸਾਸ ਦੇ ਬਿਗ ਬੈਂਡ (Big Bend) ਖੇਤਰ ਵਿੱਚ ਅਮਰੀਕਾ-ਮੈਕਸਿਕੋ ਸਰਹੱਦੀ...

ਮੋਹਾਲੀ-ਚੰਡੀਗੜ੍ਹ ‘ਚ 22 ਸਤੰਬਰ ਨੂੰ ਲਗੇਗਾ iPhone ਦਾ ਲੰਗਰ, ਵੰਡੇ ਜਾਣਗੇ 10 ਫੋਨ; ਇੰਝ ਹੋਵੇਗੀ ਜੇਤੂਆਂ ਦੀ ਚੋਣ

ਪਹਿਲਾਂ 500 ਰੁਪਏ ਦੇ ਨੋਟਾਂ ਅਤੇ ਮੁਫ਼ਤ ਪੈਟਰੋਲ ਦਾ ‘ਲੰਗਰ’ ਲਗਾ ਕੇ ਸੁਰਖ਼ੀਆਂ ਵਿੱਚ...

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ ਨੂੰ 9 ਸਾਲ ਦੀ ਸਜ਼ਾ, 124 ਕਿਲੋ ਕੋਕੀਨ ਤਸਕਰੀ ਮਾਮਲੇ ‘ਚ ਹੋਈ ਸੁਣਵਾਈ; ਕਈ ਦੇਸ਼ਾਂ ‘ਚ ਕਰਦਾ ਸੀ ਸਪਲਾਈ

ਅਮਰੀਕਾ ਦੀ ਇੱਕ ਸੰਘੀ ਅਦਾਲਤ ਵਿੱਚ ਬੇਹੱਦ ਗੁਪਤ ਤਰੀਕੇ ਨਾਲ ਚੱਲੀ ਸੁਣਵਾਈ ਤੋਂ ਬਾਅਦ...

ਫਿਲੌਰ : ਵਿਆਹ ਸਮਾਗਮ ਤੋਂ ਪਰਤਦੇ ਸਮੇਂ ਕਾਰ ਸਵਾਰ ਹੋਏ ਹਾਦਸੇ ਦਾ ਸ਼ਿਕਾਰ, 11 ਸਾਲ ਦਾ ਬੱਚਾ ਹੋਇਆ ਜ਼ਖਮੀ

ਫਿਲੌਰ ਦੇ GT ਰੋਡ ’ਤੇ ਮਾਇਆ ਭਗਵਾਨ ਓਵਰਬ੍ਰਿਜ ਦੇ ਉੱਪਰ ਬੀਤੀ ਰਾਤ ਇੱਕ ਸੜਕ...

ਅੰਮ੍ਰਿਤਸਰ ‘ਚ ਮਹਿਲਾ SHO ਨਾਲ ਹੋਈ ਧੱਕਾ-ਮੁੱਕੀ, ਨਿਹੰਗਾਂ ਦਾ ਆਪਸੀ ਝਗੜਾ ਗਈ ਸੀ ਸੁਲਝਾਉਣ

ਅੰਮ੍ਰਿਤਸਰ ਵਿੱਚ ਦੋ ਨਿਹੰਗ ਧੜਿਆਂ ਵਿੱਚ ਝੜਪ ਹੋ ਗਈ। ਇਸ ਦੌਰਾਨ ਝਗੜਾ ਸੁਲਝਾਉਣ ਗਈ...

ਪੰਜਾਬ ਵਿੱਚ ਨਸ਼ਿਆਂ ਦੇ ਸਮੱਸਿਆ ਲਈ ਭਾਜਪਾ ਅਤੇ ਅਕਾਲੀ ਜ਼ਿੰਮੇਵਾਰ, ਹੁਣ ਜਨਤਾ ਨੂੰ ਗੁਮਰਾਹ ਕਰਨ ਲਈ ਨਸ਼ਿਆਂ ਖਿਲਾਫ਼ ਰੈਲੀ ਕਰ ਰਹੇ ਹਨ: ਆਪ

ਚੰਡੀਗੜ੍ਹ 18 ਸਤੰਬਰ ਯੂਪੀਆਈ ਲੈਣ-ਦੇਣ 'ਤੇ ਵਾਧੂ ਚਾਰਜ ਲਗਾਉਣ ਦੇ ਫੈਸਲੇ ਖਿਲਾਫ਼ ਆਮ ਆਦਮੀ ਪਾਰਟੀ...