November 19, 2026, 7:23 am
----------- Advertisement -----------
HomeNewsBreaking Newsਕਿੱਥੇ ਬਣਦੀ ਹੈ ‘ਚਾਈਨਾ ਡੋਰ’ ?

ਕਿੱਥੇ ਬਣਦੀ ਹੈ ‘ਚਾਈਨਾ ਡੋਰ’ ?

Published on

----------- Advertisement -----------

ਚੰਡੀਗੜ੍ਹ, 12 ਜਨਵਰੀ 2024 – ਹਰ ਸਾਲ ਜਦੋਂ ਵੀ ਜਨਵਰੀ-ਫਰਵਰੀ ਦਾ ਮਹੀਨਾ ਆਉਂਦਾ ਹੈ ਤਾਂ ਪਤੰਗਬਾਜ਼ੀ ਦੇ ਸ਼ੌਕੀਨਾਂ ਨੂੰ ਚਾਅ ਚੜ੍ਹ ਜਾਂਦਾ ਹੈ। ਪੰਜਾਬ ‘ਚ ਪਹਿਲਾਂ ਨਵੇਂ ਸਾਲ, ਫੇਰ ਲੋਹੜੀ, ਮਾਘੀ ਅਤੇ 26 ਜਨਵਰੀ ਨੂੰ ਪਤੰਗ ਦੇ ਸ਼ੌਕੀਨਾਂ ਵੱਲੋਂ ਵੱਡੇ ਪੱਧਰ ‘ਤੇ ਪਤੰਗ ਚੜ੍ਹਾਏ ਜਾਂਦੇ ਹਨ। ਪਹਿਲਾਂ ਤਾਂ ਲੋਕ ਆਮ ਕੱਚੇ ਜਿਹੇ ਧਾਗਿਆਂ ਨੂੰ ਹੀ ਪਤੰਗ ਨੂੰ ਅਸਮਾਨ ਵਿਚ ਚਾੜ੍ਹਨ ਲਈ ਵਰਤਦੇ ਸਨ। ਪਰ ਹੁਣ ਅੱਜ ਕੱਲ੍ਹ ਇੱਕ ਪਲਾਸਟਿਕ ਦੀ ਡੋਰ ਵਰਤੀ ਜਾਂਦੀ ਹੈ ਜਿਸ ਨੂੰ ਚਾਈਨਾ ਡੋਰ ਕਿਹਾ ਜਾਂਦਾ ਹੈ। ਜੋ ਕਿ ਮਨੁੱਖਤਾ ਲਈ ਹੀ ਨਹੀ ਸਗੋਂ ਪਸ਼ੂਆਂ-ਪੰਛੀਆਂ ਲਈ ਵੀ ਹਾਨੀਕਾਰਕ ਸਿੱਧ ਹੋ ਰਹੀ ਹੈ। ਇਸ ਨਾਲ ਹੋ ਰਹੀਆਂ ਮੌਤਾਂ ਤੋਂ ਬਾਅਦ ਸਰਕਾਰ ਵੱਲੋਂ ਇਸ ‘ਤੇ ਪਾਬੰਦੀ ਲਾ ਦਿੱਤੀ ਗਈ ਹੈ। ਪਰ ਫਿਰ ਵੀ ਇਹ ਡੋਰ ਧੜੱਲੇ ਨਾਲ ਵਿਕ ਰਹੀ ਹੈ ਉਹ ਵੀ ਬਲੈਕ ‘ਚ। ਪਰ ਸਵਾਲ ਇਹ ਕਿ ਇਹ ਡੋਰ ਸੱਚਮੁੱਚ ਚਾਈਨਾ ‘ਚ ਬਣਦੀ ਹੈ।

ਪਰ ਇੱਥੇ ਇਹ ਗੱਲ ਦੱਸ ਦਈਏ ਕਿ ਮੀਡੀਆ ਦੀਆਂ ਰਿਪੋਰਟਾਂ ਦੇ ਅਨੁਸਾਰ ‘ਚਾਈਨਾ ਡੋਰ’ ਕਿਹਾ ਜਾਂਦਾ ਇਹ ਮਜ਼ਬੂਤ ਧਾਗਾ ਚੀਨ ਨਹੀਂ ਬਲਕਿ ਭਾਰਤ ਵਿੱਚ ਹੀ ਬਣਦਾ ਹੈ ਤੇ ਇੱਥੇ ਹੀ ਵੱਡੀ ਮਾਤਰਾ ਵਿੱਚ ਇਸਦੀ ਵਿਕਰੀ ਹੁੰਦੀ ਹੈ। ਇਸ ਡੋਰ ਦਾ ਨਾਮ ਜ਼ਰੂਰ ‘ਚਾਈਨਾ ਡੋਰ’ ਹੈ ਪਰ ਇਹ ਭਾਰਤ ਦੇ ਬਜ਼ਾਰਾਂ ਵਿੱਚ ਚੀਨ ਤੋਂ ਨਹੀਂ ਆਉਂਦੀ ਬਲਕਿ ਇਸ ਦਾ ਉਤਪਾਦਨ ਸਥਾਨਕ ਪੱਧਰ ’ਤੇ ਹੀ ਹੁੰਦਾ ਹੈ। ਭਾਰਤ ‘ਚ ਸਭ ਤੋਂ ਵੱਧ ਇਹ ਡੋਰ ਉੱਤਰ ਪ੍ਰਦੇਸ਼ ਦੇ ਬਰੇਲੀ ਤੇ ਮੱਧ ਪ੍ਰਧੇਸ਼ ਵਿੱਚ ਕਈ ਹਿੱਸਿਆਂ ਵਿੱਚ ਬਣਦੀ ਹੈ। ਇਸ ਨੂੰ ਡੀਲਰਾਂ ਦੀ ਮਦਦ ਨਾਲ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਪਹੁੰਚਾਇਆ ਜਾਂਦਾ ਹੈ।

ਚਾਈਨਾ ਡੋਰ ਪਤੰਗ ਉਡਾਉਣ ਲਈ ਵਰਤਿਆਂ ਜਾਣ ਵਾਲਾ ਸੂਤੀ ਧਾਗਾ ਨਹੀਂ ਬਲਕਿ ਇਹ ਸੰਥੈਟਿਕ (ਪਲਾਸਟਿਕ ਤੇ ਹੋਰ ਬਣਾਉਟੀ ਕੱਚੇ ਪਦਾਰਥਾਂ ਤੋਂ ਤਿਆਰ) ਜਾਂ ਨਾਇਲਨ ਦਾ ਬਣਿਆ ਧਾਗਾ ਹੈ। ਇਸ ਧਾਗੇ ਨੂੰ ਕੱਚ ਦੇ ਬਰੀਕ ਟੁਕੜਿਆ ਦੀ ਪਰਤ ਚੜ੍ਹਾ ਕੇ ਤੇਜ਼ ਕੀਤਾ ਜਾਂਦਾ ਹੈ। ਇਸ ਪ੍ਰਕਿਰਿਆ ਨੂੰ ਆਮ ਬੋਲਚਾਲ ’ਚ ਡੋਰ ਨੂੰ ਮਾਂਝਾ ਲਗਾਉਣਾ ਕਿਹਾ ਜਾਂਦਾ ਹੈ। ਨਾਇਲਨ ਤੇ ਪਲਾਸਟਿਕ ਦੇ ਬਣੇ ਧਾਗੇ, ਸੂਤੀ ਧਾਗੇ ਦੇ ਮੁਕਾਬਲੇ ਘੱਟ ਟੁੱਟਦੇ ਹਨ ਤੇ ਜੇ ਇਨ੍ਹਾਂ ਉੱਪਰ ਕੱਚ ਦੀ ਇੱਕ ਬਾਰੀਕ ਪਰਤ ਵੀ ਚੜ੍ਹੀ ਹੋਵੇ ਤਾਂ ਇਹ ਸੂਤੀ ਧਾਗੇ ਨੂੰ ਸੌਖਿਆਂ ਕੱਟ ਵੀ ਸਕਦੀ ਹੈ। ਇਸੇ ਲਈ ਇਹ ਪਤੰਗਬਾਜ਼ਾਂ ਨੂੰ ਵਧੇਰੇ ਪਸੰਦ ਹੈ।

ਕਈ ਡੋਰਾਂ ‘ਮੋਨੋਫ਼ਿਲਾਮੈਂਟ’ ਦੀਆਂ ਬਣੀਆਂ ਹੁੰਦੀਆਂ ਹਨ ਇਹ ਪਲਾਸਟਿਕ ਤੋਂ ਬਣਾਇਆ ਗਿਆ ਬਾਰੀਕ ਧਾਗਾ ਹੈ ਜਿਸ ਨੂੰ ਮੱਛੀਆਂ ਫ਼ੜ੍ਹਨ ਲਈ ਵਰਤਿਆਂ ਜਾਂਦਾ ਹੈ। ਇਹ ਧਾਗੇ ਸੌਖਿਆਂ ਟੁੱਟਦੇ ਨਹੀਂ ਤੇ ਜੇ ਇਨ੍ਹਾਂ ਉੱਤੇ ਕੱਚ ਦੀ ਪਰਤ ਚੜ੍ਹ ਜਾਵੇ ਤਾਂ ਮਨੁੱਖਾਂ ਤੇ ਜਾਨਵਾਰਾਂ ਨੂੰ ਗੰਭੀਰ ਜਖ਼ਮੀ ਕਰ ਸਕਦੇ ਹਨ, ਜਾਨਲੇਵਾ ਵੀ ਹੋ ਸਕਦੇ ਹਨ।

ਨੈਸ਼ਨਲ ਗਰੀਨ ਟ੍ਰਿਬਿਉਨਲ ਨੇ ਸਾਲ 2016 ਵਿੱਚ ‘ਚਾਈਨਾ ਡੋਰ’ ਦੇ ਉਦਪਾਦਨ, ਵਿਕਰੀ ਤੇ ਵਰਤੋਂ ਉੱਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਸੀ। ਐੱਨਜੀਟੀ ਮੁਤਾਬਕ ਜੇ ਕੋਈ ਅਜਿਹਾ ਕਰਦਾ ਫੜਿਆ ਜਾਂਦਾ ਹੈ ਤਾਂ ਉਸ ਨੂੰ ਪੰਜ ਸਾਲ ਦੀ ਸਜ਼ਾ ਤੇ ਇੱਕ ਲੱਖ ਰੁਪਏ ਤੱਕ ਜੁਰਮਾਨਾ ਹੋ ਸਕਦਾ ਹੈ। ਇੰਨਾਂ ਹੀ ਨਹੀਂ ਐੱਨਜੀਟੀ ਵਲੋਂ ਸੂਬਿਆਂ ਨੂੰ ਪਾਬੰਦੀ ਲਾਗੂ ਕਰਵਾਉਣ ਲਈ ਉਪਰਾਲੇ ਕਰਨ ਲਈ ਵੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਪੰਜਾਬ ਸਰਕਾਰ ਵੱਲੋਂ ਵੀ ਇਸ ਡੋਰ ‘ਤੇ ਪਾਬੰਦੀ ਲਾਈ ਹੋਈ ਹੈ।

ਪਿਛਲੇ ਕਈ ਦਹਾਕਿਆਂ ਤੋਂ ‘ਚਾਈਨਾ ਡੋਰ’ ਨਾਮ ਨਾਲ ਮਸ਼ਹੂਰ ਹੋਈ ਪਤੰਗ ਉਡਾਉਣ ਲਈ ਵਰਤੀ ਜਾਣ ਵਾਲੀ ਡੋਰ ਪੰਜਾਬ ਸਮੇਤ ਦੇਸ਼ ਦੇ ਕਈ ਸੂਬਿਆਂ ਵਿੱਚ ਹਾਦਸਿਆਂ ਦਾ ਕਾਰਨ ਬਣਦੀ ਆ ਰਹੀ ਹੈ। ਕਈ ਉੱਡਦੇ ਪੰਛੀਆਂ ਤੇ ਰਾਹਗੀਰਾਂ ਲਈ ਮੌਤ ਦਾ ਕਾਰਨ ਬਣਨ ਵਾਲੀ ਇਸ ਡੋਰ ਦੀ ਵਿਕਰੀ ਤੇ ਵਰਤੋਂ ਉੱਤੇ ਮੁਕੰਮਲ ਪਾਬੰਦੀ ਲਗਾਉਣ ਦੇ ਉਪਰਾਲੇ ਸੂਬਿਆਂ ਵਲੋਂ ਲਗਾਤਾਰ ਕੀਤੇ ਜਾ ਰਹੇ ਹਨ ਪਰ ਅੱਜ ਵੀ ਇਸਦੀ ਵਿਕਰੀ ਰੋਕਣਾ ਇੱਕ ਵੱਡੀ ਚੁਣੌਤੀ ਬਣਿਆ ਹੋਇਆ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਜਿੰਨਾ ਚਿਰ ਪੰਜਾਬ ਵਿਚ ‘ਆਪ’ ਦੀ ਸਰਕਾਰ ਰਹੇਗੀ, ਭਲਾਈ ਸਕੀਮਾਂ ਜਾਰੀ ਰਹਿਣਗੀਆਂ – ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਦੁਹਰਾਇਆ ਕਿ ਜਿੰਨਾ ਚਿਰ ਪੰਜਾਬ ਵਿਚ...

Spicejet ਦੀਆਂ ਉਡਾਣਾਂ ਪ੍ਰਭਾਵਿਤ, ਮੁੰਬਈ ਹਵਾਈ ਅੱਡੇ ’ਤੇ ਕਈ-ਕਈ ਘੰਟਿਆਂ ਤੋਂ ਸੈਂਕੜੇ ਯਾਤਰੀ ਫਸੇ, ਮਚੀ ਹਾਹਾਕਾਰ

ਸੋਮਵਾਰ ਅਤੇ ਮੰਗਲਵਾਰ ਨੂੰ ਮੁੰਬਈ ਹਵਾਈ ਅੱਡੇ 'ਤੇ ਸਪਾਈਸਜੈੱਟ (Spicejet Flights) ਦੇ ਸੈਂਕੜੇ ਯਾਤਰੀਆਂ ਨੂੰ...

 ਪੰਜਾਬ ਸਰਕਾਰ ਸਾਲ 2016 ਤੋਂ ਡੀਏ ਦਾ ਬਕਾਇਆ ਜਾਰੀ ਕਰਨ ‘ਤੇ ਕਰ ਰਹੀ ਵਿਚਾਰ

ਪੰਜਾਬ ਸਰਕਾਰ ਨੇ ਅੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਜਾਣੂ ਕਰਾਇਆ ਕਿ ਉਹ...

ਫਿਰ ਸਜੇਗੀ ਟੋਪੀ ਤੇ ਡੋਰੀ ਦੀ ਸ਼ਾਨ: ਫ਼ੌਜ ਨੇ ਪਲਟਿਆ ਤਿੰਨ ਸਾਲ ਪੁਰਾਣਾ ਫ਼ਰਮਾਨ, ਜਰਨੈਲਾਂ ਨੂੰ ਮੁੜ ਮਿਲੇ ‘ਰੈਜੀਮੈਂਟਲ ਰੰਗ’

ਭਾਰਤੀ ਫ਼ੌਜ ਨੇ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਇਕੋ ਜਿਹੀ ਸਾਂਝੀ ਵਰਦੀ ਪਹਿਨਣ ਅਤੇ ਰੈਜੀਮੈਂਟਲ...

ਰੂਸ ‘ਚ ਵੱਡਾ ਹਵਾਈ ਹਾਦਸਾ, ਹਵਾ ‘ਚ ਅੱਗ ਲੱਗਣ ਕਾਰਨ ਕ੍ਰੈਸ਼ ਹੋਇਆ ਜਹਾਜ਼, ਜਿਊਂਦਾ ਸੜੇ 19 ਲੋਕ

ਰੂਸ ਦੇ ਰੱਖਿਆ ਮੰਤਰਾਲੇ ਨੇ ਮੰਗਲਵਾਰ ਨੂੰ ਕਿਹਾ ਕਿ ਦੱਖਣ-ਪੱਛਮੀ ਸਾਇਬੇਰੀਆ ਦੇ ਕੇਮੇਰੋਵੋ ਖੇਤਰ...

ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਹੰਗਾਮਾ, ਸ਼ਰਧਾਲੂਆਂ ਨੂੰ ਤੰਗ ਕਰਨ ਵਾਲਿਆਂ ਦੀ ਨਿਹੰਗਾਂ ਵੱਲੋਂ ਕੁੱਟਮਾਰ

ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਸ਼ਰਧਾਲੂਆਂ ਨੂੰ ਜ਼ਬਰਦਸਤੀ ਕਮਰੇ ਦਿਵਾਉਣ ਲਈ ਆਵਾਜ਼ਾਂ ਲਗਾਉਣ ਵਾਲਿਆਂ...

ਲੁਧਿਆਣਾ: 10 ਮਿੰਟਾਂ ‘ਚ ਠੱਗ ਬਾਬੇ ਨੇ ਲੁੱਟੀ ਗਹਿਣਿਆਂ ਦੀ ਦੁਕਾਨ, ਅਸ਼ੀਰਵਾਦ ਦਾ ਨਾਟਕ ਕਰ ਮੌਕੇ ਤੋਂ ਫਰਾਰ, CCTV ਖੰਗਾਲ ਰਹੀ ਪੁਲਿਸ

ਲੁਧਿਆਣਾ ਵਿੱਚ ਇੱਕ ਠੱਗੀ ਬਾਬੇ ਨੇ ਇੱਕ ਗਹਿਣਿਆਂ ਦੀ ਦੁਕਾਨ ਦੇ ਮਾਲਕ ਨੂੰ ਸਿਰਫ਼...

ਸੋਨੀਆ ਗਾਂਧੀ ਦੇ ਬੁਕ ਰਿਲੀਜ਼ ਸਮਾਰੋਹ ‘ਚ ਜਾਣ ਨੂੰ ਲੈ ਕੇ ਕੈਪਟਨ ਅਮਰਿੰਦਰ ਦਾ ਬਿਆਨ ਆਇਆ ਸਾਹਮਣੇ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਵਿੱਚ...

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਲਈ ਖੁਰਾਲਗੜ੍ਹ ਵਿਖੇ 4 ਤੋਂ 6 ਦਸੰਬਰ ਤੱਕ ਹੋਣਗੇ ਵਿਸ਼ਾਲ ਸਮਾਗਮ

*ਚੰਡੀਗੜ੍ਹ, 17 ਨਵੰਬਰ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਉਨ੍ਹਾਂ ਦੀ...