May 1, 2026, 7:37 am
----------- Advertisement -----------
HomeNewsBreaking Newsਭਾਰਤ-ਚੀਨ ਜੰਗ ਵਿੱਚ ਸ਼ਹੀਦ ਹੋਏ ਫ਼ੌਜੀ ਦੀ ਪਤਨੀ ਦੀ 56 ਸਾਲਾਂ ਤੋਂ...

ਭਾਰਤ-ਚੀਨ ਜੰਗ ਵਿੱਚ ਸ਼ਹੀਦ ਹੋਏ ਫ਼ੌਜੀ ਦੀ ਪਤਨੀ ਦੀ 56 ਸਾਲਾਂ ਤੋਂ ਬੰਦ ਪਈ ਪੈਨਸ਼ਨ ਹੋਈ ਬਹਾਲ, ਹਾਈਕੋਰਟ ਨੇ ਕੀਤੇ ਹੁਕਮ

Published on

----------- Advertisement -----------

ਚੰਡੀਗੜ੍ਹ, 12 ਅਪ੍ਰੈਲ 2022 – ਭਾਰਤ-ਚੀਨ ਜੰਗ ਵਿੱਚ ਸ਼ਹੀਦ ਹੋਏ CRPF ਜਵਾਨ ਪ੍ਰਤਾਪ ਸਿੰਘ ਦੀ ਪਤਨੀ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਇਨਸਾਫ਼ ਮਿਲਿਆ ਹੈ। ਕੇਂਦਰ ਅਤੇ ਸੀਆਰਪੀਐਫ ਦੁਆਰਾ 56 ਸਾਲਾਂ ਤੋਂ ਬੰਦ ਕੀਤੀ ਗਈ ਉਸਦੀ ਵਿਸ਼ੇਸ਼ ਪਰਿਵਾਰਕ ਪੈਨਸ਼ਨ ਸ਼ੁਰੂ ਹੋ ਗਈ ਹੈ। ਹਾਈ ਕੋਰਟ ਨੇ ਹੁਕਮਾਂ ਵਿੱਚ ਕਿਹਾ ਕਿ ਇਹ ਪੈਨਸ਼ਨ 6 ਫੀਸਦੀ ਵਿਆਜ ਦਰ ਨਾਲ ਦਿੱਤੀ ਜਾਵੇ।

ਕੇਂਦਰ ਸਰਕਾਰ ਨੂੰ ਪੈਨਸ਼ਨ ਬਹਾਲ ਕਰਨ ਦੇ ਹੁਕਮ ਦਿੱਤੇ ਗਏ ਹਨ। ਸਾਲ 1966 ਤੋਂ ਕੇਂਦਰ ਨੂੰ ਇਹ ਪੈਨਸ਼ਨ ਦੇਣ ਦੇ ਆਦੇਸ਼ ਦਿੱਤੇ ਗਏ ਹਨ। ਇਹ ਪੈਨਸ਼ਨ ਧਰਮੋ ਦੇਵੀ ਨੂੰ 60 ਸਾਲ ਪਹਿਲਾਂ ਉਨ੍ਹਾਂ ਦੇ ਪਤੀ ਦੀ ਮੌਤ ‘ਤੇ ਲਗਾਈ ਗਈ ਸੀ। ਹਾਲਾਂਕਿ ਇਹ ਪੈਨਸ਼ਨ 4 ਸਾਲ ਬਾਅਦ ਹੀ ਬੰਦ ਕਰ ਦਿੱਤੀ ਗਈ ਸੀ। ਹਾਈ ਕੋਰਟ ਨੇ ਆਪਣੇ ਫੈਸਲੇ ਵਿੱਚ ਕਿਹਾ ਕਿ ਪੈਨਸ਼ਨ ਦੇ ਮੁੱਦੇ ਨੂੰ ਲੈ ਕੇ ਇੱਕ ‘ਜੰਗ ਵਿਧਵਾ’ ਨਾਲ ਦੁਰਵਿਵਹਾਰ ਕੀਤਾ ਗਿਆ। ਇਸ ਤਰ੍ਹਾਂ, ਉਹ ਮੁਆਵਜ਼ੇ ਦੀ ਹੱਕਦਾਰ ਹੈ।

ਹਾਈ ਕੋਰਟ ਦੇ ਜਸਟਿਸ ਹਰਸਿਮਰਨ ਸਿੰਘ ਸੇਠੀ ਦੇ ਬੈਂਚ ਨੇ ਇਹ ਹੁਕਮ ਜਾਰੀ ਕੀਤੇ ਹਨ। ਪਟੀਸ਼ਨਕਰਤਾ ਧਰਮੋ ਦੇਵੀ ਦਾ ਪਤੀ ਪ੍ਰਤਾਪ ਸਿੰਘ ਇਸ ਮਾਮਲੇ ਵਿੱਚ ਸੀਆਰਪੀਐਫ ਦੀ 9ਵੀਂ ਬਟਾਲੀਅਨ ਵਿੱਚ ਤਾਇਨਾਤ ਸੀ। ਉਹ 1962 ਦੀ ਭਾਰਤ-ਚੀਨ ਜੰਗ ਵਿੱਚ ਸ਼ਹੀਦ ਹੋਏ ਸਨ। ਧਰਮੋ ਦੇਵੀ ਦੇ ਪਤੀ ਦੀ ਮੌਤ ਤੋਂ ਬਾਅਦ, ਉਸ ਨੂੰ ਵਿਸ਼ੇਸ਼ ਪਰਿਵਾਰਕ ਪੈਨਸ਼ਨ ਮਨਜ਼ੂਰ ਕੀਤੀ ਗਈ ਸੀ। ਹਾਲਾਂਕਿ 4 ਸਾਲ ਬਾਅਦ 3 ਅਗਸਤ 1966 ਨੂੰ ਕੇਂਦਰ ਅਤੇ ਹੋਰ ਅਥਾਰਟੀਆਂ ਵੱਲੋਂ ਇਸ ਨੂੰ ਬੰਦ ਕਰ ਦਿੱਤਾ ਗਿਆ। ਇਹ ਸੇਵਾ ਬਿਨਾਂ ਕਿਸੇ ਜਾਇਜ਼ ਕਾਰਨ ਦੇ ਬੰਦ ਕਰ ਦਿੱਤੀ ਗਈ ਹੈ।

ਇਸ ਮਾਮਲੇ ‘ਚ ਹਾਈਕੋਰਟ ਨੇ ਕੇਂਦਰ ਅਤੇ ਸੀਆਰਪੀਐੱਫ ਨੂੰ ਨੋਟਿਸ ਜਾਰੀ ਕਰਕੇ ਇਸ ਮੁੱਦੇ ‘ਤੇ ਜਵਾਬ ਮੰਗਿਆ ਸੀ। ਜਵਾਬ ਵਿੱਚ ਕਿਹਾ ਗਿਆ ਹੈ ਕਿ ਇਸ ਮੁੱਦੇ ‘ਤੇ ਮੁੜ ਵਿਚਾਰ ਕੀਤਾ ਗਿਆ ਅਤੇ ਇਹ ਪਾਇਆ ਗਿਆ ਕਿ ਵਿਸ਼ੇਸ਼ ਪੈਨਸ਼ਨ ਸੇਵਾ ਨੂੰ ਗਲਤ ਤਰੀਕੇ ਨਾਲ ਬੰਦ ਕਰ ਦਿੱਤਾ ਗਿਆ ਸੀ। ਕਿਹਾ ਗਿਆ ਸੀ ਕਿ 3 ਅਗਸਤ 1966 ਤੋਂ ਇਹ ਲਾਭ 15 ਮਾਰਚ 2022 ਦੇ ਹੁਕਮਾਂ ਤਹਿਤ ਸ਼ਹੀਦ ਦੀ ਪਤਨੀ ਨੂੰ ਦਿੱਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਆਮ ਪੈਨਸ਼ਨ ਦੇ ਭੱਤਿਆਂ ਦਾ ਵੀ ਮੁਲਾਂਕਣ ਕੀਤਾ ਗਿਆ ਅਤੇ 2020 ਵਿੱਚ ਧਰਮੋ ਦੇਵੀ ਨੂੰ ਦਿੱਤਾ ਗਿਆ। ਇਸ ਦੇ ਨਾਲ ਹੀ ਵਿਸ਼ੇਸ਼ ਪਰਿਵਾਰਕ ਪੈਨਸ਼ਨ ਦੇ ਭੱਤੇ ਵੀ ਜੋੜ ਦਿੱਤੇ ਗਏ ਹਨ ਅਤੇ ਉਨ੍ਹਾਂ ਨੂੰ ਦਿੱਤੇ ਜਾਣਗੇ।

ਧਰਮੋ ਦੇਵੀ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਉਸ ਨੂੰ 56 ਸਾਲਾਂ ਤੋਂ ਉਸ ਦੇ ਜਾਇਜ਼ ਅਧਿਕਾਰਾਂ ਪੂਰਾ ਕੀਤਾ ਗਿਆ ਸੀ। ਇਸ ਤਰ੍ਹਾਂ, ਉਹ ਭੱਤੇ ‘ਤੇ ਵਿਆਜ ਦੀ ਹੱਕਦਾਰ ਹੈ। ਇਸ ਦਾ ਵਿਰੋਧ ਕਰਦਿਆਂ ਕੇਂਦਰ ਅਤੇ ਸੀਆਰਪੀਐਫ ਨੇ ਕਿਹਾ ਕਿ ਉਨ੍ਹਾਂ ਦੀ ਵਿਸ਼ੇਸ਼ ਪਰਿਵਾਰਕ ਪੈਨਸ਼ਨ ਰੋਕਣ ਪਿੱਛੇ ਕੋਈ ਬਦਨੀਤੀ ਨਹੀਂ ਹੈ। ਇਹ ਸਭ ਕੁਝ ਸੰਚਾਰ ਦੀ ਘਾਟ ਕਾਰਨ ਹੋਇਆ।

----------- Advertisement -----------

ਸਬੰਧਿਤ ਹੋਰ ਖ਼ਬਰਾਂ

  ਰਜਿੰਦਰ ਗੁਪਤਾ ‘ਤੇ ਐਕਸ਼ਨ, PPCB ਨੇ ਟ੍ਰਾਈਡੈਂਟ ਫੈਕਟਰੀ ‘ਤੇ ਮਾਰਿਆ ਛਾਪਾ!

ਪੰਜਾਬ ਦੇ ਇੱਕ ਪ੍ਰਮੁੱਖ ਉਦਯੋਗਿਕ ਘਰਾਣੇ, ਟ੍ਰਾਈਡੈਂਟ ਗਰੁੱਪ ਦੇ ਧੌਲਾ ਸਥਿਤ ਕੰਪਲੈਕਸ ‘ਤੇ ਰਾਜ...

ਬੱਚਿਆਂ ਦੀ ਸਿਹਤ ਲਈ ਵੱਡਾ ਫੈਸਲਾ: ਸਕੂਲਾਂ ਕੋਲ ਐਨਰਜੀ ਡਰਿੰਕਸ ਦੀ ਵਿਕਰੀ ਬੰਦ

ਲੁਧਿਆਣਾ ਜ਼ਿਲ੍ਹਾ ਸਹਿਤ ‘ਚ ਬੱਚਿਆਂ ਦੀ ਸਿਹਤ ਨੂੰ ਧਿਆਨ ‘ਚ ਰੱਖਦੇ ਹੋਏ, ਸਿਹਤ ਵਿਭਾਗ...

ਰੁਸਤਮ-ਏ-ਹਿੰਦ ਪਹਿਲਵਾਨ ਪ੍ਰੀਤਪਾਲ ਫਗਵਾੜਾ ‘ਆਪ’ ਵਿੱਚ ਸ਼ਾਮਲ

ਚੰਡੀਗੜ੍ਹ, 29 ਅਪ੍ਰੈਲ:ਆਮ ਆਦਮੀ ਪਾਰਟੀ (ਆਪ) ਪੰਜਾਬ ਵਿੱਚ ਲਗਾਤਾਰ ਮਜ਼ਬੂਤ ਹੁੰਦੀ ਜਾ ਰਹੀ ਹੈ।...

ਪੰਜਾਬ ਦੇ ਕਿਸਾਨਾਂ ਲਈ ਵੱਡੀ ਰਾਹਤ, ਭਗਵੰਤ ਮਾਨ ਸਰਕਾਰ ਨੇ ਪਹਿਲੀ ਵਾਰ 1 ਮਈ ਤੋਂ ਝੋਨੇ ਦੀ ਬਿਜਾਈ ਲਈ ਨਹਿਰੀ ਪਾਣੀ ਦੀ ਸਪਲਾਈ ਯਕੀਨੀ...

ਚੰਡੀਗੜ੍ਹ, 29 ਅਪ੍ਰੈਲ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਝੋਨੇ ਦੇ ਸੀਜ਼ਨ ਤੋਂ...

ਆਮ ਆਦਮੀ ਪਾਰਟੀ ਚ ਸ਼ਾਮਿਲ ਹੋਏ ਮਸ਼ਹੂਰ ਵਕੀਲ ਘੁੰਮਣ ਬਦਰਜ਼, ਮੁੱਖ ਮੰਤਰੀ ਨੇ ਕੀਤਾ ਸਵਾਗਤ

 ਵਕੀਲ ਜੀ.ਐਸ. ਘੁੰਮਣ ਅਤੇ ਜੀ.ਪੀ.ਐਸ. ਘੁੰਮਣ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ। ਮੁੱਖ...

ਐਗਜ਼ਿਟ ਪੋਲ: ਪੱਛਮੀ ਬੰਗਾਲ, ਅਸਾਮ, ਕੇਰਲ ਤੇ ਤਮਿਲਨਾਡੂ ‘ਚ ਕਿਸਦੀ ਬਣ ਸਕਦੀ ਹੈ ਸਰਕਾਰ?

West Bengal ਵਿੱਚ ਬੁੱਧਵਾਰ ਨੂੰ ਦੂਜੇ ਅਤੇ ਆਖ਼ਰੀ ਪੜਾਅ ਦੀ ਵੋਟਿੰਗ ਮੁਕੰਮਲ ਹੋ ਗਈ।...

ਮਾਰੇ ਗਏ ਜਗਰੂਪ ਸਿੰਘ ਜੂਪਾ ਦਾ ਕੀ ਹੈ MP Amritpal Singh ਨਾਲ ਕੁਨੈਕਸ਼ਨ ?

ਸੁਰੱਖਿਆ ਏਜੰਸੀਆਂ ਅਤੇ ਪੁਲਿਸ ਨੇ ਪੰਜਾਬ ਦੇ ਪਟਿਆਲਾ ਵਿੱਚ ਰੇਲਵੇ ਟਰੈਕ ਧਮਾਕੇ ਦੀ ਜਾਂਚ...