July 4, 2026, 5:27 am
----------- Advertisement -----------
HomeNewsLatest Newsਨਵਾਂਸ਼ਹਿਰ 'ਚ ਡੰਡੇ ਨਾਲ ਕੁੱਟ-ਕੁੱਟ ਕੇ ਪਤਨੀ ਦਾ ਕਤਲ, ਦੋਸ਼ੀ ਪਤੀ ਗ੍ਰਿਫਤਾਰ

ਨਵਾਂਸ਼ਹਿਰ ‘ਚ ਡੰਡੇ ਨਾਲ ਕੁੱਟ-ਕੁੱਟ ਕੇ ਪਤਨੀ ਦਾ ਕਤਲ, ਦੋਸ਼ੀ ਪਤੀ ਗ੍ਰਿਫਤਾਰ

Published on

----------- Advertisement -----------

ਨਵਾਂਸ਼ਹਿਰ ਤੋਂ ਇੱਕ ਦਿਲ ਦਿਹਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਪਰਿਵਾਰਕ ਝਗੜੇ ਕਾਰਨ ਇਕ ਵਿਅਕਤੀ ਨੇ ਆਪਣੀ ਪਤਨੀ ਨੂੰ ਡੰਡੇ ਨਾਲ ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ। ਪੁਲਿਸ ਨੇ 24 ਘੰਟਿਆਂ ਦੇ ਅੰਦਰ ਕਤਲ ਦਾ ਖੁਲਾਸਾ ਕਰਕੇ ਦੋਸ਼ੀ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਇਸ ਮੌਕੇ ਐਸਐਸਪੀ ਡਾ: ਮਹਿਤਾਬ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ 31 ਜੁਲਾਈ ਦੀ ਅੱਧੀ ਰਾਤ ਨੂੰ ਸ਼ੈਟੂ ਕੁਮਾਰ ਪੁੱਤਰ ਅਰੁਣ ਯਾਦਵ ਵਾਸੀ ਮਹਿਲ ਖੁਰਦ ਥਾਣਾ ਤੇ ਪਿੰਡ ਨੇ ਉਸ ਦੀ ਪਤਨੀ ਰੂਨਾ ਦੇਵੀ ਨੂੰ ਡੰਡਿਆਂ ਨਾਲ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਐਸਐਸਪੀ ਨੇ ਦੱਸਿਆ ਕਿ ਸ਼ੈੱਟੂ ਕੁਮਾਰ ਮੂਲ ਰੂਪ ’ਚ ਸ਼ੀਹਪੁਰ ਮਾਧੋਪੁਰ ਬਿਹਾਰ ਦਾ ਰਹਿਣ ਵਾਲਾ ਹੈ ਅਤੇ ਇੱਥੇ ਕਿਰਾਏ ਦੇ ਮਕਾਨ ਵਿਚ ਰਹਿ ਰਿਹਾ ਸੀ।

ਐਸਐਸਪੀ ਨੇ ਦੱਸਿਆ ਕਿ ਪਿੰਡ ਮਹਿਲ ਖੁਰਦ ਦੇ ਸਾਬਕਾ ਸਰਪੰਚ ਜਰਨੈਲ ਸਿੰਘ ਨੇ ਔੜ ਪੁਲਿਸ ਨੂੰ ਇਤਲਾਹ ਦਿੱਤੀ ਸੀ ਕਿ ਪਿੰਡ ਵਾਸੀ ਕੁਲਵਿੰਦਰ ਸਿੰਘ ਉਰਫ਼ ਕਿੰਦਰ ਪੁੱਤਰ ਨਾਜ਼ਰ ਸਿੰਘ ਆਪਣੇ ਪਰਿਵਾਰ ਸਮੇਤ ਕੈਨੇਡਾ ਗਿਆ ਹੋਇਆ ਸੀ। ਕੁਲਵਿੰਦਰ ਸਿੰਘ ਨੇ ਮਾਧੋਪੁਰ ਬਿਹਾਰ ’ਚ ਸ਼ੈੱਟੂ ਕੁਮਾਰ ਨੂੰ ਘਰ ਸੰਭਾਲਣ ਲਈ ਇੱਕ ਕਮਰਾ ਦਿੱਤਾ ਹੈ। ਜੋ ਕੁਲਵਿੰਦਰ ਸਿੰਘ ਦੇ ਘਰ ਦੇ ਨਾਲ ਹੀ ਆਪਣੀ ਪਤਨੀ ਰੂਨਾ ਦੇਵੀ, ਪੁੱਤਰ ਸਾਹਿਲ ਅਤੇ ਬੇਟੀ ਰਾਣੀ ਨਾਲ ਰਹਿੰਦਾ ਹੈ।

ਰਾਤ ਕਰੀਬ 1.30 ਵਜੇ ਮੁਲਜ਼ਮ ਪਤੀ ਦਾ ਆਪਣੀ ਪਤਨੀ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਇਸੇ ਝਗੜੇ ਦੇ ਚਲਦਿਆਂ ਪਤੀ ਨੇ ਆਪਣੀ ਪਤਨੀ ਦੀ ਡੰਡਿਆਂ ਨਾਲ ਕੁੱਟਮਾਰ ਕੀਤੀ। ਜਿਸ ਕਾਰਨ ਉਹ ਬੇਹੋਸ਼ ਹੋ ਗਈ। ਸਾਬਕਾ ਸਰਪੰਚ ਵੱਲੋਂ ਦਿੱਤੀ ਸੂਚਨਾ ਤੋਂ ਬਾਅਦ ਜਦੋਂ ਪੁਲਿਸ ਮੌਕੇ ’ਤੇ ਪੁੱਜੀ ਤਾਂ ਰੂਨਾ ਦੀ ਮੌਤ ਹੋ ਚੁੱਕੀ ਸੀ। ਦੂਜੇ ਪਾਸੇ ਕੁੱਟਮਾਰ ਕਰਨ ਤੋਂ ਬਾਅਦ ਸ਼ੈੱਟੂ ਕੁਮਾਰ ਮੌਕੇ ਤੋਂ ਫ਼ਰਾਰ ਹੋ ਗਿਆ। ਇਸ ਸਬੰਧੀ SSP ਨੇ ਦੱਸਿਆ ਕਿ ਇਸ ਮਾਮਲੇ ਦਾ ਪਰਦਾਫਾਸ਼ ਕਰਨ ਲਈ ਥਾਣਾ ਸਦਰ ਦੇ ਮੁਖੀ ਇੰਸਪੈਕਟਰ ਨਰੇਸ਼ ਕੁਮਾਰੀ, ਉਪ ਕਪਤਾਨ ਪੁਲਿਸ (ਡੀ) ਨਵਾਂਸ਼ਹਿਰ ਸੁਰਿੰਦਰ ਚੰਦ ਦੀ ਅਗਵਾਈ ’ਚ ਵੱਖ-ਵੱਖ ਟੀਮਾਂ ਦਾ ਗਠਨ ਕਰ ਕੇ ਛਾਪੇਮਾਰੀ ਕੀਤੀ ਗਈ, ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਕਈ ਥਾਵਾਂ ’ਤੇ ਛਾਪੇਮਾਰੀ ਕੀਤੀ ਗਈ। ਪੁਲਿਸ ਨੇ ਮੁਲਜ਼ਮ ਸ਼ੈੱਟੂ ਕੁਮਾਰ ਨੂੰ ਪਿੰਡ ਮਹਿਲ ਖੁਰਦ ਦੇ ਇੱਕ ਟਿਊਬਵੈੱਲ ਤੋਂ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਉਥੋਂ ਵਾਰਦਾਤ ਵਿੱਚ ਵਰਤੀ ਗਈ ਸੋਟੀ ਵੀ ਬਰਾਮਦ ਕੀਤੀ ਹੈ। ਐਸਐਸਪੀ ਨੇ ਦੱਸਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮ ਸ਼ੈੱਟੂ ਕੁਮਾਰ ਅਤੇ ਉਸਦੀ ਪਤਨੀ ਰੂਨਾ ਦੇਵੀ ਦੇ ਵਿਆਹੁਤਾ ਰਿਸ਼ਤੇ ਠੀਕ ਨਹੀਂ ਚੱਲ ਰਹੇ ਸਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਸਾਂਝਾ ਸੁਨੇਹਾ ਸੰਮੇਲਨ ਨੇ ਸਿਵਲ ਸੁਸਾਇਟੀ, ਇਨਫਲੂਐਂਸਰਾਂ ਅਤੇ ਸਰਕਾਰ ਨੂੰ ਇੱਕ ਛੱਤ ਹੇਠ ਲਿਆ...

ਦੇਸ਼ ਦੇ ਕਰੋੜਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ, ਹੁਣ ਹਰ ਹਿੰਦੂ ਅਤੇ ਸਨਾਤਨੀ ਨੂੰ ਇਹਨਾਂ ਖਿਲਾਫ ਆਵਾਜ਼ ਚੁੱਕਣੀ ਪਵੇਗੀ- ਕੇਜਰੀਵਾਲ

ਨਵੀਂ ਦਿੱਲੀ/ਗੋਆ, 3 ਜੁਲਾਈ:ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਰਾਮ ਮੰਦਰ...

‘2 ਕਿੱਲੋ ਸੋਨੇ ਦੇ ਗਹਿਣੇ, 20 ਕਿੱਲੋ ਚਾਂਦੀ…’, DSP ਦੇ ਘਰੋਂ ਮਿਲਿਆ 200 ਕਰੋੜ ਦਾ ਖਜ਼ਾਨਾ !

ਤੇਲੰਗਾਨਾ 'ਚ ਇੱਕ ਡੀਐਸਪੀ ਕੋਲੋਂ 200 ਕਰੋੜ ਰੁਪਏ ਦਾ ਖਜ਼ਾਨਾ ਬਰਾਮਦ ਹੋਣ ਦੀ ਖ਼ਬਰ...

ਮਸ਼ਹੂਰ ਪੰਜਾਬੀ ਗਾਇਕ ਖਿਲਾਫ ਈਸਾਈ ਭਾਈਚਾਰੇ ਦੇ ਆਗੂਆਂ ਨੇ ਦਰਜ ਕਰਵਾਈ ਸ਼ਿਕਾਇਤ

ਈਸਾਈ ਸਮਾਜ ਨੇ ਮਸ਼ਹੂਰ ਪੰਜਾਬੀ ਗਾਇਕ ਅਤੇ ਗੀਤਕਾਰ ਜਾਨੀ ਦੇ ਗਾਣੇ ‘ਅਪਸਰਾ 2’ ਨੂੰ...

ਪੰਜਾਬ ਕਾਂਗਰਸ ਦੋਫਾੜ! ਰਾਜਾ ਵੜਿੰਗ ਦੀ ਜਗ੍ਹਾ ਚੰਨੀ ਨੂੰ ਬਣਾਇਆ ਜਾਵੇ ਪੰਜਾਬ ਕਾਂਗਰਸ ਪ੍ਰਧਾਨ

ਪੰਜਾਬ ਕਾਂਗਰਸ ਪ੍ਰਧਾਨ ਨਾ ਬਣਾਏ ਜਾਣ ਤੋਂ ਨਾਰਾਜ਼ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ...

61 ਸਾਲ ਦੀ ਉਮਰ ‘ਚ ਆਮਿਰ ਖਾਨ ਦਾ ਤੀਜਾ ਵਿਆਹ, 5 ਜੁਲਾਈ ਨੂੰ ਗੌਰੀ ਸਪ੍ਰੈਟ ਨਾਲ ਹੋਵੇਗਾ ਵਿਆਹ

ਬਾਲੀਵੁੱਡ ਅਦਾਕਾਰ ਆਮਿਰ ਖਾਨ ਨੇ ਵੀਰਵਾਰ ਨੂੰ ਜਨਤਕ ਤੌਰ ‘ਤੇ ਆਪਣੇ ਤੀਜੇ ਵਿਆਹ ਨੂੰ...

ਪਤੀ ਏਕਮ ਢਿੱਲੋਂ ਦੇ ਕਤਲ ਮਾਮਲੇ ‘ਚ ਪਤਨੀ ਸੀਰਤ ਕੌਰ ਨੂੰ ਉਮਰ ਕੈਦ ਦੀ ਸਜ਼ਾ ਸੁਂਣਾਈ

3 ਜੁਲਾਈ- ਸਾਲ 2017 ਵਿਚ ਮੁਹਾਲੀ ਦੇ ਫੇਜ਼-3ਬੀ1 ਵਿਚ ਵਾਪਰੇ ਇਕ ਦਿਲ ਦਹਿਲਾ ਦੇਣ...

 ਵੈਸ਼ਨੋ ਦੇਵੀ ਜਾ ਰਹੀ ਬੱਸ ਅੰਡਰਪਾਸ ਦੇ ਪਾਣੀ ‘ਚ ਫਸੀ, ਪੁਲਿਸ ਨੇ 55 ਸ਼ਰਧਾਲੂਆਂ ਨੂੰ ਬਚਾਇਆ

ਜਲੰਧਰ-ਜੰਮੂ ਰਾਸ਼ਟਰੀ ਰਾਜਮਾਰਗ-44 ‘ਤੇ ਸੁਜਾਨਪੁਰ ਵਿੱਚ ਬੀਤੀ ਦੇਰ ਰਾਤ ਇੱਕ ਵੱਡਾ ਹਾਦਸਾ ਹੋਣ ਤੋਂ...

ਪੈਟਰੋਲ-ਡੀਜ਼ਲ ‘ਤੇ ਪੈਟਰੋਲੀਅਮ ਮੰਤਰੀ ਹਰਦੀਪ ਪੁਰੀ ਨੇ ਦਿੱਤਾ ਬਿਆਨ, ਕਿਹਾ-‘ਫਿਲਹਾਲ ਘੱਟ ਨਹੀਂ ਹੋਣਗੇ ਰੇਟ’

ਹਰ ਦਿਨ ਜਦੋਂ ਤੁਸੀਂ ਆਪਣੀ ਗੱਡੀ ਵਿਚ ਪੈਟਰੋਲ ਜਾਂ ਡੀਜ਼ਲ ਭਰਵਾਉਣ ਜਾਂਦੇ ਹੋ ਤਾਂ...