ਪਿੰਡ ਮਾਨਾਵਾਲਾ ਦਾ ਨੌਜਵਾਨ ਭਾਰਤੀ ਫੌਜ ’ਚ ਲੈਫਟੀਨੈਂਟ ਵਜੋਂ ਭਰਤੀ ਹੋ ਕੇ ਪਰਤਿਆ ਹੈ। ਅੰਮ੍ਰਿਤਸਰ ਦੇ ਹਲਕਾ ਰਾਜਾਸਾਂਸੀ ਦੇ ਪਿੰਡ ਮਾਨਾਵਾਲਾ ’ਚ ਇਸ ਸਮੇਂ ਜਸ਼ਨਾਂ ਦਾ ਮਾਹੌਲ ਹੈ। ਪਿੰਡ ’ਚ ਪਰਤਣ ’ਤੇ ਪਰਿਵਾਰਿਕ ਮੈਂਬਰਾਂ ਤੇ ਪਿੰਡ ਵਾਸੀਆਂ ਨੇ ਲੈਫਟੀਨੈਂਟ ਮਨਿੰਦਰ ਪਾਲ ਸਿੰਘ ਨਿੱਘਾ ਸਵਾਗਤ ਕੀਤਾ ਗਿਆ।
ਦੱਸ ਦਈਏ ਕਿ ਭਾਰੀ ਮੀਂਹ ਦੇ ਬਾਵਜੂਦ ਵੀ ਵੱਡੀ ਗਿਣਤੀ ’ਚ ਪਹੁੰਚੇ ਇਲਾਕਾ ਵਾਸੀਆਂ ਨੇ ਫੁੱਲਾਂ ਦੀ ਵਰਖਾ ਕਰਰਕੇ ਸਿਹਰੇ ਪਾ ਕੇ ਅਤੇ ਢੋਲ ਦੀ ਥਾਪ ’ਤੇ ਭੰਗੜੇ ਪਾ ਕੇ ਪਿੰਡ ਦੇ ਪੁੱਤ ਦੇ ਲੈਫਟੀਨੈਂਟ ਬਣਨ ਦੀ ਖੁਸ਼ੀ ਮਨਾਈ। ਲੈਫਟੀਨੈਂਟ ਮਨਿੰਦਰ ਪਾਲ ਸਿੰਘ ਦੇ ਪਿਤਾ ਨੇ ਲੰਬੇ ਸਮੇਂ ਬਤੌਰ ਫੌਜੀ ਦੇਸ਼ ਦੀ ਸੇਵਾ ਕੀਤੀ ਹੈ। ਫੌਜੀ ਰਹੇ ਪਿਤਾ ਦਾ ਸੁਪਨਾ ਸੀ ਕਿ ਉਨ੍ਹਾਂ ਦਾ ਪੁੱਤ ਵੀ ਫੌਜ ’ਚ ਅਫਸਰ ਬਣੇ। ਇਨ੍ਹਾਂ ਹੀ ਨਹੀਂ ਬਿਨਾਂ ਮਾਂ ਦੇ ਬੱਚੇ ਦੀ ਪੜ੍ਹਾਈ ਲਈ ਪਿਤਾ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਪਰ ਪਿਓ ਪੁੱਤ ਨੇ ਮੁਸ਼ਕਿਲ ਹਾਲਾਤਾਂ ਦੇ ਬਾਵਜੂਦ ਹਾਰ ਨਹੀਂ ਮੰਨੀ।
ਮਨਿੰਦਰ ਪਾਲ ਸਿੰਘ ਨੇ ਦੱਸਿਆ ਕਿ ਉਸ ਨੇ ਪਹਿਲਾ ਤਾਂ ਬੈਂਗਲੋਰ ਦੇ ਵਿੱਚ 14 ਲੱਖ ਰੁਪਏ ਸਲਾਨਾ ਦੀ ਨੌਕਰੀ ਛੱਡੀ। ਤੇ ਫਿਰ ਇਸ ਤੋਂ ਬਾਅਦ ਦੇ ਵਿੱਚ ਉਸ ਨੇ ਆਈਲੈਟਸ ਵੀ ਕਲੀਅਰ ਕਰ ਲਈ ਸੀ, ਬਾਹਰ ਦੀ ਫਾਈਲ ਲਗਾ ਦਿੱਤੀ ਸੀ ਤੇ ਉਸ ਦੇ ਵਿੱਚ ਉਸ ਦੇ 8 ਬੈਂਡ ਵੀ ਆਏ ਸਨ।











