October 3, 2026, 4:35 am
----------- Advertisement -----------
HomeNewsNational-Internationalਜ਼ੀਰਕਪੁਰ: ਸੜਕ ਹਾਦਸੇ ਦੌਰਾਨ 18 ਸਾਲਾ ਨੌਜਵਾਨ ਦੀ ਹੋਈ ਮੌਤ

ਜ਼ੀਰਕਪੁਰ: ਸੜਕ ਹਾਦਸੇ ਦੌਰਾਨ 18 ਸਾਲਾ ਨੌਜਵਾਨ ਦੀ ਹੋਈ ਮੌਤ

Published on

----------- Advertisement -----------

ਜ਼ੀਰਕਪੁਰ: ਲਾਲੜੂ ਥਾਣਾ ਅਧੀਨ ਪੈਂਦੇ ਲਹਲੀ ਟੀ-ਪੁਆਇੰਟ ‘ਤੇ ਵਾਪਰੇ ਸੜਕ ਹਾਦਸੇ ਦੌਰਾਨ 18 ਸਾਲਾ ਨੌਜਵਾਨ ਦੀ ਮੌਤ ਹੋ ਗਈ ਹੈ। ਘਟਨਾ ਦੀ ਜਾਣਕਾਰੀ ਦਿੰਦਿਆਂ ਓਂਕਾਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਪਛਾਣ ਰੋਹਿਤ ਕੁਮਾਰ ਉਰਫ਼ ਮੋਹਿਤ ਵਜੋਂ ਹੋਈ ਹੈ, ਜੋ ਕਿ ਲਾਲੜੂ ਦਾ ਰਹਿਣ ਵਾਲਾ ਸੀ। ਪੁਲਿਸ ਨੇ ਮ੍ਰਿਤਕ ਦੇ ਚਾਚਾ ਬਲਵਿੰਦਰ ਸਿੰਘ ਵਾਸੀ ਪਿੰਡ ਈਸਾਪੁਰ ਦੇ ਬਿਆਨਾਂ ’ਤੇ ਆਈਪੀਸੀ ਦੀ ਧਾਰਾ 304ਏ, 279, 337 ਅਤੇ 427 ਤਹਿਤ ਕੇਸ ਦਰਜ ਕਰਕੇ ਮੁਲਜ਼ਮ ਕਾਰ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਕਾਰ ਚਾਲਕ ਦੀ ਪਛਾਣ ਜੈ ਨਰਾਇਣ ਵਾਸੀ ਸਰਦਾਰਪੁਰਾ ਕਲੋਨੀ ਲਾਲੜੂ ਮੰਡੀ ਵਜੋਂ ਹੋਈ ਹੈ। ਜਿਸ ਨੂੰ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ ਹੈ।

ਪੁਲਸ ਨੂੰ ਦਿੱਤੇ ਬਿਆਨਾਂ ‘ਚ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਪ੍ਰਾਈਵੇਟ ਨੌਕਰੀ ਕਰਦਾ ਹੈ।ਦੇਰ ਰਾਤ ਕਰੀਬ 10.15 ਵਜੇ ਉਹ ਆਪਣੇ ਭਰਾ ਰਾਜਪਾਲ ਉਰਫ ਸ਼ੀਸ਼ਪਾਲ ਵਾਸੀ ਲਾਲੜੂ ਨਾਲ ਐਕਟਿਵਾ ‘ਤੇ ਸਵਾਰ ਹੋ ਕੇ ਵਾਪਸ ਘਰ ਨੂੰ ਜਾ ਰਿਹਾ ਸੀ। ਜਦੋਂ ਉਹ ਮੇਨ ਹਾਈਵੇਅ ਨੇੜੇ ਲਹਲੀ ਟੀ-ਪੁਆਇੰਟ ਕੋਲ ਪਹੁੰਚਿਆ ਤਾਂ ਉਸ ਦਾ ਭਰਾ ਰਾਜਪਾਲ ਪੁੱਤਰ ਰੋਹਿਤ ਕੁਮਾਰ ਉਰਫ਼ ਮੋਹਿਤ ਅਤੇ ਉਸ ਦਾ ਇੱਕ ਅਣਪਛਾਤਾ ਦੋਸਤ ਆਪਣੇ ਮੋਟਰਸਾਈਕਲ ਨੰਬਰ (ਪੀਬੀ-65ਏਜੇ-1730) ’ਤੇ ਜਾ ਰਹੇ ਸਨ। ਜੈ ਨਰਾਇਣ ਇੱਕ ਬਰੇਜ਼ਾ ਕਾਰ (ਪੀ.ਬੀ.-70ਡੀ-0752) ’ਤੇ ਉਨ੍ਹਾਂ ਦੇ ਪਿੱਛੇ ਆ ਰਿਹਾ ਸੀ ਜਿਸ ਨੇ ਤੇਜ਼ ਰਫ਼ਤਾਰ ਗੱਡੀ ਨਾਲ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਰੋਹਿਤ ਕੁਮਾਰ ਉਰਫ਼ ਮੋਹਿਤ ਅਤੇ ਉਸ ਦਾ ਦੋਸਤ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਪੀਜੀਆਈ ਚੰਡੀਗੜ੍ਹ ਵਿਖੇ ਦਾਖਲ ਕਰਵਾਇਆ ਗਿਆ। ਜਿੱਥੇ ਇਲਾਜ ਦੌਰਾਨ ਰੋਹਿਤ ਕੁਮਾਰ ਉਰਫ਼ ਮੋਹਿਤ ਦੀ ਮੌਤ ਹੋ ਗਈ। ਪੁਲਿਸ ਨੇ ਜਾਂਚ ਤੋਂ ਬਾਅਦ ਕਾਰ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਰਾਜਾ ਵੜਿੰਗ ਨੇ ਸਚਿਨ ਪਾਇਲਟ ’ਤੇ ਕੱਸਿਆ ਤੰਜ, ‘ਚੰਨੀ ਦੀ ਜਿੱਤ ਹੋਈ ਹੈ’

ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦੇ ਅਹੁਦੇ ਤੋਂ ਲਾਂਭੇ ਹੋਏ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ...

ਰੂਪ ਕੌਰ ਸੰਧੂ ਦਾ ਵੱਡਾ ਖੁਲਾਸਾ, 9 ਅਕਤੂਬਰ ਨੂੰ ਸਬੂਤਾਂ ਸਮੇਤ ਜਥੇਦਾਰ ਕੋਲ ਪਹੁੰਚਣਗੇ

ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਕੁੱਝ ਦਿਨ ਪਹਿਲਾਂ ਪਾਰਟੀ ਵਿਚੋਂ ਬਰਖ਼ਾਸਤ ਕੀਤੀ ਗਈ ਬੀਬਾ ਰੂਪ...

ਮਸਕਟ ‘ਚ ਨੰਗਲ ਦੇ ਮੁੰਡੇ ਨੂੰ ਸੁਣਾਈ ਗਈ ਮੌਤ ਦੀ ਸਜ਼ਾ, ਮਾਂ ਨੇ ਸਰਕਾਰ ਤੋਂ ਲਾਈ ਮਦਦ ਦੀ ਗੁਹਾਰ

ਨੰਗਲ ਦੇ ਇੱਕ ਨੌਜਵਾਨ ਨੂੰ ਸਾਊਦੀ ਅਰਬ ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਹੈ।...

ਮਹਾਰਾਸ਼ਟਰ ‘ਚ ਟਰੱਕ ਅਤੇ ਪਿਕਅੱਪ ਦੀ ਟੱਕਰ, 7 ਲੋਕਾਂ ਦੀ ਮੌਤ

ਮਹਾਰਾਸ਼ਟਰ ਦੇ ਅਮਰਾਵਤੀ ਜ਼ਿਲ੍ਹੇ ਵਿਚ ਅੱਜ ਸਮ੍ਰਿਧੀ ਹਾਈਵੇਅ 'ਤੇ ਭਿਆਨਤ ਸੜਕੀ ਹਾਦਸਾ ਵਾਪਰਿਆ। ਤੇਜ਼...

ਲਵਲੀ ਯੂਨੀਵਰਸਿਟੀ ’ਚ ਕੈਂਪਸ ਦੇ ਬਾਹਰ ਲੜਾਕੂ ਜਹਾਜ਼ ’ਤੇ ਚੜ੍ਹਨ ਵਾਲੇ ਨੌਜਵਾਨ ਦੀ ਹੋਈ ਪਛਾਣ

ਪੰਜਾਬ ਦੇ ਫਗਵਾੜਾ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਵਿੱਚ ਹਿੰਸਾ ਦੌਰਾਨ ਕੈਂਪਸ ਦੇ ਬਾਹਰ...

ਕੁਲਯੁਗੀ ਪੁੱਤ ਨੇ ਮਾਂ ਦਾ ਕੀਤਾ ਕਤਲ, ਪੁੱਤ ਨੂੰ ਲਿੰਗ ਪਰਿਵਰਤਨ ਕਰਨ ਤੋਂ ਰੋਕਣ ਉੱਤੇ ਹੋਇਆ ਸੀ ਵਿਵਾਦ

ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿੱਚ ਰਾਜੇਂਦਰ ਨਗਰ ਚੌਰਾਹੇ ਨੇੜੇ ਇੱਕ ਔਰਤ ਦਾ ਕਤਲ...

ਚਾਵਲਾ ਖ਼ਿਲਾਫ਼ ਬਲਾਤਕਾਰ ਕੇਸ ’ਚ ‘ਆਪ’ ਦਾ ਵੱਡਾ ਦਾਅਵਾ, ਕਥਿਤ ਆਡੀਓ ਨਾਲ ਚੁੱਕੇ ਸਵਾਲ

ਆਮ ਆਦਮੀ ਪਾਰਟੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਮਰਜੀਤ ਸਿੰਘ ਚਾਵਲਾ ਖ਼ਿਲਾਫ਼...

  ਰਾਜਾ ਵੜਿੰਗ ਨੇ ਰਾਹੁਲ ਗਾਂਧੀ ਨੂੰ ਸੌਂਪਿਆ ਅਸਤੀਫ਼ਾ, ਕਿਹਾ- ਹੁਣ ਕੁਝ ਦਿਨ ਛੁੱਟੀ ਲੈਣੀ ਚਾਹੀਦੀ

ਪੰਜਾਬ ਚੋਣਾਂ ਤੋਂ ਲਗਭਗ ਤਿੰਨ ਮਹੀਨੇ ਪਹਿਲਾਂ, ਕਾਂਗਰਸ ਦੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ...

ਕਲਯੁਗੀ ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਪਤੀ ਨੂੰ ਕੀਤਾ ਕਤਲ, ਫੇਰ ਖੁਦਕੁਸ਼ੀ ਵਿਖਾਉਣ ਦੀ ਰਚੀ ਸਾਜ਼ਿਸ਼

ਬਠਿੰਡਾ ਵਿੱਚ ਇੱਕ ਔਰਤ ਨੇ ਆਪਣੇ ਨਾਜਾਇਜ਼ ਸਬੰਧਾਂ ਦਾ ਪਰਦਾਫਾਸ਼ ਹੋਣ ਤੋਂ ਬਾਅਦ ਆਪਣੇ...