ਪੰਜਾਬ ਪੁਲੀਸ ਵੱਲੋਂ ਸੂਬੇ ਵਿੱਚੋਂ ਗੈਂਗਸਟਰਾਂ ਦਾ ਖਾਤਮਾ ਕਰਨ ਲਈ ਬੀਤੇ ਕੱਲ੍ਹ ਤੋਂ ਹੀ 72 ਘੰਟਿਆਂ ਲਈ ਅਪਰੇਸ਼ਨ ਪ੍ਰਹਾਰ-2 ਚਲਾਇਆ ਜਾ ਰਿਹਾ ਹੈ। ਇਸ ਦੌਰਾਨ ਦੋ ਹਜ਼ਾਰ ਤੋਂ ਵੱਧ ਟੀਮਾਂ ਵੱਲੋਂ ਸੂਬੇ ਭਰ ਵਿੱਚ ਛਾਪੇਮਾਰੀ ਕਰ ਰਹੀਆਂ ਹਨ।ਮੀਡੀਆ ਨਾਲ ਗੱਲਬਾਤ ਦੌਰਾਨ ਇਹ ਜਾਣਕਾਰੀ DGP ਗੌਰਵ ਯਾਦਵ ਨੇ ਦਿੱਤੀ ਸੀ। ਇਸੇ ਤਹਿਤ ਮਾਛੀਵਾੜਾ ਪੁਲਿਸ ਨੇ ਸਵੇਰੇ 4 ਵਜੇ ਸ਼ੱਕੀਆਂ ਦੇ ਘਰਾਂ ‘ਤੇ ਛਾਪੇਮਾਰੀ ਕੀਤੀ ਅਤੇ ਕਈ ਲੋਕਾਂ ਨੂੰ ਹਿਰਾਸਤ ਵਿੱਚ ਲਿਆ, ਜਿਨ੍ਹਾਂ ਵਿੱਚੋਂ ਚਾਰ ਤੋਂ ਨਸ਼ੀਲੇ ਪਦਾਰਥ ਮਿਲੇ। ਪੁਲਿਸ ਨੇ ਪੰਜਾਬੀ ਗਾਇਕਾ ਪਰਮਜੀਤ ਕੌਰ ਪੰਮੀ ਅਤੇ ਉਸਦੇ ਭਰਾ ਨੂੰ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਸਟੇਸ਼ਨ ਹਾਊਸ ਅਫਸਰ ਪਵਿੱਤਰ ਸਿੰਘ ਨੇ ਦੱਸਿਆ ਕਿ ਐਸਐਸਪੀ ਦਰਪਨ ਆਹਲੂਵਾਲੀਆ ਦੇ ਨਿਰਦੇਸ਼ਾਂ ‘ਤੇ ਇਲਾਕੇ ਦੇ 22 ਥਾਵਾਂ ‘ਤੇ ਛਾਪੇਮਾਰੀ ਕੀਤੀ ਗਈ। ਪੁਲਿਸ ਨੇ ਇਨ੍ਹਾਂ ਸ਼ੱਕੀ ਥਾਵਾਂ ਤੋਂ 13 ਲੋਕਾਂ ਨੂੰ ਹਿਰਾਸਤ ਵਿੱਚ ਲਿਆ। ਜਾਣਕਾਰੀ ਅਨੁਸਾਰ ਸਰਵਣ ਸਿੰਘ ਤੇ ਪਰਮਜੀਤ ਕੌਰ ਦੋਵੇਂ ਪਿੰਡ ਰਹੀਮਾਬਾਦ ਖੁਰਦ ਦੇ ਨਿਵਾਸੀ ਹਨ ਜੋ ਆਪਸ ਵਿਚ ਭਰਾ-ਭੈਣ ਹਨ।ਥਾਣਾ ਮੁਖੀ ਨੇ ਦੱਸਿਆ ਕਿ ਨਸ਼ੇ ਖ਼ਿਲਾਫ਼ ਚਲ ਰਹੀ ਮੁਹਿੰਮ ਤਹਿਤ ਪੁਲਿਸ ਲਗਾਤਾਰ ਸਖ਼ਤ ਕਾਰਵਾਈ ਕਰ ਰਹੀ ਹੈ। ਇਸ ਦੌਰਾਨ ਪੁਲਿਸ ਪਾਰਟੀ ਜਦੋਂ ਕੁਹਾੜਾ ਰੋਡ ਅਢਿਆਣਾ ਬੱਸ ਸਟੈਂਡ ਨੇੜੇ ਗਸ਼ਤ ਕਰ ਰਹੀ ਸੀ ਤਾਂ ਇੱਕ ਨੌਜਵਾਨ ਅਤੇ ਇੱਕ ਔਰਤ ਸ਼ੱਕੀ ਹਾਲਤ ਵਿੱਚ ਖੜ੍ਹੇ ਗੱਲਾਂ ਕਰ ਰਹੇ ਸਨ। ਪੁਲਿਸ ਨੂੰ ਦੇਖ ਕੇ ਦੋਵੇਂ ਘਬਰਾ ਗਏ ਅਤੇ ਬੱਸ ਅੱਡੇ ਅੰਦਰ ਵੜ ਕੇ ਬੈਠ ਗਏ। ਪੁਲਿਸ ਮੁਤਾਬਕ, ਨੌਜਵਾਨ ਨੇ ਆਪਣੀ ਪੈਂਟ ਵਿੱਚੋਂ ਮੋਮੀ ਲਿਫਾਫੀ ਕੱਢ ਕੇ ਔਰਤ ਨੂੰ ਫੜਾਈ, ਜਿਸਨੂੰ ਉਸਨੇ ਪਿੱਛੇ ਸੁੱਟ ਦਿੱਤਾ। ਪੁਲਿਸ ਵੱਲੋਂ ਸ਼ੱਕ ਦੇ ਆਧਾਰ ’ਤੇ ਜਦੋਂ ਦੋਹਾਂ ਦੀ ਤਲਾਸ਼ੀ ਲਈ ਗਈ ਤਾਂ ਸੁੱਟੀ ਹੋਈ ਲਿਫਾਫੀ ਵਿੱਚੋਂ 8 ਗ੍ਰਾਮ ਹੈਰੋਇਨ ਬਰਾਮਦ ਹੋਈ।
----------- Advertisement -----------
ਪੰਜਾਬੀ ਗਾਇਕਾ ਤੇ ਉਸਦਾ ਭਰਾ ਹੈਰੋਇਨ ਸਣੇ ਗ੍ਰਿਫ਼ਤਾਰ…
Published on
----------- Advertisement -----------












