June 12, 2026, 2:39 pm
----------- Advertisement -----------
HomeNewsBreaking Newsਪੰਜਾਬੀ ਗਾਇਕ ਆਰ ਨੈਤ ਦੇ ਨਵੇਂ ਗੀਤ REEL ‘ਤੇ ਵਿਵਾਦ, ਸ਼ਿਵ ਸੈਨਾ...

ਪੰਜਾਬੀ ਗਾਇਕ ਆਰ ਨੈਤ ਦੇ ਨਵੇਂ ਗੀਤ REEL ‘ਤੇ ਵਿਵਾਦ, ਸ਼ਿਵ ਸੈਨਾ ਦਾ ਆਰੋਪ – ਹਿੰਦੂਆਂ ਦੀ ਆਸਥਾ ਨਾਲ ਖਿਲਵਾੜ, ਦਿੱਤੀ ਸ਼ਿਕਾਇਤ

Published on

----------- Advertisement -----------

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਆਰ. ਨੈਤ ਆਪਣੇ ਨਵੇਂ ਗੀਤ “ਰੀਲ” ਨੂੰ ਲੈ ਕੇ ਵਿਵਾਦਾਂ ਵਿੱਚ ਘਿਰ ਗਏ ਹਨ। ਲੁਧਿਆਣਾ ਵਿੱਚ ਹਿੰਦੂ ਸੰਗਠਨ, ਸ਼ਿਵ ਸੈਨਾ ਪੰਜਾਬ, ਨੇ ਇਸ ਗੀਤ ‘ਤੇ ਸਖ਼ਤ ਇਤਰਾਜ਼ ਜਤਾਇਆ ਹੈ। ਸੰਗਠਨ ਦਾ ਆਰੋਪ ਹੈ ਕਿ ਆਰ. ਨੈਤ ਨੇ ਆਪਣੇ ਗੀਤ ਵਿੱਚ ਹਿੰਦੂ ਸਾਧੂਆਂ ਅਤੇ ਸਨਾਤਨ ਧਰਮ ਦੇ ਪਵਿੱਤਰ ਪ੍ਰਤੀਕਾਂ ਨੂੰ ਬਹੁਤ ਹੀ ਇਤਰਾਜ਼ਯੋਗ ਢੰਗ ਨਾਲ ਦਰਸਾਇਆ ਹੈ, ਜਿਸ ਨਾਲ ਲੱਖਾਂ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।

ਸ਼ਿਵ ਸੈਨਾ ਨੇ ਗਾਇਕ ਖਿਲਾਫ਼ ਲੁਧਿਆਣਾ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 3 ਵਿੱਚ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਉਸ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਪੁਲਿਸ ਨੇ ਸ਼ਿਕਾਇਤ ਮਿਲਣ ਦੀ ਪੁਸ਼ਟੀ ਕੀਤੀ ਹੈ ਅਤੇ ਵੀਡੀਓ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਸਾਧੂ ਦੇ ਭੇਸ ਵਿੱਚ ਗਾਇਕ

ਵੀਡੀਓ ਦੀ ਸ਼ੁਰੂਆਤ ਵਿੱਚ, ਗਾਇਕ ਆਰ. ਨੈਤ ਇੱਕ ਸਾਧੂ ਜਾਂ ਤਾਂਤਰਿਕ ਦੇ ਰੂਪ ਵਿੱਚ ਪਹਿਰਾਵਾ ਪਾਉਂਦੇ ਦਿਖਾਈ ਦੇ ਰਹੇ ਹਨ। ਉਨ੍ਹਾਂ ਨੇ ਆਪਣੇ ਗਲੇ ਵਿੱਚ ਰੁਦਰਾਕਸ਼ ਦੀਆਂ ਵੱਡੀਆ-ਵੱਡੀਆਂ ਮਾਲਾ ਪਾਈਆਂ ਹੋਈਆਂ ਹਨ, ਸਿਰ ‘ਤੇ ਕੱਪੜਾ ਅਤੇ ਕੰਨਾਂ ਵੱਡੇ ਵਾਲੇ ਪਾਏ ਹੋਏ ਹਨ। ਪਰ ਇਸ ਧਾਰਮਿਕ ਪਹਿਰਾਵੇ ਦੇ ਨਾਲ, ਉਹ ਆਧੁਨਿਕ ਚਸ਼ਪਾ ਲਗਾ ਰਿਹਾ ਹੈ ਅਤੇ ਹੱਥ ਵਿੱਚ ਮਾਲਾ ਲੈ ਕੇ ਜਾਪ ਕਰਦਾ ਹੋਇਆ ਐਕਟਿੰਗ ਕਰ ਰਹੇ ਹਨ। ਉਨ੍ਹਾਂ ਦੇ ਪਿੱਛੇ, ਭਗਵੇਂ ਚੋਲੇ ਪਹਿਨੇ ਕੁਝ ਹੋਰ ਲੋਕ ਵੀ ਸਾਧੂਆਂ ਵਾਂਗ ਖੜ੍ਹੇ ਹਨ।

ਸੋਸ਼ਲ ਮੀਡੀਆ ਰੀਲ ਲਈ ਦਰਬਾਰ

ਨੈਤ ਦੇ ਸਾਹਮਣੇਇੱਕ ਮਹਿਲਾ ਸਹਿ-ਕਲਾਕਾਰ ਬੈਠੀ ਹੈ, ਜੋ ਗਾ ਕੇ ਆਪਣੀ ਸਮੱਸਿਆ ਦੱਸ ਰਹੀ ਹੈ ਕਿ ਉਸਦੀ ਸੋਸ਼ਲ ਮੀਡੀਆ ਰੀਲ ਕਿਉਂ ਨਹੀਂ ਚੱਲ ਰਹੀ। ਜਵਾਬ ਵਿੱਚ ਸਾਧੂ ਬਣਏ ਨੈਤ ਆਪਣੇ ਹੱਥ ਵਿੱਚ ਮਾਲਾ ਲੈ ਕੇ ਉਸਨੂੰ ਅਜੀਬ ਅਤੇ ਹਾਸੋਹੀਣੇ ਢੰਗ ਨਾਲ ਹਿਲਾਉਂਦੇ ਹਨ। ਜਦੋਂ ਔਰਤ ਆਪਣੀ ਸਮੱਸਿਆ ਦੱਸਦੀ ਹੈ, ਤਾਂ ਉਹ ਖੁਸ਼ੀ ਨਾਲ ਲੱਡੂਆਂ ਦਾ ਡੱਬਾ ਪੇਸ਼ ਕਰਦੀ ਹੈ, ਜਿਸਨੂੰ ਨੈਤ, ਇੱਕ ਸਾਧੂ ਦੇ ਰੂਪ ਸਵੀਕਾਰ ਕਰਦੇ ਹਨ। ਇਸ ਦੌਰਾਨ, ਉਨ੍ਹਾਂ ਦੇ ਪਿੱਛੇ ਖੜ੍ਹਾ ਸਾਧੂ ਦੇ ਵੇਸ਼ ਵਿੱਚ ਇੱਕ ਆਦਮੀ ਐਪਲ ਲੈਪਟਾਪ ਚਲਾ ਰਿਹਾ ਹੈ।

ਅਗਲੇ ਹੀ ਪਲਦਿਨ ਦੇ ਦਰਬਾਰ ਤੋਂ ਰਾਤ ਦਾ ਸੀਨ ਵਿੱਚ ਬਦਲਦਾ ਹੈ। ਇੱਥੇ, ਗਾਇਕ ਆਰ. ਨੈਤ, ਇੱਕ ਸਾਧੂ ਦੇ ਚੋਲੇ ਤੋਂ ਹੱਟ ਕੇ ਵੱਖਰੀ ਚਮਕੀਲੀ ਮਾਡਰਨ ਜੈਕੇਟ ਅਤੇ ਆਧੁਨਿਕ ਚਸ਼ਮੇ ਵਿੱਚ ਗਾਂਦੇ ਹੋਏ ਦਿਖਾਈ ਦਿੰਦੇ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਮਸ਼ਹੂਰ ਨਿਸ਼ਾਨੇਬਾਜ਼ ਜਸਪਾਲ ਰਾਣਾ ਦਾ ਦਿਹਾਂਤ, 49 ਸਾਲ ਦੀ ਉਮਰ ‘ਚ ਲਏ ਆਖਰੀ ਸਾਹ

ਭਾਰਤ ਦੇ ਦਿੱਗਜ਼ ਨਿਸ਼ਾਨੇਬਾਜ਼ ਰਹੇ ਜਸਪਾਲ ਰਾਣਾ ਹੁਣ ਇਸ ਦੁਨੀਆ ਵਿਚ ਨਹੀ ਰਹੇ। ਦਿੱਲੀ...

ਸ੍ਰੀ ਦਰਬਾਰ ਸਾਹਿਬ ਵਿਖੇ ਬੇਅਦਬੀ ਦੀ ਕੋਸ਼ਿਸ਼ ਕਰਨ ਵਾਲਾ ਕਾਬੂ

ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿਚ ਸਥਿਤ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਦੀ ਬੇਅਦਬੀ ਕਰਨ...

ਤਿੰਨ ਭੈਣਾਂ ਦੇ ਇਕਲੌਤਾ ਭਰਾ ਦਾ ਇੰਗਲੈਂਡ ‘ਚ ਬੇਰਹਿਮੀ ਨਾਲ ਕਤਲ, ਕਰੀਬ 4 ਸਾਲ ਪਹਿਲਾਂ ਗਿਆ ਸੀ ਵਿਦੇਸ਼

ਵਿਦੇਸ਼ਾਂ ਵਿਚ ਪੰਜਾਬੀ ਨੌਜਵਾਨਾਂ ਦੇ ਕਤਲ ਕੀਤੇ ਜਾਣ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ...

ਸਿਹਤ ਵਿਭਾਗ ਨੂੰ ਆਸ਼ਾ ਵਰਕਰਾਂ ਲਈ ਬੀਮਾ ਕਵਰ ਯਕੀਨੀ ਬਣਾਉਣ ਦੇ ਨਿਰਦੇਸ਼

ਚੰਡੀਗੜ੍ਹ; 11 ਜੂਨ 2026:ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਵੱਖ-ਵੱਖ ਵਿਭਾਗਾਂ...

ਪੰਜਾਬ ਵਿੱਚ ਅੱਜ ਤੋਂ ਪ੍ਰੀ ਮਾਨਸੂਨ ਦੀ ਬਾਰਿਸ਼, ਅੰਮ੍ਰਿਤਸਰ ‘ਚ ਤੇਜ ਹਨੇਰੀ ਅਤੇ ਮੀਂਹ ਦਾ ਕਹਿਰ, ਲੁਧਿਆਣਾ ਵਿੱਚ ਗੜੇਮਾਰੀ

ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਬਦਲਣਾ ਸ਼ੁਰੂ ਹੋ ਗਿਆ ਹੈ। ਅੰਮ੍ਰਿਤਸਰ ਵਿੱਚ ਤੇਜ ਹਨੇਰੀ...

ਅਟਾਰੀ ਸਰਹੱਦ ਤੋਂ ਪਾਕਿਸਤਾਨ ਨੂੰ ਸੌਂਪੀ ਗਈ ਪਾਲਕੀ ਸਾਹਿਬ, ਨਨਕਾਣਾ ਸਾਹਿਬ ਹੋਵੇਗੀ ਸੁਸ਼ੋਭਿਤ

ਸਿੱਖ ਧਰਮ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ, ਗੁਰਦੁਆਰਾ...

ਬਹਿਬਲ ਕਲਾਂ ਗੋਲੀਕਾਂਡ- ਗਿਆਨੀ ਰਘਬੀਰ ਸਿੰਘ ਨੇ ਸਿੱਟ ਕੋਲ ਦਰਜ ਕਰਵਾਏ ਬਿਆਨ

ਬਹਿਬਲ ਕਲਾਂ ਗੋਲੀਕਾਂਡ ਮਾਮਲੇ ਵਿਚ ਸੁਖਬੀਰ ਸਿੰਘ ਬਾਦਲ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਹਨ। ਜਥੇਦਾਰ...

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਪੁੱਤਰ ਨੂੰ ਯਾਦ ਕਰਦਿਆਂ ਜਨਮ ਦਿਨ ਦੀ ਵਧਾਈ ਦਿੰਦੇ ਹੋਏ ਲਿਖੀ ਭਾਵੁਕ ਪੋਸਟ

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਪੁੱਤਰ ਨੂੰ ਯਾਦ ਕਰਦਿਆਂ ਜਨਮ ਦਿਨ ਦੀ...