ਅੰਮ੍ਰਿਤਸਰ: ਆਮ ਆਦਮੀ ਪਾਰਟੀ ਦੇ ਵਿਜੇ ਰੋਡ ਸ਼ੋਅ ਦੌਰਾਨ ਸੀਨੀਅਰ ਆਗੂ ਅਤੇ ਪੰਜਾਬ ਦੇ ਸਹਿ ਇੰਚਾਰਜ ਰਾਘਵ ਚੱਢਾ ਦੀ ਸੁਰੱਖਿਆ ਲਈ ਤਾਇਨਾਤ ASI ਦਾ ਸਰਕਾਰੀ ਪਿਸਤੌਲ ਚੋਰੀ ਹੋ ਗਿਆ। ਅੰਮਿ੍ਤਸਰ ਪੁਲਿਸ ਨੂੰ ਇਸ ਸਬੰਧੀ ਸੂਚਨਾ ਮਿਲਦਿਆਂ ਹੀ ਪੁਲਿਸ ਨੇ ਇਸ ਪਿਸਤੌਲ ਦੀ ਭਾਲ ਸ਼ੁਰੂ ਕਰ ਦਿੱਤੀ ਹੈ | ਗ੍ਰੀਨ ਐਵੀਨਿਊ ਚੌਕੀ ਦੇ ਇੰਚਾਰਜ ਏ.ਐਸ.ਆਈ ਕਰਮਜੀਤ ਸਿੰਘ ਨੇ ਦੱਸਿਆ ਕਿ ਰਾਘਵ ਚੱਢਾ ਦੀ ਸੁਰੱਖਿਆ ਹੇਠ ਤਾਇਨਾਤ ਪਠਾਨਕੋਟ ਦੇ ਏ.ਐਸ.ਆਈ ਨੇ ਘਟਨਾ ਸਬੰਧੀ ਜ਼ੁਬਾਨੀ ਜਾਣਕਾਰੀ ਦਿੱਤੀ।
ਉਸ ਦਾ ਪਿਸਤੌਲ ਨਹੀਂ ਮਿਲ ਰਿਹਾ ਹੈ। ਰਾਘਵ ਚੱਢਾ ਦੀ ਸੁਰੱਖਿਆ ਵਿੱਚ ਤਾਇਨਾਤ ਏਐਸਆਈ ਵੀ ਇਸ ਗੱਲ ਤੋਂ ਅਣਜਾਣ ਹੈ ਕਿ ਉਹ ਪਿਸਤੌਲ ਕਿਤੇ ਰੱਖ ਕੇ ਭੁੱਲ ਗਿਆ ਜਾਂ ਕਿਸੇ ਨੇ ਚੋਰੀ ਕਰ ਲਿਆ, ਪਰ ਪੁਲੀਪੁਲਿਸ ਪਿਸਤੌਲ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ।












