ਗਿੱਦੜਬਾਹਾ, (ਜਸਵਿੰਦਰ ਸਿੰਘ ਬੱਬਰ): ਹਲਕਾ ਗਿੱਦੜਬਾਹਾ ਤੋਂ ਵਿਧਾਇਕ ਰਹੇ ਰਘੁਬੀਰ ਪ੍ਰਧਾਨ ਕਾਂਗਰਸ ਛੱਡ ਅਕਾਲੀ ਦਲ ‘ਚ ਸ਼ਾਮਿਲ ਹੋ ਗਏ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਗਿੱਦੜਬਾਹਾ ਪਹੁੰਚੇ ਅਤੇ ਰਘੁਬੀਰ ਪ੍ਰਧਾਨ ਨੂੰ ਪਾਰਟੀ ‘ਚ ਸ਼ਾਮਲ ਕਰਵਾਇਆ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪ੍ਰਧਾਨ ਨੂੰ ਪਾਰਟੀ ‘ਚ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਰਘੁਬੀਰ ਪ੍ਰਧਾਨ ਗਿੱਦੜਬਾਹਾ ਦੀ ਸਿਆਸਤ ਵਿਚ ਵੱਖਰੀ ਪਹਿਚਾਣ ਰੱਖਦੇ ਹਨ। ਬੀਤੇ ਸਮੇਂ ਜਦ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਲੋਕ ਕਾਂਗਰਸ ਬਣਾਈ ਤਾਂ ਇਹ ਚਰਚਾ ਰਹੀ ਕਿ ਰਘੁਬੀਰ ਪ੍ਰਧਾਨ ਪੰਜਾਬ ਲੋਕ ਕਾਂਗਰਸ ਵਿਚ ਸ਼ਾਮਿਲ ਹੋ ਗਏ, ਪਰ ਉਹ ਇਸ ਦਰਮਿਆਨ ਚੁੱਪ ਰਹੇ। ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਲੋਕਾਂ ‘ਚੋਂ ਇੱਕ ਰਘੁਬੀਰ ਪ੍ਰਧਾਨ ਲੰਬਾ ਸਮਾਂ ਕਾਂਗਰਸ ‘ਚ ਰਹੇ ਹਨ। ਹੁਣ ਕਾਂਗਰਸ ਛੱਡ ਅਕਾਲੀ ਦਲ ‘ਚ ਸ਼ਾਮਿਲ ਹੋ ਗਏ।
Speech ਸੁਖਬੀਰ ਬਦਲ












