ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਦੇ ਐਗਜ਼ਿਟ ਪੋਲ ਨੂੰ ਕਾਂਗਰਸ ਨੇ ਖਾਰਜ ਕਰ ਦਿੱਤਾ ਹੈ। ਪਾਰਟੀ ਦੇ ਸੀਨੀਅਰ ਆਗੂ ਰਾਜ ਕੁਮਾਰ ਵੇਰਕਾ ਨੇ ਇਸ ਬਾਰੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪੰਜਾਬ ਵਿੱਚ ਜਿੱਤ ਰਹੀ ਹੈ। ਵੇਰਕਾ ਨੇ ਕਿਹਾ ਕਿ ਕਾਂਗਰਸ ਮਾਲਵਾ ਵਿੱਚ 30, ਮਾਝਾ ਵਿੱਚ 15 ਤੇ ਦੋਆਬਾ ਵਿੱਚ 15 ਸੀਟਾਂ ਜਿੱਤ ਕੇ ਸਰਕਾਰ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਮੈਂ ਉਹ ਡਾਕਟਰ ਹਾਂ ਜੋ ਸਿਆਸੀ ਪਾਰੇ ਨੂੰ ਬੜੀ ਚੰਗੀ ਤਰ੍ਹਾਂ ਜਾਣਦਾ ਹੈ। ਨਤੀਜੇ ਆਉਣ ਮਗਰੋਂ ਪਰਸੋ ਵੀ ਮੈਂ ਹੀ ਜਵਾਬ ਦੇਣਾ ਹੈ। ਇਹ ਜੋ ਵੀ ਪੋਲ ਆ ਰਹੇ ਹਨ, ਇਹ ਹਵਾ ਵਿੱਚ ਤੀਰ ਹਨ।
----------- Advertisement -----------
ਐਗਜਿਟ ਪੋਲ ਮਗਰੋਂ ਕਾਂਗਰਸ ਦਾ ਵੱਡਾ ਦਾਅਵਾ, ਪੜ੍ਹੋ ਰਾਜ ਕੁਮਾਰ ਵੇਰਕਾ ਨੇ ਕੀ ਕਿਹਾ?
Published on
----------- Advertisement -----------












