January 23, 2025, 12:22 pm
----------- Advertisement -----------
HomeNewsBreaking Newsਬੁਰੇ ਫਸੇ ਰਣਜੀਤ ਸਿੰਘ ਢੱਡਰੀਆਂ ਵਾਲੇ,ਕਤਲ ਤੇ ਬਲਾਤਕਾਰ ਦਾ ਕੇਸ ਦਰਜ !

ਬੁਰੇ ਫਸੇ ਰਣਜੀਤ ਸਿੰਘ ਢੱਡਰੀਆਂ ਵਾਲੇ,ਕਤਲ ਤੇ ਬਲਾਤਕਾਰ ਦਾ ਕੇਸ ਦਰਜ !

Published on

----------- Advertisement -----------

ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂਵਾਲੇ ਖਿਲਾਫ ਐਫ.ਆਈ.ਆਰ. ਦਰਜ ਕਰ ਲਈ ਗਈ ਹੈ। ਇਹ ਜਾਣਕਾਰੀ ਅੱਜ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਪੰਜਾਬ ਦੇ ਡੀਜੀਪੀ ਵੱਲੋਂ ਦਾਇਰ ਹਲਫ਼ਨਾਮੇ ਵਿੱਚ ਦਿੱਤੀ ਗਈ ਹੈ। ਰਣਜੀਤ ਸਿੰਘ ਢੱਡਰੀਆਂਵਾਲੇ ਖ਼ਿਲਾਫ਼ ਧਾਰਾ 302,376 ਅਤੇ 506 ਤਹਿਤ ਕੇਸ ਦਰਜ ਕੀਤਾ ਗਿਆ ਹੈ। ਢੱਡਰੀਆਂਵਾਲੇ ਦੇ ਖਿਲਾਫ ਕਤਲ ਅਤੇ ਬਲਾਤਕਾਰ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। 2012 ‘ਚ ਡੇਰੇ ਵਿਚ 28 ਸਾਲਾ ਲੜਕੀ ਦੇ ਕਤਲ ਤੋਂ ਬਾਅਦ ਉਸ ਦੇ ਭਰਾ ਨੇ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਦੋਸ਼ ਲੱਗੇ ਸਨ ਕਿ ਲੜਕੀ ਨਾਲ ਪਹਿਲਾਂ ਬਲਾਤਕਾਰ ਕੀਤਾ ਗਿਆ ਤੇ ਉਸ ਤੋਂ ਬਾਅਦ ਹੱਤਿਆ ਕਰ ਦਿੱਤੀ ਗਈ। ਲੜਕੀ ਨੂੰ ਜ਼ਹਿਰ ਦੇ ਕੇ ਮਾਰਨ ਦੇ ਦੋਸ਼ ਲੱਗੇ ਸਨ। ਪੋਸਟਮਾਰਟਮ ਵਿਚ ਜ਼ਹਿਰ ਕਾਰਨ ਮੌਤ ਦਾ ਕਾਰਨ ਸਾਹਮਣੇ ਆਇਆ ਸੀ। ਇਹ ਲੜਕੀ ਕੈਥਲ ਤੋਂ ਪਰਿਵਾਰ ਨਾਲ ਇਥੇ ਆਈ ਸੀ। 22 ਅਪ੍ਰੈਲ 2012 ਨੂੰ ਸ਼ੱਕੀ ਹਾਲਤ ਵਿਚ ਮੌਤ ਹੋ ਗਈ ਸੀ।ਸਾਲ 2012 ਵਿੱਚ ਪ੍ਰਮੇਸ਼ਰ ਦੁਆਰ ਇਕ ਲੜਕੀ ਦੀ ਹੱਤਿਆ ਦੇ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਜਵਾਬ ਤਲਬ ਕੀਤਾ ਸੀ। ਇਸ ਮਾਮਲੇ ਵਿੱਚ ਮ੍ਰਿਤਕ ਦੇ ਭਰਾ ਨੇ ਪਟੀਸ਼ਨ ਦਾਇਰ ਕਰਕੇ ਮਾਮਲੇ ਦੀ ਜਾਂਚ ਸੀਨੀਅਰ ਆਈਪੀਐਸ ਦੀ ਅਗਵਾਈ ਵਾਲੀ ਸੀਬੀਆਈ ਜਾਂ ਐਸਆਈਟੀ ਰਾਹੀਂ ਕਰਨ ਦੇ ਨਿਰਦੇਸ਼ ਦੇਣ ਦੀ ਮੰਗ ਕੀਤੀ ਸੀ।ਪਟੀਸ਼ਨ ਵਿਚ ਰਣਜੀਤ ਸਿੰਘ ਢੱਡਰੀਆਂਵਾਲੇ ‘ਤੇ ਗੰਭੀਰ ਦੋਸ਼ ਲਾਏ ਗਏ ਸਨ। ਪਟੀਸ਼ਨ ‘ਚ ਕਿਹਾ ਗਿਆ ਸੀ ਕਿ 22 ਅਪ੍ਰੈਲ 2012 ਨੂੰ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਪ੍ਰਮੇਸ਼ਰ ਦੁਆਰ ‘ਚ ਉਸ ਦੀ ਭੈਣ ਨਾਲ ਜਬਰ ਜਨਾਹ ਕਰਕੇ ਉਸ ਦਾ ਕੋਈ ਜ਼ਹਿਰੀਲਾ ਪਦਾਰਥ ਦੇ ਕੇ ਕਤਲ ਕਰ ਦਿੱਤਾ ਗਿਆ ਸੀ। ਹਾਲਾਂਕਿ ਉਦੋਂ ਇਨ੍ਹਾਂ ਇਲਜ਼ਾਮਾਂ ਨੂੰ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਸਿਰੇ ਤੋਂ ਖਾਰਿਜ ਕੀਤਾ ਸੀ। ਢੱਡਰੀਆਂ ਵਾਲੇ ਨੇ ਕਿਹਾ ਸੀ ਕਿ ਉਸ ਲੜਕੀ ਦੀ ਜਦੋਂ ਮੌਤ ਹੋਈ ਸੀ, ਮੈਂ ਵਿਦੇਸ਼ ਵਿੱਚ ਸੀ, ਨਾਲ ਉਸ ਲੜਕੀ ਵੱਲੋਂ ਗੁਰੂਘਰ ਚ ਨਹੀਂ ਸਗੋਂ ਬਾਹਰ ਜ਼ਹਿਰੀਲਾ ਪਦਾਰਥ ਨਿਗਲਿਆ ਗਿਆ। ਜਿਸ ਵਿੱਚ ਉਨ੍ਹਾਂ ਦਾ ਕੋਲ ਲੈਣਾ ਦੇਣਾ ਨਹੀਂ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਡੱਲੇਵਾਲ ਨੂੰ ਖ਼ਤਰੇ ਤੋਂ ਬਾਹਰ ਐਲਾਨੇ ਜਾਣ ‘ਤੇ ਸੁਪਰੀਮ ਕੋਰਟ ਕਿਹਾ ,  ਰਿਪੋਰਟ ਵਿੱਚੋਂ ਇਹ ਲਾਈਨ ਹਟਾਓ,

ਫਸਲਾਂ ‘ਤੇ ਘੱਟੋ-ਘੱਟ ਸਮਰਥਨ ਮੁੱਲ ਦੀ ਗਰੰਟੀ ਸਮੇਤ 13 ਮੰਗਾਂ ਲਈ ਭੁੱਖ ਹੜਤਾਲ ‘ਤੇ...

ਬਦਲੇਗਾ ਪੰਜਾਬ ਦਾ ਮੌਸਮ, 17 ਜ਼ਿਲ੍ਹਿਆਂ ‘ਚ ਮੀਂਹ ਦਾ ਅਲਰਟ, ਹੇਠਾਂ ਡਿੱਗਿਆ ਪਾਰਾ

ਪੰਜਾਬ ਦੇ ਮੌਸਮ ਵਿਚ ਅੱਜ ਵੱਡਾ ਬਦਲਾਅ ਦੇਖਣ ਨੂੰ ਮਿਲੇਗਾ। ਮੌਸਮ ਵਿਭਾਗ ਨੇ ਪੰਜਾਬ...

ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਦੀ ਚੋਣ ਹੋਵੇਗੀ 30 ਜਨਵਰੀ ਨੂੰ, ਪ੍ਰਸ਼ਾਸਨ ਵੱਲੋਂ ਨਵਾਂ ਨੋਟੀਫਿਕੇਸ਼ਨ ਜਾਰੀ

ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਦੀ ਚੋਣ ਹੁਣ 30 ਜਨਵਰੀ ਨੂੰ ਹੋਵੇਗੀ। ਡੀਸੀ ਨਿਸ਼ਾਂਤ...

ਕਾਂਗਰਸ ਦੇ ਵਿਧਾਇਕ ਦੀ ਪੰਜਾਬ ’ਤੇ ਵਿਵਾਦਤ ਬਿਆਨ, ਹਿਮਾਚਲ ’ਚ ਨਸ਼ੇ ਲਈ ਪੰਜਾਬ ਨੂੰ ਠਹਿਰਾਇਆ ਜ਼ਿਮੇਵਾਰ

ਧਰਮਪੁਰ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਵਿਧਾਇਕ ਚੰਦਰਸ਼ੇਖਰ ਨੇ ਹਿਮਾਚਲ ਪ੍ਰਦੇਸ਼ ਵਿੱਚ ਨੌਜਵਾਨਾਂ ਵਿੱਚ ਵੱਧ...

ਸਿਗਨਲ ਟੱਪਣ, ਹੈਲਮੇਟ ਨਾ ਪਾਉਣ ਵਾਲੇ ਸਾਵਧਾਨ! ਪੰਜਾਬ ‘ਚ ਹੁਣ ਕੱਟਣਗੇ Online ਚਲਾਨ

ਪੰਜਾਬ ਵਿਚ ਕੈਮਰਿਆਂ ਰਾਹੀਂ ਚਲਾਨ ਪੇਸ਼ ਕਰਨ ਦੀ ਸਕੀਮ 26 ਜਨਵਰੀ ਤੋਂ ਸ਼ੁਰੂ ਹੋਣ...

14 ਫ਼ਰਵਰੀ ਨੂੰ ਹੋਣ ਵਾਲੀ ਮੀਟਿੰਗ ‘ਤੇ ਡੱਲੇਵਾਲ ਦਾ ਬਿਆਨ, ਕਿਹਾ- “ਜੇਕਰ ਸਿਹਤ ਠੀਕ ਹੋਈ ਤਾਂ ਜਾਵਾਂਗਾ”

ਪੰਜਾਬ-ਹਰਿਆਣਾ ਦੀ ਖਨੌਰੀ ਸਰਹੱਦ ‘ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦਾ...

ਸਕੂਲ ਬੱਸਾਂ ਚਲਾਉਣ ਵਾਲੇ ਡਰਾਈਵਰਾਂ ਤੇ ਡਿੱਗੀ ਗਾਜ਼, ਲਾਜ਼ਮੀ ਹੋਇਆ ਡੋਪ ਟੈਸਟ

ਪੰਜਾਬ ਦੇ ਸਿੱਖਿਆ ਵਿਭਾਗ ਨੇ ਸਕੂਲਾਂ ਨੂੰ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਸੇਫ਼ ਸਕੂਲ...

ਈਡੀ ਦੀ ਪੰਜਾਬ-ਹਰਿਆਣਾ ਚ 11 ਥਾਵਾਂ ‘ਤੇ ਛਾਪੇਮਾਰੀ

ਜਲੰਧਰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਮਨੀ ਲਾਂਡਰਿੰਗ ਮਾਮਲੇ ਵਿੱਚ ਪੰਜਾਬ-ਹਰਿਆਣਾ ਅਤੇ ਮੁੰਬਈ ਵਿੱਚ ਕੁੱਲ 11...

CM ਮਾਨ ਨੇ ਮਹਿਲਾਵਾਂ ਨੂੰ 1100 ਰੁਪਏ ਦੇਣ ਦਾ ਕੀਤਾ ਐਲਾਨ ! ਦੱਸਿਆ ਕਦੋਂ ਮਿਲਣੇ ਸ਼ੁਰੂ ਹੋਣਗੇ

ਦਿੱਲੀ ਵਿਧਾਨਸਭਾ ਚੋਣਾਂ ਵਿੱਚ ਔਰਤਾਂ ਨੂੰ 2100 ਤੋਂ 2500 ਤੱਕ ਹਰ ਮਹੀਨੇ ਦੇਣ ਦਾ...