May 15, 2025, 9:21 pm
----------- Advertisement -----------
HomeNewsBreaking Newsਸਰਕਾਰੀ ਨੌਕਰੀਆਂ ਦੀ ਲੱਗੀ ਝੜੀ, ਰੇਲਵੇ ‘ਚ ਨਿਕਲੀਆਂ 9900 ਭਰਤੀਆਂ, 10ਵੀਂ ਪਾਸ...

ਸਰਕਾਰੀ ਨੌਕਰੀਆਂ ਦੀ ਲੱਗੀ ਝੜੀ, ਰੇਲਵੇ ‘ਚ ਨਿਕਲੀਆਂ 9900 ਭਰਤੀਆਂ, 10ਵੀਂ ਪਾਸ ਵੀ ਕਰ ਸਕਦੇ Apply

Published on

----------- Advertisement -----------

ਰੇਲਵੇ ਵਿੱਚ ਅਸਿਸਟੈਂਟ ਲੋਕੋ ਪਾਇਲਟ ਦੀਆਂ 9900 ਅਸਾਮੀਆਂ ਲਈ ਭਰਤੀਆਂ ਨਿਕਲੀਆਂ ਹਨ। ਉਮੀਦਵਾਰ ਅਧਿਕਾਰਤ ਵੈੱਬਸਾਈਟ indianrailways.gov.in ‘ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਇਸ ਅਸਾਮੀ ਲਈ 19,900 ਰੁਪਏ ਹਰ ਮਹੀਨੇ ਤਨਖਾਹ ਦਿੱਤੀ ਜਾਵੇਗੀ।

ਵਿੱਦਿਅਕ ਯੋਗਤਾ :

ਇਸ ਦੇ ਲਈ ਉਮੀਦਵਾਰ ਘੱਟੋ-ਘੱਟ 10ਵੀਂ ਪਾਸ ਹੋਣਾ ਚਾਹੀਦਾ ਹੈ, ਇਸ ਦੇ ਨਾਲ ਹੀ ਸਬੰਧਤ ਟ੍ਰੇਜ ਵਿੱਚ ਉਸ ਕੋਲ ITI ਦੀ ਡਿਗਰੀ ਹੋਣੀ ਚਾਹੀਦੀ ਹੈ। ਹੋਰ ਅਸਾਮੀਆਂ ਲਈ ਇੰਜੀਨੀਅਰਿੰਗ ਵਿੱਚ ਡਿਪਲੋਮਾ ਜਾਂ ਡਿਗਰੀ ਹੋਲਡਰ ਹੋਣਾ ਚਾਹੀਦਾ ਹੈ।

ਉਮਰ ਹੱਦ :

ਉਮੀਦਵਾਰ ਦੀ ਘੱਟੋ-ਘੱਟ ਉਮਰ 18 ਸਾਲ ਤੇ ਵੱਧ ਤੋਂ ਵੱਧ ਉਮਰ 30 ਸਾਲ ਹੋਣੀ ਚਾਹੀਦੀ ਹੈ। ਉਮਰ ਦੀ ਗਣਨਾ 1 ਜੁਲਾਈ, 2025 ਨੂੰ ਆਧਾਰ ਮੰਨ ਕੇ ਕੀਤੀ ਜਾਵੇਗੀ। ਸਾਰੀਆਂ ਰਾਖਵੀਆਂ ਸ਼੍ਰੇਣੀਆਂ ਨੂੰ ਸਰਕਾਰੀ ਨਿਯਮਾਂ ਮੁਤਾਬਕ ਵੱਧ ਤੋਂ ਵੱਧ ਉਮਰ ਵਿੱਚ ਛੋਟ ਦਿੱਤੀ ਜਾਂਦੀ ਹੈ।

ਫੀਸ:

ਜਨਰਲ, OBC, EWS: 500 ਰੁਪਏ

ਅਨੁਸੂਚਿਤ ਜਾਤੀ, ਅਨੁਸੂਚਿਤ ਜਨਜਾਤੀ, ਅਪਾਹਜ, ਸਾਬਕਾ ਸੈਨਿਕ, ਸਾਰੀਆਂ ਔਰਤਾਂ: 250 ਰੁਪਏ

ਚੋਣ ਪ੍ਰਕਿਰਿਆ:

ਉਮੀਦਵਾਰ ਦੀ ਚੋਣ ਸੀਬੀਟੀ ਪਹਿਲੀ ਅਤੇ ਸੀਬੀਟੀ ਦੂਜੀ ਪ੍ਰੀਖਿਆ

ਸੀ.ਬੀ.ਏ.ਟੀ

ਦਸਤਾਵੇਜ਼ ਤਸਦੀਕ

ਮੈਡੀਕਲ ਪ੍ਰੀਖਿਆ

ਪ੍ਰੀਖਿਆ ਪੈਟਰਨ:
ਕੰਪਿਊਟਰ ਆਧਾਰਿਤ ਪ੍ਰੀਖਿਆ ਸੀਬੀਟੀ ਫਸਟ ਵਿੱਚ ਗਣਿਤ, ਮਾਨਸਿਕ ਯੋਗਤਾ, ਜਨਰਲ ਸਾਇੰਸ ਅਤੇ ਜਨਰਲ ਅਵੇਅਰਨੈਸ ਨਾਲ ਸਬੰਧਤ 75 ਸਵਾਲ ਪੁੱਛੇ ਜਾਣਗੇ। ਹਰੇਕ ਪ੍ਰਸ਼ਨ ਇੱਕ ਨੰਬਰ ਦਾ ਹੋਵੇਗਾ ਅਤੇ ਇਸ ਨੂੰ ਹੱਲ ਕਰਨ ਲਈ 60 ਮਿੰਟ ਦਿੱਤੇ ਜਾਣਗੇ। CBT ਦੂਜੀ ਪ੍ਰੀਖਿਆ ਭਾਗ 1 ਵਿੱਚ, ਗਣਿਤ, ਜਨਰਲ ਇੰਟੈਲੀਜੈਂਸ ਅਤੇ ਤਰਕ, ਬੇਸਿਕ ਸਾਇੰਸ ਅਤੇ ਇੰਜੀਨੀਅਰਿੰਗ ਨਾਲ ਸਬੰਧਤ 100 ਪ੍ਰਸ਼ਨ ਪੁੱਛੇ ਜਾਣਗੇ। ਇਸ ਨੂੰ ਹੱਲ ਕਰਨ ਲਈ ਤੁਹਾਨੂੰ 90 ਮਿੰਟ ਦਾ ਸਮਾਂ ਮਿਲੇਗਾ। ਭਾਗ 2 ਵਿੱਚ ਟੈਕਨੀਕਲ ਨਾਲ ਸਬੰਧਤ 75 ਸਵਾਲ ਪੁੱਛੇ ਜਾਣਗੇ। ਇਸ ਨੂੰ ਹੱਲ ਕਰਨ ਲਈ 60 ਮਿੰਟ ਦਿੱਤੇ ਜਾਣਗੇ। ਸੀਬੀਟੀ ਪ੍ਰੀਖਿਆ ਵਿੱਚ ਨੈਗੇਟਿਵ ਮਾਰਕਿੰਗ ਇੱਕ ਤਿਹਾਈ ਹੋਵੇਗੀ।

ਇਸ ਤਰ੍ਹਾਂ ਕਰੋ ਅਪਲਾਈ:

ਅਧਿਕਾਰਤ ਵੈੱਬਸਾਈਟ indianrailways.gov.in ‘ਤੇ ਜਾਓ।

ਸਬੰਧਤ ਭਰਤੀ ਲਿੰਕ ‘ਤੇ ਕਲਿੱਕ ਕਰੋ।

ਆਪਣਾ ਨਾਮ, ਈਮੇਲ ਪਤਾ, ਮੋਬਾਈਲ ਨੰਬਰ ਅਤੇ ਹੋਰ ਜਾਣਕਾਰੀ ਦਰਜ ਕਰੋ।

ਜਨਮ ਸਰਟੀਫਿਕੇਟ ਸਮੇਤ ਲੋੜੀਂਦੇ ਦਸਤਾਵੇਜ਼ਾਂ ਦੀਆਂ ਸਕੈਨ ਕੀਤੀਆਂ ਕਾਪੀਆਂ ਅੱਪਲੋਡ ਕਰੋ।

ਰਜਿਸਟ੍ਰੇਸ਼ਨ ਫੀਸ ਜਮ੍ਹਾ ਕਰੋ।

ਫਾਈਨਲ ਸਬਮਿਟ ਕਰੋ ਅਤੇ ਇਸ ਨੂੰ ਸੇਵ ਕਰ ਲਓ ਜਾਂ ਪ੍ਰਿੰਟਆਊਟ ਲਓ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਟਰੰਪ ਦਾ ਵੱਡਾ ਬਿਆਨ ! ਐਪਲ ਦੇ CEO ਨੂੰ ਕਿਹਾ- ‘ਮੈਂ ਨਹੀਂ ਚਾਹੁੰਦਾ ਤੁਸੀਂ ਭਾਰਤ ‘ਚ ਐਪਲ ਦੇ ਉਤਪਾਦਨ ਦਾ ਵਿਸਥਾਰ ਕਰੋ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਐਪਲ ਦੇ ਸੀਈਓ...

ਪਾਕਿਸਤਾਨ ਤੇ ਚੀਨ ਵੱਲੋਂ ਭਾਰਤ ਨੂੰ ਹੁਣ ਪਾਣੀ ਦੇ ਰਸਤੇ ਘੇਰਨ ਦੀ ਤਿਆਰੀ ?

ਭਾਰਤ ਦੇ ਨਾਲ ਮਸਲਾ ਨਿਬੜਿਆ ਨਹੀਂ ਹੈ ਅਤੇ ਪਾਕਿਸਤਾਨ ਲਗਾਤਾਰ ਆਪਣੀਆਂ ਸ਼ਕਤੀਆਂ ਦਾ ਪ੍ਰਦਰਸ਼ਨ...

ਹਰਿਆਣਾ ਨੂੰ ਪਾਣੀ ਦੇਣ ਦੇ ਮੁੱਦੇ ਤੇ BBMB ਦੀ ਬੈਠਕ ਅੱਜ, HC ਨੇ 20 ਮਈ ਤੱਕ ਦਾ ਦਿੱਤਾ ਹੈ ਸਮਾਂ

ਭਾਖੜਾ ਬਿਆਸ ਪ੍ਰਬੰਧਨ ਬੋਰਡ (BBMB) ਦੀ ਤਕਨੀਕੀ ਕਮੇਟੀ ਦੀ ਮੀਟਿੰਗ ਵੀਰਵਾਰ ਨੂੰ ਹੋਵੇਗੀ। ਇਸ...

ਝੋਨੇ ਦੀ ਸਿੱਧੀ ਬਿਜਾਈ ਸ਼ੁਰੂ, 5 ਲੱਖ ਏਕੜ ਦਾ ਟੀਚਾ ਤੈਅ, ਕਿਸਾਨਾਂ ਨੂੰ ਮਿਲਣਗੇ 1500 ਰੁ. ਪ੍ਰਤੀ ਏਕੜ

ਪੰਜਾਬ ਵਿਚ ਅੱਜ ਤੋਂ ਝੋਨੇ ਦੀ ਬਿਜਾਈ ਸ਼ੁਰੂ ਹੋ ਜਾਵੇਗੀ। ਇਸ ਵਾਰ ਸਰਕਾਰ ਦਾ...

PSEB 12ਵੀਂ ਦਾ Result ਜਾਰੀ, ਟੌਪ-3 ‘ਚ ਤਿੰਨੋਂ ਕੁੜੀਆਂ, ਬਰਨਾਲਾ ਦੀ ਹਰਸੀਰਤ ਨੇ ਲਏ 500/500 ਨੰਬਰ

ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ 12ਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ।...

‘ਰੰਗਲਾ ਪੰਜਾਬ ਸੁਸਾਇਟੀ’ ਦੀ ਸ਼ੁਰੂਆਤ ਕਰੇਗਾ ਪੰਜਾਬ ਸਰਕਾਰ

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਕੈਬਨਿਟ ਮੀਟਿੰਗ ਵਿੱਚ...

ਪੰਜਾਬ ਸਰਕਾਰ ਵੱਲੋਂ 2 IPS ਅਧਿਕਾਰੀਆਂ ਦੇ ਤਬਾਦਲੇ, ਹਰਮਨਦੀਪ ਸਿੰਘ ਹੰਸ ਹੋਣਗੇ ਮੋਹਾਲੀ ਦੇ ਨਵੇਂ SSP

ਪੰਜਾਬ ਸਰਕਾਰ ਵੱਲੋਂ 2 ਆਈਪੀਐੱਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। SSP ਦੀਪਕ ਪਾਰੀਕ...

ਪਾਕਿਸਤਾਨ ਨੇ ਰਿਹਾਅ ਕੀਤਾ BSF ਜਵਾਨ

ਪਾਕਿਸਤਾਨ ਵੱਲੋਂ ਹਿਰਾਸਤ ਵਿੱਚ ਲਏ BSF ਜਵਾਨ ਸ਼ਾਹੂ ਦੀ ਘਰ ਵਾਪਸੀ ਹੋ ਗਈ ਹੈ।...

ਮਜੀਠਾ ਸ਼ਰਾਬ ਕਾਂਡ ‘ਚ ਮੌ. ਤਾਂ ਦੀ ਗਿਣਤੀ ਵਧ ਕੋ ਹੋਈ 2

ਅੰਮ੍ਰਿਤਸਰ ਜ਼ਿਲ੍ਹੇ ਦੇ ਮਜੀਠਾ ਇਲਾਕੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮਰਨ ਵਾਲਿਆਂ ਦੀ ਗਿਣਤੀ...