June 25, 2026, 8:06 pm
----------- Advertisement -----------
HomeNewsBreaking Newsਕਮਲ ਕੌਰ ‘ਭਾਬੀ’ ਕਤਲ ਮਾਮਲਾ, ਗ੍ਰਿਫਤਾਰ ਅੰਮ੍ਰਿਤਪਾਲ ਮਹਿਰੋਂ ਦੇ ਸਾਥੀਆਂ ਦਾ ਮਿਲਿਆ...

ਕਮਲ ਕੌਰ ‘ਭਾਬੀ’ ਕਤਲ ਮਾਮਲਾ, ਗ੍ਰਿਫਤਾਰ ਅੰਮ੍ਰਿਤਪਾਲ ਮਹਿਰੋਂ ਦੇ ਸਾਥੀਆਂ ਦਾ ਮਿਲਿਆ ਹੋਰ ਪੁਲਿਸ ਰਿਮਾਂਡ

Published on

----------- Advertisement -----------

ਕੰਚਨ ਉਰਫ਼ ਕਮਲ ਕੌਰ ਭਾਬੀ ਕਤਲ ਕੇਸ ‘ਚ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਨਿਹੰਗਾਂ ਨੂੰ ਦੋ ਦਿਨ ਦਾ ਰਿਮਾਂਡ ਪੂਰਾ ਹੋਣ ਮਗਰੋਂ ਅੱਜ ਬਠਿੰਡਾ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ, ਜਿਥੇ ਪੁਲਿਸ ਦੋਹਾਂ ਦੇ ਹੋਰ ਰਿਮਾਂਡ ਦੀ ਮੰਗ ਕੀਤੀ। ਪੁਲਿਸ ਦੀ ਅਰਜ਼ੀ ਮੰਨਦੇ ਹੋਏ ਅਦਾਲਤ ਨੇ ਦੋਹਾਂ ਨੂੰ ਤਿੰਨ ਦਿਨ ਦੇ ਹੋਰ ਰਿਮਾਂਡ ‘ਤੇ ਭੇਜ ਦਿੱਤਾ।

ਕੈਂਟ ਥਾਣੇ ਦੇ ਐੱਸ. ਐੱਚ. ਓ. ਨੇ ਜਾਣਕਾਰੀ ਦਿੰਦੇ ਦੱਸਿਆ ਕਿ ਰਿਮਾਂਡ ਦੌਰਾਨ ਪੁਲਿਸ ਵੱਲੋਂ ਹੋਰ ਗੰਭੀਰ ਪੱਖਾਂ ‘ਤੇ ਜਾਂਚ ਕੀਤੀ ਜਾਵੇਗੀ ਤਾਂ ਜੋ ਮਾਮਲੇ ਦੀ ਪੂਰੀ ਸਚਾਈ ਸਾਹਮਣੇ ਲਿਆਂਦੀ ਜਾ ਸਕੇ। ਇਸ ਕਤਲ ਮਾਮਲੇ ਨੂੰ ਲੈ ਕੇ ਮਿਲੀ ਜਾਣਕਾਰੀ ਮੁਤਾਬਕ ਪੁਲਿਸ ਕੰਚਨ ਕੁਮਾਰੀ ਦਾ ਕਤਲ ਕਮਰ ਕੱਸੇ ਨਾਲ ਕੀਤਾ ਗਿਆ ਸੀ ਤੇ ਵਾਰਦਾਤ ਮਗਰੋਂ ਗੱਡੀ ‘ਚ ਕਮਰ ਕੱਸਾ ਰਹਿ ਗਿਆ ਸੀ। 2 ਵਜੇ ਦੇ ਕਰੀਬ ਪਾਰਕਿੰਗ ‘ਚ ਗੱਡੀ ਲਗਾਈ ਗਈ ਸੀ। ਜਸਪ੍ਰੀਤ ਸਿੰਘ ਨੇ ਅੰਮ੍ਰਿਤਪਾਲ ਮਹਿਰੋਂ ਨੂੰ ਫੋਨ ਕੀਤਾ ਸੀ ਤੇ ਮੁੜ ਵਾਰਦਾਤ ਵਾਲੀ ਗੱਡੀ ‘ਚ ਜਸਪ੍ਰੀਤ ਕਮਰ ਕੱਸਾ ਲੈਣ ਗਿਆ ਸੀ। ਜਦੋਂ ਕਮਰਕੱਸਾ ਨਹੀਂ ਸੀ ਨਿਕਲ ਰਿਹਾ ਸੀ ਤਾਂ ਜਸਪ੍ਰੀਤ ਨੇ ਮੁੜ ਗੱਡੀ ਘੁੰਮਾਈ। 5.30 ਦੇ ਕਰੀਬ ਮੁੜ ਗੱਡੀ ਪਾਰਕ ਕੀਤੀ ਗਈ ਸੀ। ਅੰਮ੍ਰਿਤਪਾਲ ਮਹਿਰੋਂ ਨੂੰ ਲੈ ਕੇ ਵੀ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਗਿਆ ਹੈ। ਅੰਮ੍ਰਿਤਪਾਲ ਮਹਿਰੋਂ ਜੋ ਇਸ ਕਤਲਕਾਂਡ ਦਾ ਮੁੱਖ ਸਾਜਿਸ਼ ਕਰਤਾ ਦੱਸਿਆ ਜਾ ਰਿਹਾ ਹੈ, ਉਹ ਦੁਬਈ ਫਰਾਰ ਹੋ ਗਿਆ ਹੈ। ਹਾਲਾਂਕਿ ਬੀਤੇ ਦਿਨੀਂ ਮਹਿਰੋਂ ਖਿਲਾਫ ਲੁੱਕ ਆਊਟ ਨੋਟਿਸ ਜਾਰੀ ਕੀਤਾ ਗਿਆ ਸੀ। ਇਹ ਵੀ ਖਬਰ ਹੈ ਕਿ ਕਤਲ ਦੇ ਕੁਝ ਘੰਟੇ ਬਾਅਦ ਹੀ ਮਹਿਰੋਂ ਦੁਬਈ ਫਰਾਰ ਹੋ ਗਿਆ ਹੈ। ਬਠਿੰਡਾ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਅੰਮ੍ਰਿਤਪਾਲ ਸਿੰਘ ਦੀ ਮਦਦ ਕਰਨ ਵਾਲੇ ਦੋ ਲੋਕਾਂ ਨੂੰ ਹੋਰ ਨਾਮਜਦ ਕੀਤਾ ਗਿਆ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

‘ਕੱਦ 2 ਇੰਚ ਉੱਚਾ, ਮਾਸਕ ਲਾਇਆ, ਗਲੇ ‘ਤੇ ਨਿਸ਼ਾਨ ਨਹੀਂ’, ਕਥਿਤ ਵੀਡੀਓ ਵਿਵਾਦ ‘ਤੇ CM ਮਾਨ ਦੇ ਖੁਲਾਸੇ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਵੀਰਵਾਰ ਨੂੰ ਮੋਹਾਲੀ ਵਿੱਚ ਆਪਣੇ ਕਥਿਤ ਵਾਇਰਲ...

ਪੰਜਾਬ ਕਾਂਗਰਸ ‘ਚ ਵੱਡੇ ਧਮਾਕੇ ਦੀ ਤਿਆਰੀ! ਚੰਨੀ ਤੇ ਰੰਧਾਵਾ ਦਿੱਲੀ ਤਲਬ, ਰਾਜਾ ਵੜਿੰਗ ਦੀ ਕੁਰਸੀ ‘ਤੇ ਮੰਡਰਾਏ ਸੰਕਟ ਦੇ ਬੱਦਲ

ਪੰਜਾਬ ਕਾਂਗਰਸ 'ਚ 2027 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੱਡੇ ਜਥੇਬੰਦਕ ਫੇਰਬਦਲ ਦੀਆਂ ਅਟਕਲਾਂ...

ਵਿਰਾਟ ਕੋਹਲੀ ਦੇ ‘One8’ ਬ੍ਰਾਂਡ ਦੇ ਜੁੱਤਿਆਂ ਨੇ ਮਚਾਈ ਧੁੰਮ, 24 ਘੰਟਿਆਂ ‘ਚ ਵਿਕੇ ਡੇਢ ਲੱਖ ਜੁੱਤੇ

ਵਿਰਾਟ ਕੋਹਲੀ ਦੇ 'One8' ਬ੍ਰਾਂਡ ਦੇ ਜੁੱਤਿਆਂ ਨੇ ਧੂਮ ਮਚਾ ਰੱਖੀ ਹੈ। ਲਾਂਚ ਹੋਣ...

ਪਟਿਆਲਾ ‘ਚ ਫ਼ੌਜੀ ਨੇ ਪਤਨੀ ਨੂੰ ਕਾਰ ‘ਚ ਬਿਠਾ ਕੇ ਭਾਖੜਾ ਨਹਿਰ ‘ਚ ਸੁੱਟਿਆ, ਪਤਨੀ ਦੀ ਮੌਤ

ਪੰਜਾਬ ਦੇ ਪਟਿਆਲਾ ਵਿੱਚ ਇੱਕ ਫ਼ੌਜੀ ਵੱਲੋਂ ਆਪਣੀ ਹੀ ਪਤਨੀ ਦਾ ਕਤਲ ਕੀਤੇ ਜਾਣ...

ਪੁਲਿਸ ਕਸਟਡੀ ‘ਚੋਂ ਮੁਲਜ਼ਮ ਫਰਾਰ, ਭਾਲ ਲਈ CCTV ਖੰਗਾਲ ਰਹੀ ਪੁਲਿਸ

ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਆਰਮਜ਼ ਐਕਟ ਤਹਿਤ...

ਵੈਨੇਜ਼ੁਏਲਾ ‘ਚ 7.2 ਤੇ 7.5 ਤੀਬਰਤਾ ਦੇ ਆਏ ਦੋ ਭੂਚਾਲ, ਹਜ਼ਾਰਾਂ ਮੌਤਾਂ ਦਾ ਖਦਸ਼ਾ, PM ਮੋਦੀ ਨੇ ਪ੍ਰਗਟਾਇਆ ਦੁੱਖ

ਵੈਨੇਜ਼ੁਏਲਾ ਵਿੱਚ ਕੁਦਰਤ ਨੇ ਤਬਾਹੀ ਮਚਾ ਦਿੱਤੀ ਹੈ। ਲਗਾਤਾਰ ਦੋ ਜ਼ਬਰਦਸਤ ਭੂਚਾਲਾਂ ਨੇ ਭਾਰੀ...

ਆਪ ਨੇ ਆਪਣੇ ਵਾਅਦਿਆਂ ਨਾਲੋਂ ਵੱਧ ਪੂਰੇ ਕੀਤੇ ਹਨ, ਜਦਕਿ ਵਿਰੋਧੀ ਧਿਰ ਕੋਲ 2027 ਲਈ ਕੋਈ ਰੋਡਮੈਪ ਨਹੀਂ ਹੈ ਅਤੇ ਉਹ ਕੂੜ ਪ੍ਰਚਾਰ ਦਾ...

ਚੰਡੀਗੜ੍ਹ 24 ਜੂਨ:ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਅਤੇ ਸੂਬਾ ਜਨਰਲ ਸਕੱਤਰ...