ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਸੰਜੇ ਦੱਤ ਅੱਜ ਗੁਰੂ ਨਗਰੀ ਅੰਮ੍ਰਿਤਸਰ ਪਹੁੰਚੇ। ਉਹਨਾਂ ਨੇ ਕਿਹਾ ਕਿ ਮੈਨੂੰ ਪੰਜਾਬ ਨਾਲ ਪਿਆਰ ਹੈ ਅਤੇ ਇੱਥੇ ਆ ਕੇ ਹਮੇਸ਼ਾ ਹੀ ਮੈਨੂੰ ਸਕੂਨ ਮਿਲਦਾ ਹੈ। ਅੰਮ੍ਰਿਤਸਰ ਬਹੁਤ ਪਿਆਰਾ ਸ਼ਹਿਰ ਹੈ ਅਤੇ ਪੰਜਾਬ ਸਾਡਾ ਸਟੇਟ ਹੈ ਤੇ ਪੰਜਾਬ ਨਾਲ ਸਾਨੂੰ ਪਿਆਰ ਹੈ। ਇਸ ਦੌਰਾਨ ਉਨ੍ਹਾਂ ਨੂੰ ਦੇਖਣ ਲਈ ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ। ਬੀਤੇ ਦਿਨੀ ਸੰਜੇ ਦੱਤ ਨੇ ਅੰਮ੍ਰਿਤਸਰ ਪਹੁੰਚ ਕੇ ਚਾਹ ਦੀ ਦੁਕਾਨ ‘ਤੇ ਚਾਹ ਪੀਤੀ ਅਤੇ ਪਕੌੜਿਆਂ ਦਾ ਆਨੰਦ ਵੀ ਲਿਆ। ਹਾਲਾਂਕਿ ਸੰਜੇ ਦੱਤ ਆਪਣੀ ਕਾਰ ‘ਚ ਸਨ ਪਰ ਬਾਹਰ ਪ੍ਰਸ਼ੰਸਕਾਂ ਦੀਆਂ ਲੰਬੀਆਂ ਕਤਾਰਾਂ ਸਨ। ਜਦੋਂ ਪ੍ਰਸ਼ੰਸਕਾਂ ਨੇ ਸੰਜੇ ਦੱਤ ਨੂੰ ਇਕ ਦੁਕਾਨ ਦੇ ਬਾਹਰ ਦੇਖਿਆ ਤਾਂ ਉਹ ਉਸ ਨਾਲ ਤਸਵੀਰਾਂ ਖਿਚਵਾਉਣ ਚਲੇ ਗਏ। ਹਰ ਕੋਈ ਸੰਜੇ ਦੱਤ ਨੂੰ ਦੇਖਣ ਲਈ ਬੇਤਾਬ ਸੀ। ਤੁਹਾਨੂੰ ਦੱਸ ਦੇਈਏ ਕਿ ਸੰਜੇ ਦੱਤ ਦੇ ਨਾਲ ਕਾਫ਼ੀ ਪੁਲਿਸ ਫੋਰਸ ਵੀ ਨਜ਼ਰ ਆਈ ਸੀ ਅਤੇ ਹੋਰ ਸੁਰੱਖਿਆ ਦੇ ਵੀ ਸਖਤ ਇੰਤਜ਼ਾਮ ਕੀਤੇ ਗਏ ਸਨ।
----------- Advertisement -----------
ਬਾਲੀਵੁੱਡ ਅਭਿਨੇਤਾ ਸੰਜੇ ਦੱਤ, ਯਾਮੀ ਗੁਪਤਾ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ
Published on
----------- Advertisement -----------