September 17, 2024, 7:27 pm
----------- Advertisement -----------
HomeNewsNational-Internationalਚਿਟੇ ਮੋਤੀਆਂ ਦੇ ਅਕਾਰ ਦਾ ਇਹ ਅਹਾਰ ਸਿਹਤ ਲਈ ਹੈ ਬੇਹੱਦ ਫਾਇਦੇਮੰਦ

ਚਿਟੇ ਮੋਤੀਆਂ ਦੇ ਅਕਾਰ ਦਾ ਇਹ ਅਹਾਰ ਸਿਹਤ ਲਈ ਹੈ ਬੇਹੱਦ ਫਾਇਦੇਮੰਦ

Published on

----------- Advertisement -----------

ਚਿੱਟੇ ਮੋਟੀਆਂ ਦੇ ਆਕਾਰ ਵਾਲਾ ਸਾਬੂਦਾਣਾ ਇਕ ਫਾਇਦੇਮੰਦ ਆਹਾਰ ਹੈ। ਇਸ ਦੀ ਖੀਰ ਸਰੀਰ ਲਈ ਬਹੁਤ ਗੁਣਕਾਰੀ ਮੰਨੀ ਜਾਂਦੀ ਹੈ, ਜਿਸ ਨੂੰ ਅਕਸਰ ਨਰਾਤਿਆਂ ’ਚ ਖਾਇਆ ਜਾਂਦਾ ਹੈ। ਸਾਬੂਦਾਣੇ ਦੀ ਬਣੀ ਖਿੱਚੜੀ ਫ਼ਾਇਦੇਮੰਦ ਹੋਣ ਦੇ ਨਾਲ-ਨਾਲ ਸਵਾਦ ਪੱਖੋਂ ਵੀ ਚੰਗੀ ਹੁੰਦੀ ਹੈ। ਇਸ ਨਾਲ ਨਾ ਸਿਰਫ ਸਰੀਰ ਨੂੰ ਐਨਰਜੀ ਮਿਲਦੀ ਹੈ ਸਗੋਂ ਹੱਡੀਆਂ ਵੀ ਮਜ਼ਬੂਤ ਹੁੰਦੀਆਂ ਹਨ। ਸਾਬੂਦਾਣੇ ਨੂੰ ਪਾਪੜਾਂ ਦੇ ਰੂਪ ’ਚ ਵੀ ਖਾਧਾ ਜਾ ਸਕਦਾ ਹੈ। ਸਾਬੂਦਾਣਾ ਫਾਈਬਰ ਅਤੇ ਕੈਲਸ਼ੀਅਮ ਦਾ ਭੰਡਾਰ ਹੈ। ਵਰਤ ਵਾਲੇ ਦਿਨ ਸਾਬੂਦਾਣਾ ਖਾਣ ਨਾਲ ਪੂਰਾ ਦਿਨ ਸਰੀਰ ’ਚ ਊਰਜਾ ਬਣੀ ਰਹਿੰਦੀ ਹੈ। ਸਾਬੂਦਾਣਾ ਪਾਚਨ ਸ਼ਕਤੀ ਨੂੰ ਮਜ਼ਬੂਤ ਕਰਦਾ ਹੈ। ਡਾਈਟ ’ਚ ਸਾਬੂਦਾਣਾ ਦੀ ਵਰਤੋਂ ਕਰਨਾ ਲਾਭਦਾਇਕ ਮੰਨਿਆ ਜਾਂਦਾ ਹੈ।


ਸਾਬੂਦਾਣਾ ਖਾਣ ਨਾਲ ਹੋਣ ਵਾਲੇ ਫਾਇਦੇ…

  1. ਡਾਈਜੇਸ਼ਨ ‘ਚ ਆਸਾਨ
    ਵਰਤ ਦੇ ਦਿਨਾਂ ‘ਚ ਭਾਰੀ ਖਾਣਾ ਖਾਣ ਨਾਲ ਗੈਸ ਦੀ ਸਮੱਸਿਆ ਹੋ ਸਕਦੀ ਹੈ। ਅਜਿਹੀ ਹਾਲਤ ’ਚ ਸਾਬੂਦਾਣੇ ਦੀ ਵਰਤੋਂ ਕਰਨੀ ਚਾਹੀਦੀ ਹੈ, ਜੋ ਤੁਹਾਡੇ ਖਾਣੇ ਨੂੰ ਪਚਾਉਣ ‘ਚ ਮਦਦ ਕਰਦਾ ਹੈ। ਸਾਬੂਦਾਣਾ ਖਾਣ ਨਾਲ ਐਨਰਜੀ ਮਿਲਦੀ ਹੈ। ਇਸ ਨਾਲ ਢਿੱਡ ਫੁੱਲਣ, ਗੈਸ ਅਤੇ ਕਬਜ਼ ਦੀ ਸਮੱਸਿਆ ਨਹੀਂ ਹੁੰਦੀ।
  2. ਖੂਨ ਵਧਾਉਂਦਾ ਹੈ ਸਾਬੂਦਾਣਾ
    ਸਾਬੂਦਾਣੇ ‘ਚ ਆਇਰਨ ਭਰਪੂਰ ਹੁੰਦਾ ਹੈ, ਜਿਸ ਨਾਲ ਸਰੀਰ ‘ਚ ਰੈੱਡ ਸੈਲਸ ਵੱਧਦੇ ਹਨ। ਅਜਿਹੇ ‘ਚ ਜੇਕਰ ਤੁਹਾਡੇ ਸਰੀਰ ‘ਚ ਵੀ ਖੂਬ ਦੀ ਕਮੀ ਹੈ ਤਾਂ ਸਾਬੂਦਾਣਾ ਨੂੰ ਆਪਣੀ ਡਾਈਟ ਦਾ ਹਿੱਸਾ ਬਣਾਓ।
  3. ਬਲੱਡ ਪ੍ਰੈਸ਼ਰ ਦੀ ਸਮੱਸਿਆ
    ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋਣ ’ਤੇ ਸਾਬੂਦਾਣਾ ਖਾਣਾ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਸਾਬੂਦਾਣਾ ਸਰੀਰ ‘ਚ ਬਲੱਡ ਸਰਕੁਲੇਸ਼ਨ ਨੂੰ ਵਧੀਆ ਬਣਾਉਂਦਾ ਹੈ, ਇਸ ਕਰਕੇ ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਨੂੰ ਨਾਸ਼ਤੇ ‘ਚ ਸਾਬੂਦਾਣਾ ਜ਼ਰੂਰ ਖਾਣਾ ਚਾਹੀਦਾ ਹੈ।
  4. ਊਰਜਾ ਦੇਣ ਵਾਲਾ
    ਸਾਬੂਦਾਣੇ ਨੂੰ ਕਾਰਬੋਹਾਈਡ੍ਰੇਟ ਦਾ ਸਭ ਤੋਂ ਵਧੀਆ ਸਰੋਤ ਮੰਨਿਆ ਜਾਂਦਾ ਹੈ। ਇਸ ਨਾਲ ਸਰੀਰ ਨੂੰ ਊਰਜਾ ਮਿਲਦੀ ਹੈ।
  5. ਗਰਭ ਅਵਸਥਾ ਸਮੇਂ ਲਾਭਦਾਇਕ
    ਸਾਬੂਦਾਣੇ ’ਚ ਫੋਲਿਕ ਐਸਿਡ ਤੇ ਵਿਟਾਮਿਨ ‘ਬੀ’ ਕੰਪਲੈਕਸ ਪਾਇਆ ਜਾਂਦਾ ਹੈ। ਇਹ ਬੱਚੇ ਦੇ ਵਿਕਾਸ ਲਈ ਬਹੁਤ ਲਾਭਦਾਇਕ ਹੁੰਦਾ ਹੈ।
  1. ਹੱਡੀਆਂ ਲਈ ਲਾਹੇਵੰਦ
    ਸਾਬੂਦਾਣੇ ’ਚ ਕੈਲਸ਼ੀਅਮ, ਆਇਰਨ ਤੇ ਵਿਟਾਮਿਨ ਦੇ ਤੱਤ ਭਰਪੂਰ ਮਾਤਰਾ ’ਚ ਪਾਏ ਜਾਂਦੇ ਹਨ। ਇਹ ਹੱਡੀਆਂ ਨੂੰ ਮਜ਼ਬੂਤ ਕਰਕੇ ਉਨ੍ਹਾਂ ’ਚ ਲਚਕੀਲਾਪਣ ਲਿਆਉਂਦੇ ਹਨ।
  2. ਭਾਰ ਵਧਾਉਣ ਵਾਲਾ
    ਜੇਕਰ ਤੁਸੀਂ ਭਾਰ ਵਧਾਉਣਾ ਚਾਹੁੰਦੇ ਹੋ ਤਾਂ ਸਾਬੂਦਾਣਾ ਤੁਹਾਡੇ ਲਈ ਬਹੁਤ ਫਾਇਦੇਮੰਦ ਹੈ। ਇਸ ‘ਚ ਫੈਟ ਅਤੇ ਕੈਲੋਰੀ ਦੀ ਮਾਤਰਾ ਕਾਫੀ ਹੁੰਦੀ ਹੈ, ਜਿਸ ਨਾਲ ਬਿਨਾਂ ਪੇਟ ਦੇ ਮੋਟਾਪੇ ਦੇ ਭਾਰ ਵਧਾਉਣ ‘ਚ ਮਦਦ ਮਿਲਦੀ ਹੈ। ਇਸ ਨੂੰ ਖਾਣ ਨਾਲ ਭਾਰ ਜਲਦੀ ਵੱਧਦਾ ਹੈ।
  3. ਥਕਾਵਟ
    ਸਾਬੂਦਾਣਾ ਖਾਣ ਨਾਲ ਸਰੀਰ ਦੀ ਥਕਾਵਟ ਖਤਮ ਹੋ ਜਾਂਦੀ ਹੈ। ਇਸ ਤੋਂ ਇਲਾਵਾ ਇਸ ਨਾਲ ਸਰੀਰ ’ਚ ਊਰਜਾ ਬਣੀ ਰਹਿੰਦੀ ਹੈ।
  4. ਚਮੜੀ
    ਸਾਬੂਦਾਣਾ ਚਮੜੀ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਦਾ ਫੇਸਮਾਸਕ ਬਣਾ ਕੇ ਚਿਹਰੇ ’ਤੇ ਲਗਾਉਣ ਨਾਲ ਝੁਰੜੀਆਂ ਨਹੀਂ ਪੈਂਦੀਆਂ ਅਤੇ ਚਿਹਰਾ ਢਿੱਲਾ ਨਹੀਂ ਪੈਂਦਾ।
  5. ਦਿਮਾਗ
    ਸਾਬੂਦਾਣੇ ’ਚ ਵਿਟਾਮਿਨ ‘ਕੇ’ ਵੀ ਪਾਇਆ ਜਾਂਦਾ ਹੈ, ਜੋ ਦਿਮਾਗ ਨੂੰ ਠੀਕ ਰੱਖਦਾ ਹੈ। ਇਸ ਨਾਲ ਅਲਜਾਈਮਰ ਵਰਗੀਆਂ ਬਿਮਾਰੀਆਂ ਕਦੇ ਨਹੀਂ ਹੁੰਦੀਆਂ। ਇਹ ਨਾੜੀ ਤੰਤਰ ਨੂੰ ਵੀ ਤਾਕਤਵਰ ਬਣਾਉਂਦਾ ਹੈ।
----------- Advertisement -----------

ਸਬੰਧਿਤ ਹੋਰ ਖ਼ਬਰਾਂ

ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੇ ਪੁੱਤਰ ਕਾਰਤਿਕੇਯ ਸਿੰਘ ਚੌਹਾਨ ਦੀ ਸਗਾਈ ਹੋਈ ਤੈਅ

ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੇ ਵੱਡੇ ਪੁੱਤਰ ਕਾਰਤਿਕੇਯ ਸਿੰਘ ਚੌਹਾਨ ਦੀ ਸਗਾਈ...

ਆਲ ਇੰਡੀਆ ਕਾਂਗਰਸ ਕਮੇਟੀ (AICC) ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਪਹੁੰਚੀ ਸ਼ਿਮਲਾ

ਆਲ ਇੰਡੀਆ ਕਾਂਗਰਸ ਕਮੇਟੀ (AICC) ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਸ਼ਿਮਲਾ ਪਹੁੰਚ ਗਈ ਹੈ।...

ਅੱਜ ਓਡੀਸ਼ਾ ਦੌਰੇ ‘ਤੇ PM ਮੋਦੀ; ਸੁਭਦਰਾ ਯੋਜਨਾ ਦੀ ਕਰਨਗੇ ਸ਼ੁਰੂਆਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 74 ਸਾਲ ਦੇ ਹੋ ਗਏ ਹਨ। ਉਹ ਆਪਣੇ ਜਨਮ...

ਹਰਿਆਣਾ ਵਿਧਾਨਸਭਾ ਚੋਣਾਂ: 1031 ਉਮੀਦਵਾਰ ਚੋਣ ਮੈਦਾਨ ‘ਚ

1559 ਭਰੀਆਂ ਨਾਮਜ਼ਦਗੀਆਂ ਵਿੱਚੋਂ 1221 ਪੜਤਾਲ ਉਪਰੰਤ ਜਾਇਜ਼ ਪਾਏ ਗਏ 1221 ਉਮੀਦਵਾਰਾਂ ਵਿੱਚੋਂ 190 ਉਮੀਦਵਾਰਾਂ...

REEL ਬਣਾਉਣ ਦੇ ਚੱਕਰ ‘ਚ ਡੂੰਘੀ ਖੱਡ ‘ਚ ਡਿੱਗੀ ਕੁੜੀ

ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਵਿੱਚ ਇੱਕ ਲੜਕੀ ਨੂੰ ਰੀਲ ਬਣਾਉਣਾ ਮਹਿੰਗਾ ਪੈ ਗਿਆ।...

ਆਤਿਸ਼ੀ ਹੋਣਗੇ ਦਿੱਲੀ ਦੇ ਨਵੇਂ ਮੁੱਖ ਮੰਤਰੀ: ਵਿਧਾਇਕ ਦਲ ਦੀ ਬੈਠਕ ‘ਚ ਲਿਆ ਗਿਆ ਫੈਸਲਾ

ਨਵੀਂ ਦਿੱਲੀ, 17 ਸਤੰਬਰ 2024 - ਕੇਜਰੀਵਾਲ ਸਰਕਾਰ ਵਿੱਚ ਸਿੱਖਿਆ ਮੰਤਰੀ ਆਤਿਸ਼ੀ ਦਿੱਲੀ ਦੇ...

74 ਸਾਲ ਦੇ ਹੋਏ PM ਮੋਦੀ; ਰਾਸ਼ਟਰਪਤੀ ਸਮੇਤ ਇਨ੍ਹਾਂ ਸ਼ਖਸੀਅਤਾਂ ਨੇ ਦਿੱਤੀ ਵਧਾਈ

ਅੱਜ ਯਾਨੀ 17 ਸਤੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ ਹੈ। ਉਹ...

ਪਟਾਕਾ ਫੈਕਟਰੀ ‘ਚ ਵੱਡਾ ਧਮਾਕਾ, 6 ਘਰ ਢਹਿ-ਢੇਰੀ, 5 ਵਿਅਕਤੀਆਂ ਦੀ ਮੌਤ

ਯੂਪੀ ਦੇ ਫਿਰੋਜ਼ਾਬਾਦ ਵਿੱਚ ਸੋਮਵਾਰ ਦੇਰ ਰਾਤ ਇੱਕ ਪਟਾਕਾ ਫੈਕਟਰੀ ਵਿੱਚ ਵੱਡਾ ਧਮਾਕਾ ਹੋਇਆ।...