ਭਾਰਤ ਸਰਕਾਰ ਨੇ ਮੰਗਲਵਾਰ ਨੂੰ ਵੱਡੀ ਕਾਰਵਾਈ ਕਰਦੇ ਹੋਏ 78 ਯੂਟਿਊਬ ਨਿਊਜ਼ ਚੈਨਲਾਂ ਅਤੇ ਉਨ੍ਹਾਂ ਦੇ ਸੋਸ਼ਲ ਮੀਡੀਆ ਅਕਾਊਂਟਸ ਨੂੰ ਬਲਾਕ ਕਰ ਦਿੱਤਾ ਹੈ। ਇਹ ਕਾਰਵਾਈ ਆਈ.ਟੀ.ਐਕਟ 2000 ਦੀ ਧਾਰਾ 69-ਏ ਦੀ ਉਲੰਘਣਾ ਲਈ ਕੀਤੀ ਗਈ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਦੱਸਿਆ ਕਿ ਇਸ ਯੂ-ਟਿਊਬ ਨਿਊਜ਼ ਚੈਨਲ ਅਤੇ ਉਸ ਦੇ ਸੋਸ਼ਲ ਮੀਡੀਆ ਅਕਾਊਂਟ ਨੂੰ ਬੰਦ ਕਰਨ ਦਾ ਹੁਕਮ ਜਾਰੀ ਕੀਤਾ ਗਿਆ ਹੈ। ਸਿੰਘ ਮੁਤਾਬਕ ਸਰਕਾਰ ਨੇ ਪਿਛਲੇ ਦੋ ਸਾਲਾਂ ਵਿੱਚ 560 ਯੂ-ਟਿਊਬ ਯੂਆਰਐਲਜ਼ ਨੂੰ ਬਲਾਕ ਕੀਤਾ ਹੈ।
ਦੱਸ ਦਈਏ ਕਿ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਇਸ ਤੋਂ ਪਹਿਲਾ ਇਸ ਸਾਲ 5 ਅਪ੍ਰੈਲ ਨੂੰ ਵੀ ਅਜਿਹੀ ਕਾਰਵਾਈ ਕੀਤੀ ਸੀ। ਇਸ ਕਾਰਵਾਈ ਦੌਰਾਨ 22 ਯੂ-ਟਿਊਬ ਨਿਊਜ਼ ਚੈਨਲ, ਤਿੰਨ ਟਵਿੱਟਰ ਅਕਾਊਂਟ ਅਤੇ ਇੱਕ ਫੇਸਬੁੱਕ ਅਕਾਊਂਟ ਦੇ ਨਾਲ-ਨਾਲ ਇੱਕ ਨਿਊਜ਼ ਵੈੱਬਸਾਈਟ ਵੀ ਬੰਦ ਕਰ ਦਿੱਤੀ ਗਈ ਸੀ।
----------- Advertisement -----------
ਭਾਰਤ ਸਰਕਾਰ ਨੇ 78 ਯੂਟਿਊਬ ਨਿਊਜ਼ ਚੈਨਲਾਂ ‘ਤੇ ਲਗਾਈ ਪਾਬੰਦੀ
Published on
----------- Advertisement -----------
----------- Advertisement -----------












