September 3, 2026, 1:48 am
----------- Advertisement -----------
HomeNewsBreaking Newsਆਈਫੋਨ 16 ਦੇ ਲਾਂਚ ਹੁੰਦੇ ਹੀ ਯੂਜ਼ਰਸ ਨੂੰ ਵੱਡਾ ਝਟਕਾ! iPhone 15...

ਆਈਫੋਨ 16 ਦੇ ਲਾਂਚ ਹੁੰਦੇ ਹੀ ਯੂਜ਼ਰਸ ਨੂੰ ਵੱਡਾ ਝਟਕਾ! iPhone 15 Pro Max ਸਮੇਤ ਇਹ ਮਾਡਲ ਕੀਤੇ ਬੰਦ

Published on

----------- Advertisement -----------

ਐਪਲ ਨੇ 9 ਸਤੰਬਰ ਨੂੰ ਆਪਣੇ ਗਲੋਟਾਈਮ ਈਵੈਂਟ ਵਿੱਚ ਆਈਫੋਨ 16 ਸੀਰੀਜ਼ ਨੂੰ ਲਾਂਚ ਕੀਤਾ ਹੈ, ਜਿਸ ਦੇ ਤਹਿਤ ਆਈਫੋਨ 16, ਆਈਫੋਨ 16 ਪਲੱਸ, ਆਈਫੋਨ 16 ਪ੍ਰੋ ਅਤੇ ਆਈਫੋਨ 16 ਪ੍ਰੋ ਮੈਕਸ ਨੂੰ ਲਾਂਚ ਕੀਤਾ ਗਿਆ ਹੈ। ਇਸ ਤੋਂ ਇਲਾਵਾ ਐਪਲ ਵਾਚ ਸੀਰੀਜ਼ 10 ਅਤੇ ਏਅਰਪੌਡਸ ਵੀ ਪੇਸ਼ ਕੀਤੇ ਗਏ ਹਨ।
ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ iPhone 16 ਦੇ ਲਾਂਚ ਦੇ ਨਾਲ ਹੀ ਐਪਲ ਨੇ ਪੁਰਾਣੇ iPhone ਮਾਡਲ ਨੂੰ ਬੰਦ ਕਰ ਦਿੱਤਾ ਹੈ।ਕੰਪਨੀ ਨੇ ਐਪਲ ਗਲੋਟਾਈਮ ਈਵੈਂਟ 2024 ਦੌਰਾਨ ਪੁਰਾਣੇ ਮਾਡਲ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ।
ਦੱਸ ਦਈਏ ਕਿ iPhone 16 ਦੇ ਲਾਂਚ ਹੁੰਦੇ ਹੀ ਐਪਲ ਨੇ iPhone 15 Pro, iPhone 15 Pro Max ਅਤੇ iPhone 13 ਦੀ ਵਿਕਰੀ ਬੰਦ ਕਰਨ ਦਾ ਫੈਸਲਾ ਕੀਤਾ ਹੈ। ਹੁਣ ਇਹ ਤਿੰਨੋਂ ਆਈਫੋਨ ਕੰਪਨੀ ਦੇ ਅਧਿਕਾਰਤ ਸਟੋਰਾਂ ‘ਤੇ ਨਹੀਂ ਵੇਚੇ ਜਾਣਗੇ। ਹਾਲਾਂਕਿ, ਇਹ ਤਿੰਨੇ ਮਾਡਲ ਈ-ਕਾਮਰਸ ਵੈੱਬਸਾਈਟਾਂ ਅਤੇ ਹੋਰ ਰਿਟੇਲ ਸਟੋਰਾਂ ‘ਤੇ ਸਟਾਕ ਦੇ ਖਤਮ ਹੋਣ ਤੱਕ ਵੇਚੇ ਜਾਂਦੇ ਰਹਿਣਗੇ।
ਦੱਸ ਦਈਏ ਕਿ ਪਿਛਲੇ ਸਾਲ ਵੀ ਕੰਪਨੀ ਨੇ iPhone 15 ਸੀਰੀਜ਼ ਦੇ ਲਾਂਚ ਤੋਂ ਬਾਅਦ iPhone 14 Pro ਅਤੇ iPhone 14 Pro Max ਨੂੰ ਐਪਲ ਸਟੋਰ ਤੋਂ ਹਟਾ ਦਿੱਤਾ ਸੀ। ਆਈਫੋਨ 14 ਦੇ ਲਾਂਚ ਹੋਣ ਦੇ ਨਾਲ, ਇਸਦੇ ਪ੍ਰੋ ਅਤੇ ਮਿਨੀ ਮਾਡਲਾਂ ਦੀ ਵਿਕਰੀ ਨੂੰ ਰੋਕ ਦਿੱਤਾ ਗਿਆ ਸੀ। ਸਿਰਫ ਬੇਸ ਮਾਡਲ ਹੀ ਵਿਕਰੀ ਲਈ ਉਪਲਬਧ ਸੀ, ਜਿਸ ਨੂੰ ਹੁਣ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਕਿਸਾਨ ਮੋਰਚੇ ਕਾਰਨ ਕਿਹੜੇ ਰਸਤੇ ਬੰਦ ਅਤੇ ਡਾਇਵਰਟ; ਪੜ੍ਹੋ ਟਰੈਫਿਕ ਪੁਲੀਸ ਵੱਲੋਂ ਜਾਰੀ ਐਡਵਾਈਜ਼ਰੀ

 ਚੰਡੀਗੜ੍ਹ ਅਤੇ ਮੁਹਾਲੀ ਦੀ ਹੱਦ 'ਤੇ ਲੱਗੇ ਕਿਸਾਨ ਮੋਰਚੇ ਅਤੇ ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ...

ਭਾਈ ਬਲਵੰਤ ਸਿੰਘ ਰਾਜੋਆਣਾ ਨੇ ਅੱਖਾਂ ਦੇ ਇਲਾਜ ਲਈ ਖੜਕਾਇਆ ਹਾਈਕੋਰਟ ਦਾ ਬੂਹਾ

ਪਟਿਆਲਾ ਜੇਲ੍ਹ ’ਚ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਆਪਣੀਆਂ ਅੱਖਾਂ ਦੇ ਇਲਾਜ ਲਈ...

ਕੈਨੇਡਾ ‘ਚ ਭਾਰਤੀਆਂ ਲਈ ਖੁਸ਼ਖਬਰੀ, UPI ਤੋਂ ਪੈਸਾ ਭੇਜਣਾ ਹੋਵੇਗਾ ਤੇਜ਼ ਤੇ ਸਸਤਾ

ਕੈਨੇਡਾ ਅਤੇ ਭਾਰਤ ਵਿੱਚ ਰਹਿਣ ਵਾਲੇ ਪੰਜਾਬੀਆਂ ਦੇ ਮਜ਼ਬੂਤ ​​ਆਰਥਿਕ ਸਬੰਧ ਹਨ। ਇਹ ਰਿਸ਼ਤਾ...

ਹੁੱਕਾ ਬਾਰਾਂ ‘ਤੇ ਲੱਗੀ ਪੂਰੀ ਤਰ੍ਹਾਂ ਪਾਬੰਦੀ, DC ਨੇ ਜਾਰੀ ਕੀਤੇ ਹੁਕਮ

ਮੋਗਾ ਜ਼ਿਲ੍ਹਾ ਪ੍ਰਸ਼ਾਸਨ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਇੱਕ ਵੱਡਾ ਕਦਮ ਚੁੱਕਿਆ...

ਪਹਿਲੀ ਵਾਰ ਵੋਟਰ ਬਣਨ ਦਾ ਮੌਕਾ, 12 ਸਤੰਬਰ ਤੱਕ ਕਰੋ ਅਰਜ਼ੀ

18 ਸਾਲ ਦੀ ਉਮਰ ਪੂਰੀ ਕਰ ਚੁੱਕੇ ਜਾਂ 1 ਅਕਤੂਬਰ 2026 ਤੱਕ 18 ਸਾਲ...

DA ਮਾਮਲੇ ‘ਚ ਸੁਪਰੀਮ ਕੋਰਟ ਪਹੁੰਚੀ ਮਾਨ ਸਰਕਾਰ, ਹਾਈਕੋਰਟ ਦੇ ਫ਼ੈਸਲੇ ਨੂੰ ਦਿੱਤੀ ਚੁਣੌਤੀ

ਪੰਜਾਬ ਸਰਕਾਰ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ 3 ਅਗਸਤ ਦੇ ਮਹਿੰਗਾਈ ਭੱਤੇ...

ਪਰਾਲੀ ਦੀ ਖੇਤ ਵਿੱਚ ਅਤੇ ਖੇਤ ਤੋਂ ਬਾਹਰ ਸਾਂਭ-ਸੰਭਾਲ ਨੂੰ ਉਤਸ਼ਾਹਤ ਕੀਤਾ ਜਾਵੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਚੰਡੀਗੜ੍ਹ, 1 ਸਤੰਬਰ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸੂਬੇ ਵਿੱਚ ਪਰਾਲੀ...

ਸੈਪਸਿਸ ਨੂੰ ਹਲਕੇ ‘ਚ ਨਾ ਲਓ!,ਕੁਝ ਘੰਟਿਆਂ ‘ਚ ਬਣ ਸਕਦੈ ਜਾਨਲੇਵਾ,ਸਮੇਂ ਸਿਰ ਪਛਾਣ ਹੀ ਬਚਾ ਸਕਦੀ ਜਾਨ

ਚੰਡੀਗੜ੍ਹ, 1 ਸਤੰਬਰ 2026:ਸ਼ੁਰੂਆਤ ਵਿੱਚ ਆਮ ਜਿਹਾ ਲੱਗਣ ਵਾਲਾ ਇਨਫੈਕਸ਼ਨ, ਸੈਪਸਿਸ ਅਤੇ ਸੈਪਟਿਕ ਸ਼ਾਕ...

ਪੰਜਾਬ ‘ਚ 3 ਸਤੰਬਰ ਨੂੰ ਸਕੂਲ-ਕਾਲਜ ਦੀਆਂ ਬੱਸਾਂ ਰਹਿਣਗੀਆਂ ਬੰਦ, ਮੰਗਾਂ ਨੂੰ ਲੈ ਕੇ ਬੱਸ ਆਪ੍ਰੇਟਰ ਕਰਨਗੇ ਮਹਾਪੰਚਾਇਤ

ਪੰਜਾਬ ਵਿੱਚ ਸਕੂਲ ਅਤੇ ਕਾਲਜ ਬੱਸ ਆਪ੍ਰੇਟਰਾਂ ਨੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ...