Lava Blaze 5G ਦੀ ਭਾਰਤ ਵਿੱਚ ਪਹਿਲੀ ਸੇਲ ਅੱਜ ਯਾਨੀ 15 ਨਵੰਬਰ ਨੂੰ ਹੋਵੇਗੀ। Lava Blaze 5G ਦੇਸ਼ ਦਾ ਸਭ ਤੋਂ ਸਸਤਾ 5G ਸਮਾਰਟਫੋਨ ਹੈ। ਦੱਸ ਦਈਏ ਕਿ Lava Blaze 5G ਦੀ ਪਹਿਲੀ ਝਲਕ ਇਸ ਸਾਲ ਅਗਸਤ ਵਿੱਚ ਇੰਡੀਆ ਮੋਬਾਈਲ ਕਾਂਗਰਸ 2022 ਵਿੱਚ ਦੇਖੀ ਗਈ ਸੀ ਅਤੇ ਹੁਣ ਲਗਭਗ ਦੋ ਮਹੀਨਿਆਂ ਬਾਅਦ Lava Blaze 5G ਨੂੰ ਵਿਕਰੀ ਲਈ ਉਪਲਬਧ ਕਰਵਾਇਆ ਜਾ ਰਿਹਾ ਹੈ। ਲਾਵਾ ਬਲੇਜ਼ 5ਜੀ ਦੀ ਵਿਕਰੀ ਅੱਜ ਦੁਪਹਿਰ 12 ਵਜੇ ਤੋਂ ਐਮਾਜ਼ਾਨ ਇੰਡੀਆ ‘ਤੇ ਸ਼ੁਰੂ ਹੋਵੇਗੀ।
Lava Blaze 5G ਦੀ ਕੀਮਤ 10,999 ਰੁਪਏ ਹੈ ਪਰ ਲਾਂਚਿੰਗ ਆਫਰ ਦੇ ਤਹਿਤ ਤੁਹਾਨੂੰ ਇਸ ਨੂੰ 9,999 ਰੁਪਏ ‘ਚ ਖਰੀਦਣ ਦਾ ਮੌਕਾ ਮਿਲੇਗਾ। ਗਲਾਸ ਬਲੂ, ਗਲਾਸ ਗ੍ਰੀਨ ਰੰਗਾਂ ‘ਚ ਫੋਨ ਉਪਲਬਧ ਹੋਵੇਗਾ। ਇਸ ਦੇ ਨਾਲ ਹੀ ਜਿਓ ਤੋਂ ਕਈ ਫਾਇਦੇ ਵੀ ਮਿਲਣਗੇ। ਫੋਨ ਦੇ ਨਾਲ home repair ਸਰਵਿਸ ਵੀ ਉਪਲਬਧ ਹੋਵੇਗੀ, ਯਾਨੀ ਜੇਕਰ ਤੁਹਾਡਾ ਫੋਨ ਖਰਾਬ ਹੋ ਜਾਂਦਾ ਹੈ, ਤਾਂ ਕੰਪਨੀ ਘਰ ਆ ਕੇ ਇਸਦੀ ਮੁਰੰਮਤ ਕਰੇਗੀ ਅਤੇ ਫਿਰ ਘਰ ਪਹੁੰਚਾਏਗੀ।
----------- Advertisement -----------
ਦੇਸ਼ ਦੇ ਸਭ ਤੋਂ ਸਸਤੇ 5G ਸਮਾਰਟਫੋਨ ਦੀ ਪਹਿਲੀ Sale ਅੱਜ, ਜਾਣੋ ਕੀਮਤ
Published on
----------- Advertisement -----------
----------- Advertisement -----------












