ਮੇਟਾ ਨੇ ਟਵਿਟਰ ਨਾਲ ਮੁਕਾਬਲਾ ਕਰਨ ਲਈ ਹਾਲ ਹੀ ‘ਚ ਹੀ ਆਪਣੀ ਮਾਈਕ੍ਰੋਬਲਾਗਿੰਗ ਐਪ ਥ੍ਰੈਡਸ ਲਾਂਚ ਕੀਤੀ ਹੈ। ਥ੍ਰੈਡਸ ਨੂੰ ਲਾਂਚ ਹੋਣ ਦੇ ਸਿਰਫ ਦੋ ਘੰਟਿਆਂ ਦੇ ਅੰਦਰ 2 ਮਿਲੀਅਨ ਲੋਕਾਂ ਦੁਆਰਾ ਡਾਊਨਲੋਡ ਕੀਤਾ ਗਿਆ ਸੀ ਅਤੇ ਹੁਣ ਇਸ ਦੇ ਡਾਊਨਲੋਡ ਦਾ ਅੰਕੜਾ 5 ਕਰੋੜ ਤੱਕ ਪਹੁੰਚ ਗਿਆ ਹੈ। ਅਜਿਹੇ ਵਿੱਚ ਥ੍ਰੈਡਸ ਐਲੋਨ ਮਸਕ ਦੇ ਟਵਿਟਰ ਲਈ ਸਭ ਤੋਂ ਵੱਡਾ ਖਤਰਾ ਬਣ ਗਿਆ ਹੈ।
ਮੰਨਿਆ ਜਾ ਰਿਹਾ ਹੈ ਕਿ ਇੰਸਟਾਗ੍ਰਾਮ ਥ੍ਰੈਡਸ ਦੇ ਵਾਇਰਲ ਹੋਣ ਦਾ ਸਭ ਤੋਂ ਵੱਡਾ ਕਾਰਨ ਹੈ। ਜਾਣਕਾਰੀ ਲਈ ਦੱਸ ਦਈਏ ਕਿ ਟਵਿਟਰ ਨੂੰ 1 ਕਰੋੜ ਡਾਉਨਲੋਡਸ ਦਾ ਅੰਕੜਾ ਪਾਰ ਕਰਨ ਵਿੱਚ ਦੋ ਸਾਲ ਲੱਗ ਗਏ ਸਨ। ਲੋਕ ਥ੍ਰੈਡਸ ਨੂੰ “ਟਵਿੱਟਰ-ਕਿਲਰ” ਕਹਿ ਰਹੇ ਹਨ। ਲਾਂਚ ਕਰਨ ਤੋਂ ਬਾਅਦ, ਥ੍ਰੈਡਸ ਯੂਕੇ ਅਤੇ ਯੂਐਸ ਵਿੱਚ ਐਪਲ ਦੇ ਐਪ ਸਟੋਰ ‘ਤੇ ਟਾਪ-3 ਡਾਉਨਲੋਡ ਕੀਤੇ ਐਪਸ ਵਿੱਚੋਂ ਇੱਕ ਬਣ ਗਿਆ। ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਐਲੋਨ ਮਸਕ ਅਤੇ ਮਾਰਕ ਜ਼ੁਕਰਬਰਗ ਵਿਚਕਾਰ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ।
ਹਾਲਾਂਕਿ ਥ੍ਰੈਡਸ ਇੱਕ ਵੱਖਰੀ ਐਪ ਹੈ ਪਰ ਇਸ ਵਿੱਚ ਲੌਗਇਨ ਇੰਸਟਾਗ੍ਰਾਮ ਅਕਾਊਂਟ ਰਾਹੀਂ ਕੀਤਾ ਜਾ ਰਿਹਾ ਹੈ। ਇੰਸਟਾਗ੍ਰਾਮ ਦੇ ਲਗਭਗ 2 ਬਿਲੀਅਨ ਯੂਜ਼ਰਸ ਹਨ ਜਿਨ੍ਹਾਂ ਨੂੰ ਥ੍ਰੈਡਸ ਤੱਕ ਆਸਾਨ ਪਹੁੰਚ ਮਿਲ ਰਹੀ ਹੈ ਅਤੇ ਇਹੀ ਇਸ ਐਪ ਦੀ ਪ੍ਰਸਿੱਧੀ ਦਾ ਸਭ ਤੋਂ ਵੱਡਾ ਕਾਰਨ ਹੈ। ਥ੍ਰੈਡਸ ਨੇ ਟਵਿੱਟਰ ਦੀਆਂ ਖਾਮੀਆਂ ਦਾ ਬਹੁਤ ਫਾਇਦਾ ਉਠਾਇਆ ਹੈ। ਪਰ ਦੱਸ ਦਈਏ ਕਿ ਥ੍ਰੈੱਡਸ ਦਾ ਕੋਈ ਡੈਸਕਟਾਪ ਸੰਸਕਰਣ ਨਹੀਂ ਹੈ। ਅਜਿਹੇ ‘ਚ ਮੀਡੀਆ ਹਾਊਸਾਂ ਅਤੇ ਹੋਰ ਸੰਸਥਾਵਾਂ ਦੀ ਨਿਰਭਰਤਾ ਸਿਰਫ ਟਵਿੱਟਰ ‘ਤੇ ਹੈ।
----------- Advertisement -----------
ਟਵਿੱਟਰ ਲਈ ਸਭ ਤੋਂ ਵੱਡੀ ਮੁਸੀਬਤ ਬਣਿਆ Threads! ਸਿਰਫ 3 ਦਿਨਾਂ ‘ਚ 5 ਕਰੋੜ ਡਾਊਨਲੋਡ
Published on
----------- Advertisement -----------
----------- Advertisement -----------












