ਕਈ ਦਿਨਾਂ ਤੋਂ ਟਵਿੱਟਰ ‘ਤੇ ਬਲੂ ਟਿੱਕ ਲਈ ਕੀਮਤ ਨੂੰ ਲੈ ਕੇ ਚਰਚਾ ਚੱਲ ਰਹੀ ਹੈ। ਪਰ ਹੁਣ ਐਲਾਨ ਕੀਤਾ ਗਿਆ ਹੈ ਕਿ ਟਵਿੱਟਰ ‘ਤੇ ਬਲੂ ਟਿੱਕ ਲਈ ਕਿੰਨੇ ਪੈਸੇ ਦੇਣੇ ਹੋਣਗੇ। ਖੁਦ ਟਵਿਟਰ ਦੇ ਨਵੇਂ ਮਾਲਕ ਐਲੋਨ ਮਸਕ ਨੇ ਟਵੀਟ ਕਰਕੇ ਸਭ ਕੁਝ ਸਾਫ਼ ਕਰ ਦਿੱਤਾ ਹੈ। ਉਨ੍ਹਾਂ ਨੇ ਟਵੀਟ ਕੀਤਾ ਕਿ ਹੁਣ ਯੂਜ਼ਰਸ ਨੂੰ ਬਲੂ ਟਿੱਕ ਲਈ ਹਰ ਮਹੀਨੇ 8 ਡਾਲਰ ਯਾਨੀ ਲਗਭਗ 660 ਰੁਪਏ ਦੇਣੇ ਹੋਣਗੇ। ਇਹ ਚਾਰਜ ਸਾਰਿਆਂ ਦੇਸ਼ਾ ਲਈ ਵੱਖਰਾ ਹੋਵੇਗਾ। ਮਸਕ ਨੇ ਇਸ ਬਾਰੇ ਲਗਾਤਾਰ ਕਈ ਟਵੀਟ ਕੀਤੇ ਅਤੇ ਇਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ। ਹਾਲਾਂਕਿ ਇਸ ਤੋਂ ਪਹਿਲਾ ਬਲੂ ਟਿੱਕ ਲਈ 19.99 ਡਾਲਰ (ਕਰੀਬ 1600 ਰੁਪਏ) ਚਾਰਜ ਕਰਨ ਦੀ ਗੱਲ ਕਹੀ ਜਾ ਰਹੀ ਸੀ, ਜਿਸ ਦਾ ਲੋਕ ਤਿੱਖਾ ਵਿਰੋਧ ਕਰ ਰਹੇ ਸਨ।
ਇਸ ਦੇ ਨਾਲ ਹੀ ਦੂਜੇ ਪਾਸੇ, ਬਲੂ ਟਿੱਕਸ ਦਾ ਭੁਗਤਾਨ ਕਰਨ ਲਈ ਦੁਨੀਆ ਭਰ ਤੋਂ ਸ਼ਿਕਾਇਤਾਂ ਮਿਲਣ ਤੋਂ ਬਾਅਦ, ਐਲੋਨ ਮਸਕ ਨੇ ਸਪੱਸ਼ਟ ਕੀਤਾ ਕਿ ਸਾਰੇ ਸ਼ਿਕਾਇਤਕਰਤਾ, ਕਿਰਪਾ ਕਰਕੇ ਸ਼ਿਕਾਇਤ ਕਰਦੇ ਰਹੋ, ਪਰ ਤੁਹਾਨੂੰ 8 ਡਾਲਰ ਦਾ ਭੁਗਤਾਨ ਕਰਨਾ ਹੀ ਪਵੇਗਾ।” ਦੱਸ ਦਈਏ ਕਿ ਹੁਣ ਟਵਿੱਟਰ ‘ਤੇ ਬਲੂ ਟਿੱਕ ਲਈ, ਉਪਭੋਗਤਾ ਨੂੰ ਸਬਸਕ੍ਰਿਪਸ਼ਨ ਲੈਣਾ ਹੋਵੇਗਾ।ਹਰ ਮਹੀਨੇ 8 ਡਾਲਰ ਦੇਣੇ ਪੈਣਗੇ। ਹਾਲਾਂਕਿ,ਇਹ ਸੇਵਾ ਨੂੰ ਕਦੋਂ ਲਾਗੂ ਕੀਤਾ ਜਾਵੇਗਾ ਇਸ ਦੀ ਮਿਤੀ ਅਜੇ ਤੈਅ ਨਹੀਂ ਕੀਤੀ ਗਈ ਹੈ।
ਪੇਡ (Paid) ਸਬਸਕ੍ਰਿਪਸ਼ਨ ਲੈਣ ਵਾਲਿਆਂ ਨੂੰ 5 ਤਰ੍ਹਾਂ ਦੀਆਂ ਸਹੂਲਤਾਂ ਮਿਲਣਗੀਆਂ।
ਰਿਪਲਾਈ(Reply)
ਮੈਂਸ਼ਨ (mention)
ਖੋਜ ਵਿੱਚ ਪਹਿਲ ਦਿੱਤੀ ਜਾਵੇਗੀ।(ਸੇਰਚ Priority)
ਲੰਬੇ ਵੀਡੀਓ ਅਤੇ ਆਡੀਓ ਪੋਸਟ ਕਰ ਸਕਦਾ ਹੈ.
ਆਮ ਉਪਭੋਗਤਾਵਾਂ ਦੇ ਮੁਕਾਬਲੇ ਅੱਧੇ ਵਿਗਿਆਪਨ ਵੇਖਣ ਦੀ ਸਹੂਲਤ
----------- Advertisement -----------
ਟਵਿੱਟਰ ‘ਤੇ ਬਲੂ ਟਿੱਕ ਲਈ ਦੇਣੇ ਹੋਣਗੇ 8 ਡਾਲਰ, ਟਵਿਟਰ ਦੇ ਨਵੇਂ ਮਾਲਕ ਮਸਕ ਨੇ ਕੀਤਾ ਐਲਾਨ
Published on
----------- Advertisement -----------
----------- Advertisement -----------