ਮਾਈਕ੍ਰੋਬਲਾਗਿੰਗ ਸਾਈਟ ਟਵਿੱਟਰ ਹੌਲੀ-ਹੌਲੀ ਟਵੀਟ ਕਰਨ ਲਈ ਸ਼ਬਦ ਸੀਮਾ ਵਧਾ ਰਿਹਾ ਹੈ। ਪਹਿਲਾਂ ਟਵਿੱਟਰ ਦੀ ਸ਼ਬਦ ਸੀਮਾ 140 ਸੀ ਜਿਸ ਨੂੰ ਬਾਅਦ ਵਿੱਚ ਵਧਾ ਕੇ 280 ਕਰ ਦਿੱਤਾ ਗਿਆ ਅਤੇ ਹੁਣ ਕੰਪਨੀ 2500 ਸ਼ਬਦ ਸੀਮਾ ਦੀ testing ਕਰ ਰਹੀ ਹੈ। ਇਸ ਨਵੇਂ ਫੀਚਰ ਦੀ ਜਾਣਕਾਰੀ ਇਕ ਟਵੀਟ ਤੋਂ ਮਿਲੀ ਹੈ, ਹਾਲਾਂਕਿ ਟਵਿਟਰ ਨੇ ਅਧਿਕਾਰਤ ਤੌਰ ‘ਤੇ ਇਸ ‘ਤੇ ਕੁਝ ਨਹੀਂ ਕਿਹਾ ਹੈ।

ਟਵਿਟਰ ਰਾਈਟ ਨਾਮ ਦੇ ਇੱਕ ਵੈਰੀਫਾਈਡ ਹੈਂਡਲ ਦੁਆਰਾ ਇੱਕ gif ਫਾਈਲ ਨੂੰ ਟਵੀਟ ਕੀਤਾ ਗਿਆ ਹੈ, ਜਿਸ ਵਿੱਚ ਇਹ ਦੇਖਿਆ ਜਾ ਸਕਦਾ ਹੈ ਕਿ ਟਵਿੱਟਰ ਵਿੱਚ Write ਨਾਮ ਦਾ ਇੱਕ ਮੇਨੂ ਹੈ। ਇਸ ‘ਤੇ ਕਲਿੱਕ ਕਰਕੇ ਤੁਸੀਂ ਲੰਮਾ ਬਲਾਗ ਲਿਖ ਸਕਦੇ ਹੋ। ਨਵੀਂ ਵਿਸ਼ੇਸ਼ਤਾ ਦੇ ਆਉਣ ਤੋਂ ਬਾਅਦ ਕਿਸੇ ਵੀ ਬਲੌਗ ਦੀ ਤਰ੍ਹਾਂ ਟਵਿੱਟਰ ‘ਤੇ ਤੁਸੀਂ ਕਵਰ ਫੋਟੋ ਦੇ ਨਾਲ 2,500 ਸ਼ਬਦਾਂ ਵਿੱਚ ਇੱਕ ਬਲੌਗ ਲਿਖਣ ਦੇ ਯੋਗ ਹੋਵੋਗੇ।












