ਪੰਜਾਬ ਪੁਲਿਸ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਵੱਡਾ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਉਹ ਨਰਾਇਣ ਸਿੰਘ ਚੌੜਾ ਮਾਮਲੇ ਦੇ ਵਿਚ ਪੁਲਿਸ ਨਾਲ ਸਹਿਯੋਗ ਨਹੀਂ ਕਰ ਰਹੀ। ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਸੀਸੀਟੀਵੀ ਫੁਟੇਜ਼ ਮੁਹੱਇਆ ਨਹੀਂ ਕਰਵਾਈ ਜਾ ਰਹੀ, ਜਿਸ ਕਾਰਨ ਜਾਂਚ ਪੂਰੀ ਨਹੀਂ ਹੋ ਰਹੀ। ਸੀਸੀਟੀਵੀ ਫੁਟੇਜ਼ ਲਈ ਪੁਲਿਸ ਵੱਲੋਂ ਅਦਾਲਤ ਤੱਕ ਪਹੁੰਚ ਕੀਤੀ ਗਈ ਹੈ, ਜਿਸ ਤੋਂ ਬਾਅਦ ਅਦਾਲਤ ਨੇ ਪੁਲਿਸ ਨੂੰ ਸੀਸੀਟੀਵੀ ਫੁਟੇਜ਼ ਮੁਹੱਇਆ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ।ਇਸ ਸਬੰਧੀ ਐਸਜੀਪੀਸੀ ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਇਕ ਨਿੱਜੀ ਚੈਨਲ ਦੇ ਨਾਲ ਗੱਲ ਕਰਦਿਆਂ ਕਿਹਾ ਕਿ ਇਹ ਸਾਰੀ ਘਟਨਾ ਮੀਡੀਆ ਦੇ ਕੈਮਰਿਆਂ ਵਿਚ ਕੈਦ ਹੋਈ ਹੈ ਅਤੇ ਪੁਲਿਸ ਨੂੰ ਇਸ ਫੁਟੇਜ਼ ਉੱਤੇ ਯਕੀਨ ਕਿਉਂ ਨਹੀਂ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਪੁਲਿਸ ਨੂੰ ਫੁਟੇਜ਼ ਜ਼ਰੂਰ ਦੇਵੇਗੀ। ਗਰੇਵਾਲ ਨੇ ਕਿਹਾ ਕਿ ਪੁਲਿਸ ਜੋ ਵੀ ਮੰਗੇਗੀ ਅਸੀਂ ਉਹ ਸਾਰਾ ਕੁਝ ਜ਼ਰੂਰ ਦੇਵਾਂਗੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਅਦਾਲਤ ਤੋਂ ਹੁਕਮ ਕਰਵਾਉਣ ਦੀ ਲੋੜ ਨਹੀਂ ਅਸੀਂ ਸਾਰਾ ਕੁਝ ਪੁਲਿਸ ਨਾਲ ਸਾਂਝਾ ਕਰੇਗੇ। ਨਰਾਇਣ ਸਿੰਘ ਚੌੜਾ ਦੇ ਵਕੀਲ ਨੇ ਦਾਅਵਾ ਕੀਤਾ ਸੀ ਜਿਸ ਦਿਨ ਨਾਰਾਇਣ ਸਿੰਘ ਚੌੜਾ ਨੇ ਸੁਖਬੀਰ ਬਾਦਲ ਉਤੇ ਹਮਲਾ ਕੀਤਾ, ਉਸ ਤੋਂ ਪਹਿਲਾਂ ਨਾਰਾਇਣ ਸਿੰਘ ਚੌੜਾ ਨੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨਾਲ ਮੁਲਾਕਾਤ ਕੀਤੀ ਸੀ। ਐਸਜੀਪੀਸੀ ਪ੍ਰਧਾਨ ਨੇ ਗੱਲਬਾਤ ਕਰਦਿਆਂ ਕਿਹਾ ਕਿ ਹਾਂ 4 ਦਿਸੰਬਰ ਨੂੰ ਨਾਰਾਇਣ ਸਿੰਘ ਚੌੜਾ ਮੈਨੂੰ ਮਿਲਿਆ ਸੀ। ਉਨ੍ਹਾਂ ਦੱਸਿਆ ਕਿ ਮੈਂ ਨਾਰਾਇਣ ਸਿੰਘ ਚੌੜਾ ਨੂੰ ਚਿਹਰੇ ਤੋਂ ਨਹੀਂ ਪਛਾਣਦਾ ਹਾਂ। ਜਦੋਂ ਮੈਂ ਆਪਣੇ ਮੁਲਾਜ਼ਮਾਂ ਨਾਲ ਜਾ ਰਿਹਾ ਸੀ ਤਾਂ ਚੌੜੇ ਨਾਲ ਮੇਰੀ ਮੁਲਾਕਾਤ ਹੋਈ ਸੀ।
----------- Advertisement -----------
ਚੌੜਾ ਮਾਮਲੇ ਚ ਪੁਲਿਸ ਨੇ ਲਗਾਏ ਐਸਜੀਪੀਸੀ ਤੇ ਗੰਭੀਰ ਇਲਜ਼ਾਮ,ਜਾਣੋਂ ਕਿਉੰ ਉਲਝ ਰਹੀ ਤਾਣੀ
Published on
----------- Advertisement -----------