ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਬਹੁਤ ਹੀ ਭਾਵੁਕ ਅਪੀਲ ਕੀਤੀ ਹੈ। ਉਨ੍ਹਾਂ ਨੇ ਸਿੱਧੂ ਦੇ ਲਗਾਤਾਰ ਲੀਕ ਹੋ ਰਹੇ ਗੀਤਾਂ ਬਾਰੇ ਗੱਲ ਕੀਤੀ ਹੈ। ਉਨ੍ਹਾਂ ਨੇ FANS ਨੂੰ ਕਿਹਾ ਹੈ ਕਿ ਸ਼ੁੱਭਦੀਪ ਦੇ ਗਾਣੇ ਲਗਾਤਾਰ ਲੀਕ ਹੋ ਰਹੇ ਹਨ ਤੇ ਤੁਸੀਂ ਅਜਿਹਾ ਕੰਮ ਕਰਨ ਵਾਲੇ ਦੀ ਪਹਿਚਾਣ ਕਰਣੀ ਹੈ ਤੇ ਪਤਾ ਲਗਾਉਣਾ ਹੈ ਕਿ ਉਹ ਕੌਣ ਹੈ ਤੇ ਇਸਦਾ ਮਕਸਦ ਕੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਸਦਾ ਪਰਿਵਾਰ ਪਹਿਲਾਂ ਹੀ ਬੜੀ ਪ੍ਰੇਸ਼ਾਨੀ ਤੋਂ ਨਿਕਲ ਰਿਹਾ ਹੈ ਤੇ ਬੇਟੇ ਨੂੰ ਜ਼ਿੰਦਾ ਰੱਖਣ ਲਈ ਉਸਦੇ ਰਿਕਾਰਡ ਕੀਤੇ ਗਏ ਤੇ ਲਿੱਖੇ ਹੋਏ ਗਾਣੇ ਹੀ ਬਚੇ ਹਨ।
ਜੇਕਰ ਤੁਸੀਂ ਉਹ ਵੀ ਲੀਕ ਕਰਕੇ ਖਰਾਬ ਕਰ ਦੇਵੋਗੇ ਤਾਂ ਇਸ ਤੋਂ ਮਾੜੀ ਗੱਲ ਕੋਈ ਹੋ ਨਹੀਂ ਸਕਦੀ। ਇਸ ਤੋਂ ਇਲਾਵਾਂ ਉਨ੍ਹਾਂ ਨੇ ਕਿਹਾ ਕਿ ਕੁੱਝ ਫਿਲਮ ਮੇਕਰਾਂ ਨੇ ਸਿੱਧੂ ਦੇ ਗਾਣੇ ਬਿਨਾ ਪਰਿਵਾਰ ਦੀ ਪਰਮਿਸ਼ਨ ਲਏ ਰੱਖ ਲਏ ਸਨ ਜੋ ਕਿ ਬਹੁਤ ਗਲਤ ਗੱਲ ਹੈ। ਉਨ੍ਹਾਂ ਨੇ ਅਪੀਲ ਕੀਤੀ ਕਿ ਜੇਕਰ ਸਾਡੇ ਗਾਣੇ ਇਸਤੇਮਾਲ ਵੀ ਕਰਨੇ ਹੈ ਤਾਂ ਸਾਡੀ ਮਨਜ਼ੂਰੀ ਲਈ ਜਾਵੇ। ਸਾਨੂ ਬੇਮਤਲਬ ਦੇ ਸੰਘਰਸ਼ ‘ਚ ਨਾ ਪਾਓ ਅਸੀਂ ਸ਼ਾਂਤੀ ਨਾਲ ਜ਼ਿੰਦਗੀ ਬਤੀਤ ਕਰਨਾ ਚਾਹੁੰਦੇ ਹਾਂ। ਉਨ੍ਹਾਂ ਨੇ ਲੋਕਾਂ ਤੋਂ ਉਨ੍ਹਾਂ ਦਾ ਸਾਥ ਦੇਣ ਦੀ ਅਪੀਲ ਕੀਤੀ ਹੈ।












