February 25, 2024, 12:00 am
----------- Advertisement -----------
HomeNewsBreaking News1984 ਸਿੱਖ ਕ+ਤ+ਲੇਆਮ: ਦਿੱਲੀ ਹਾਈ ਕੋਰਟ ਨੇ ਕਮਲਨਾਥ ਖਿਲਾਫ ਕੇਸ 'ਚ SIT...

1984 ਸਿੱਖ ਕ+ਤ+ਲੇਆਮ: ਦਿੱਲੀ ਹਾਈ ਕੋਰਟ ਨੇ ਕਮਲਨਾਥ ਖਿਲਾਫ ਕੇਸ ‘ਚ SIT ਨੂੰ ਸਟੇਟਸ ਰਿਪੋਰਟ ਦਾਇਰ ਕਰਨ ਨੂੰ ਆਖਿਆ: ਸਿਰਸਾ

Published on

----------- Advertisement -----------

ਚੰਡੀਗੜ੍ਹ, 7 ਫਰਵਰੀ 2024 – 1984 ਦੇ ਸਿੱਖ ਕਤਲੇਆਮ ਕੇਸਾਂ ਦੀ ਲੜਾਈ ਲੜ ਰਹੀ ਸਿੱਖ ਕੌਮ ਨੂੰ ਉਦੋਂ ਵੱਡੀ ਰਾਹਤ ਮਿਲੀ ਜਦੋਂ ਦਿੱਲੀ ਹਾਈ ਕੋਰਟ ਨੇ ਇਹਨਾਂ ਕੇਸਾਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐਸ ਆਈ ਟੀ) ਨੂੰ ਕਾਂਗਰਸ ਆਗੂ, ਸਾਬਕਾ ਮੁੱਖ ਮੰਤਰੀ ਤੇ ਗਾਂਧੀ ਪਰਿਵਾਰ ਦੇ ਕਰੀਬੀ ਕਮਲਨਾਥ ਖਿਲਾਫ ਕੇਸ ਦੀ ਸਟੇਟ ਰਿਪੋਰਟ 23 ਅਪ੍ਰੈਲ 2024 ਤੱਕ ਦਾਇਰ ਕਰਨ ਦੀ ਹਦਾਇਤ ਕੀਤੀ। ਇਹ ਜਾਣਕਾਰੀ ਭਾਜਪਾ ਦੇ ਕੌਮੀ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਸਾਂਝੀ ਕੀਤੀ ਹੈ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਿਰਸਾ ਨੇ ਕਿਹਾ ਕਿ ਉਹ 1984 ਦੇ ਸਿੱਖ ਕਤਲੇਆਮ ਦੇ ਕੇਸਾਂ ਦੀ ਨਿੱਜੀ ਤੌਰ ’ਤੇ ਪੈਰਵੀ ਕਰ ਰਹੇ ਹਨ ਤੇ ਉਹਨਾਂ ਨੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਚਿੱਠੀ ਲਿਖ ਕੇ ਕਮਲਨਾਥ ਤੇ ਹੋਰ ਦੋਸ਼ੀਆਂ ਖਿਲਾਫਬੰਦ ਕੀਤੇ ਕੇਸ ਮੁੜ ਖੋਲ੍ਹਣ ਦੀ ਅਪੀਲ ਕੀਤੀ ਸੀ । ਇਸ ਮਗਰੋਂ ਉਹਨਾਂ ਅਦਾਲਤਾਂ ਵਿਚ ਵੀ ਕੇਸਾਂ ਦੀ ਪੈਰਵੀ ਕੀਤੀ।

ਉਹਨਾਂ ਕਿਹਾ ਕਿ ਉਹ ਨਿਆਂਪਾਲਿਕਾ ਦੇ ਧੰਨਵਾਦੀ ਹਨ ਕਿਉਂਕਿ ਦਿੱਲੀ ਹਾਈ ਕੋਰਟ ਨੇ ਅੱਜ ਐਸ ਆਈ ਟੀ ਨੂੰ ਕਮਲਨਾਥ ਖਿਲਾਫ ਕੇਸ ਵਿਚ ਸਟੇਟਸ ਰਿਪੋਰਟ 23 ਅਪ੍ਰੈਲ 2024 ਤੱਕ ਦਾਇਰ ਕਰਨ ਦੀ ਹਦਾਇਤ ਕੀਤੀ ਹੈ। ਕਮਲਨਾਥ ’ਤੇ ਦੋਸ਼ ਹੈ ਕਿ ਉਸਨੇ 1984 ਦੇ ਕਤਲੇਆਮ ਦੌਰਾਨ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਇਕੋ ਪਰਿਵਾਰ ਦੇ ਦੋ ਜੀਆਂ ਦਾ ਕਤਲ ਕਰਵਾਇਆ।

ਸਿਰਸਾ ਨੇ ਦੱਸਿਆ ਕਿ ਉਹਨਾਂ ਵੱਲੋਂ ਦਾਇਰ ਪਟੀਸ਼ਨ ਜਸਟਿਸ ਸਵਰਨ ਕਾਂਤਾ ਸ਼ਰਮਾ ਦੀ ਅਦਾਲਤ ਨੇ ਇਹ ਸਟੇਟਸ ਰਿਪੋਰਟ 23 ਅਪ੍ਰੈਲ 2024 ਤੱਕ ਦਾਇਰ ਕਰਨ ਦੀ ਹਦਾਇਤ ਕੀਤੀ ਹੈ। ਉਹਨਾਂ ਕਿਹਾ ਕਿ ਕਮਲਨਾਥ ਇਕ ਕਾਤਲ ਹੈ ਜਿਸਨੁੰ ਹੁਣ ਤੱਕ ਗਾਂਧੀ ਪਰਿਵਾਰ ਤੇ ਕਾਂਗਰਸ ਪਾਰਟੀ ਬਚਾਉਂਦੀ ਆਈ ਹੈ ਪਰ ਹੁਣ ਉਸਦੇ ਦਿਨ ਪੂਰੇ ਹੋ ਗੲ ਹਨ ਤੇ ਉਸਨੂੰ ਸਿੱਖ ਕੌਮ ਖਿਲਾਫ ਕੀਤੇ ਗੁਨਾਹਾਂ ਦੀ ਸਜ਼ਾ ਭੁਗਤਣੀ ਹੀ ਪਵੇਗੀ।

ਉਹਨਾਂ ਨੇ ਆਸ ਪ੍ਰਗਟਾਈ ਕਿ ਆਖਿਰਕਾਰ 1984 ਦੇ ਸਿੱਖ ਕਤਲੇਆਮ ਦੇ ਸਾਰੇ ਦੋਸ਼ੀ ਕਾਨੂੰਨ ਮੁਤਾਬਕ ਸਲਾਖਾਂ ਪਿੱਛੇ ਹੋਣਗੇ ਤੇ ਉਹਨਾਂ ਮੁੜ ਦੁਹਰਾਇਆ ਕਿ ਉਹ ਇਹਨਾਂ ਕੇਸਾਂ ਨੂੰ ਇਹਨਾਂ ਦੇ ਤਰਕਸੰਗਤ ਅੰਤ ਤੱਕ ਲੈ ਕੇ ਜਾਣ ਲਈ ਦ੍ਰਿੜ ਸੰਕਲਪ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਵਾਲਾਂ ਦੇ ਝੜਨ ਤੋਂ ਲੈ ਕੇ ਭਾਰ ਵਧਣ ਤੱਕ, ਸਰੀਰ ਵਿੱਚ ਆਇਓਡੀਨ ਦੀ ਕਮੀ ਕਾਰਨ ਦਿਖਾਈ ਦਿੰਦੇ ਹਨ ਇਹ ਲੱਛਣ

ਆਇਓਡੀਨ ਸਾਡੀ ਸਿਹਤ ਲਈ ਬਹੁਤ ਮਹੱਤਵਪੂਰਨ ਪੌਸ਼ਟਿਕ ਤੱਤ ਹੈ। ਇਹ ਇੱਕ ਖਣਿਜ ਹੈ, ਜੋ...

ਭਾਰਤੀ ਰੁਪਏ ‘ਤੇ ਕਦੋਂ ਲੱਗੀ ਸੀ ਪਹਿਲੀ ਵਾਰ ਮਹਾਤਮਾ ਗਾਂਧੀ ਦੀ ਤਸਵੀਰ

 ਮਹਾਤਮਾ ਗਾਂਧੀ ਦੀ ਮੁਸਕਰਾਉਂਦੀ ਤਸਵੀਰ ਭਾਰਤੀ ਰੁਪਏ ਦੀ ਪਛਾਣ ਹੈ। ਪਰ ਕੀ ਤੁਸੀਂ ਜਾਣਦੇ...

ਪਟਿਆਲਾ ਸੈਂਟਰਲ ਜੇਲ ‘ਚ ਕੈਦੀਆਂ ਵਿਚਕਾਰ ਹੋਈ ਤ.ਕਰਾਰ, ਜ਼ਖ਼ਮੀ ਕੈਦੀ ਹਸਪਤਾਲ ‘ਚ ਭਰਤੀ

ਪਟਿਆਲਾ ਸੈਂਟਰਲ ਜੇਲ 'ਚ ਸ਼ਨੀਵਾਰ ਨੂੰ ਟੀਵੀ ਦੇਖਣ ਦੌਰਾਨ ਹੋਈ ਤਕਰਾਰ ਤੋਂ ਬਾਅਦ ਇਕ...

ਹਿਮਾਚਲ ਪ੍ਰਦੇਸ਼ ‘ਚ ਮਿਡ-ਡੇ-ਮੀਲ ਦੇ ਰਾਸ਼ਨ ‘ਚ ਹੇਰਾਫੇਰੀ, ਕੇਸ ਦਰਜ

ਹਿਮਾਚਲ ਪ੍ਰਦੇਸ਼ ਦੇ ਊਨਾ ਦੀ ਅੰਬ ਸਬ-ਡਿਵੀਜ਼ਨ ਦੇ ਸੂਰੀ ਸਕੂਲ ਦੇ ਮਿਡ-ਡੇ-ਮੀਲ ਇੰਚਾਰਜ ਵੱਲੋਂ...

ਟਿੱਕਰੀ ਤੇ ਸਿੰਘੂ ਬਾਰਡਰ ਖੋਲ੍ਹਣ ਦੀ ਤਿਆਰੀ, ਬਹਾਦਰਗੜ੍ਹ ਦੇ ਝੜੌਦਾ ਸਰਹੱਦ ‘ਤੇ ਇਕ ਪਾਸੇ ਆਵਾਜਾਈ ਸ਼ੁਰੂ

 ਕਿਸਾਨਾਂ ਦੇ ਦਿੱਲੀ ਵੱਲ ਮਾਰਚ ਦੇ ਮੱਦੇਨਜ਼ਰ 11 ਦਿਨਾਂ ਤੋਂ ਬੰਦ ਰਹੇ ਦਿੱਲੀ ਦੇ...

ਕੇਂਦਰੀ ਕਰਮਚਾਰੀਆਂ ਦੇ DA ‘ਚ ਹੋ ਸਕਦਾ ਹੈ ਵਾਧਾ

 ਕੇਂਦਰੀ ਕਰਮਚਾਰੀਆਂ ਨੂੰ ਮਿਲਣ ਵਾਲੇ ਮਹਿੰਗਾਈ ਭੱਤੇ (DA) ਵਿੱਚ ਛੇਤੀ ਹੀ ਵਾਧਾ ਹੋ ਸਕਦਾ...

ਗਤਕਾ ਖੇਡਦੇ ਹੋਏ ਸਿੱਖ ਨੌਜਵਾਨ ਆਇਆ ਅੱ.ਗ ਦੀ ਲਪੇਟ ‘ਚ, ਲੋਕਾਂ ‘ਚ ਮੱਚੀ ਹਫੜਾ-ਦਫੜੀ

ਸੰਗਰੂਰ ਵਿੱਚ ਸ਼ੁੱਕਰਵਾਰ (23 ਫਰਵਰੀ) ਨੂੰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਗਰ ਕੀਰਤਨ...

ਮੁੱਖ ਮੰਤਰੀ ਮਾਨ ਨੇ ਮੁਕੇਰੀਆਂ ਤੋਂ ਆਪਣੀ ਕਿਸਮ ਦੀ ਪਹਿਲੀ ਸਰਕਾਰ-ਵਪਾਰ ਮਿਲਣੀ ਦੀ ਕੀਤੀ ਸ਼ੁਰੂਆਤ

ਮੁਕੇਰੀਆਂ (ਹੁਸ਼ਿਆਰਪੁਰ), 24 ਫਰਵਰੀ ( ਬਲਜੀਤ ਮਰਵਾਹਾ) - ਸਮਾਜ ਦੇ ਹਰੇਕ ਵਰਗ ਦਾ ਸਰਵਪੱਖੀ...

ਹੈਰਾਨੀਜਨਕ! ਖਟਾਰਾ ਬੱਸ ਬਣਾ ਦਿੱਤਾ ਚਲਦੀ ਫਿਰਦੀ ਕੰਟੀਨ, ਲੋਕ ਹੋਏ ਇਸਦੇ ਫੈਨ

ਜਿਨ੍ਹਾਂ ਸ਼ਹਿਰਾਂ ਵਿੱਚ ਮੈਟਰੋ ਦੀ ਸਹੂਲਤ ਨਹੀਂ ਹੈ, ਉੱਥੇ ਬੱਸਾਂ ਜੀਵਨ ਰੇਖਾ ਹਨ, ਜੋ...