June 7, 2026, 5:21 am
----------- Advertisement -----------
HomeNewsLatest Newsਨਿੱਜੀ ਚੈਨਲ 'ਤੇ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਬੰਦ ਕਰਨ ਦੀ...

ਨਿੱਜੀ ਚੈਨਲ ‘ਤੇ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਬੰਦ ਕਰਨ ਦੀ ਉੱਠੀ ਮੰਗ

Published on

----------- Advertisement -----------

ਚੰਡੀਗੜ੍ਹ, 29 ਮਾਰਚ (2022) ਕੇਂਦਰੀ ਸਿੰਘ ਸਭਾ ਨੇ ਜਥੇਦਾਰ ਅਕਾਲ ਤਖਤ ਗਿਆਨੀ ਹਰਪ੍ਰੀਤ ਸਿੰਘ ਨੂੰ ਅਪੀਲ ਕੀਤੀ ਹੈ ਕਿ ਨਿੱਜੀ ਚੈਨਲ ਦਾ ਸੈਕਸ ਸਕੈਂਡਲ ਵਿੱਚ ਸ਼ਾਮਿਲ ਹੋਣ ਕਰਕੇ, ਇਹ ਚੈਨਲ ਦਰਬਾਰ ਸਾਹਿਬ ਤੋਂ ਪਵਿੱਤਰ ਗੁਰਬਾਣੀ ਦੇ ਪ੍ਰਸਾਰਣ ਕਰਨ ਦੇ ਨੈਤਿਕ ਅਧਿਕਾਰ ਖੋਹ ਬੈਠਾ ਹੈ। ਇਸ ਕਰਕੇ ਇਸ ਚੈਨਲ ਦੇ ਨੈਟਵਰਕ ਨੂੰ ਬਾਹਰ ਕੱਢ ਕੇ ਗੁਰਬਾਣੀ ਰੀਲੇਅ ਦੇ ਵੱਖਰੇ ਪ੍ਰਬੰਧ ਕੀਤੇ ਜਾਣ।
ਕੇਂਦਰੀ ਸਿੰਘ ਸਭਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ‘ਤੇ ਤੁਰੰਤ ਨੋਟਿਸ ਲੈਣ ਦੀ ਬੇਨਤੀ ਕੀਤੀ ਹੈ। ਪੁਲਿਸ ਮੁਤਾਬਿਕ ਇਸ ਨਿੱਜੀ ਚੈਨਲ ਦੇ ਪ੍ਰਬੰਧਕ “ਮਿਸ ਪੰਜਾਬਣ” ਪ੍ਰੋਗਰਾਮ ਰਾਹੀ ਨੌਜਵਾਨ ਕੁੜੀਆਂ ਦੇ ਜਿਨਸੀ ਸ਼ੋਸ਼ਣ ਅਤੇ ਦੇਹ ਵਪਾਰ ਵਿੱਚ ਸ਼ਾਮਿਲ ਪਾਏ ਗਏ ਹਨ। “ਮਿਸ ਪੰਜਾਬਣ” ਮੁਕਾਬਲੇ ਵਿੱਚ ਸ਼ਾਮਿਲ ਹੋਈ ਇੱਕ ਲਾਅ ਦੀ ਵਿਦਿਆਰਥਣ ਜਦੋਂ ਸੈਕਸ ਸਕੈਂਡਲ ਨੂੰ ਨੰਗਾ ਕੀਤਾ ਹੈ। ਉਸਨੇ ਆਪਣੇ ਪਿਤਾ ਨੂੰ ਇਸ ਬਾਰੇ ਸੂਚਨਾ ਦਿੱਤੀ ਫਿਰ ਵੀਂ ਪ੍ਰਬੰਧਕਾਂ ਨੇ ਲੜਕੀ ਨੂੰ ਹੋਟਲ ਵਿੱਚੋਂ ਬਾਹਰ ਨਹੀਂ ਜਾਣ ਦਿੱਤਾ ਨਾ ਹੀ ਉਸਦੇ ਪਿਤਾ ਨੂੰ ਮਿਲਣ ਦਿੱਤਾ।
ਪੀੜ੍ਹਤ ਲੜਕੀ ਦੇ ਪਿਤਾ ਨੇ ਹਾਈਕੋਰਟ ਤਕ ਪਹੁੰਚ ਕੀਤੀ ਅਤੇ ਕੋਰਟ ਰਾਹੀ ਭੇਜੇ “ਵਰੰਟ ਅਫਸਰ” ਰਾਹੀ ਲੜਕੀ ਦੀ ਪੰਜ ਦਿਨਾਂ ਬਾਅਦ 15 ਮਾਰਚ 2022 ਨੂੰ ਬਰਾਮਦੀ ਕੀਤੀ ਗਈ। ਮੁਹਾਲੀ ਦੇ ਵਿਸ਼ੇਸ਼ ਔਰਤ ਵਿੰਗ ਪੁਲਿਸ ਸਟੇਸ਼ਨ ਵਿਚ ਦਰਜ਼ ਐਫ ਆਈ ਆਰ 0002/17/03/2022 ਵਿਚ ਦਾਅਵਾ ਕੀਤਾ ਗਿਆ ਹੈ ਕਿ “ਮਿਸ ਪੰਜਾਬਣ” ਮੁਕਾਬਲੇ ਦੀਆਂ ਚਾਹਵਾਨ ਲੜਕੀਆਂ ਨੂੰ ਮੁਹਾਲੀ ਦੇ ਇਕ ਨਾਮੀ ਹੋਟਲ ਵਿੱਚ ਬੁਲਾਕੇ ਹਫਤਾ ਭਰ ਰੱਖਿਆ ਜਾਂਦਾ। ਮੁਕਾਬਲੇ ਦੀ ਟਰੇਨਿੰਗ ਦੌਰਾਨ ਉਹਨਾਂ ਨਾਲ ਅਸ਼ਲੀਲ ਛੇੜ-ਛਾੜ ਕਰਕੇ ਸ਼ਰੀਰਕ ਸਬੰਧਾਂ ਲਈ ਮਜ਼ਬੂਰ ਕੀਤਾ ਜਾਂਦਾ। ਪੁਲਿਸ ਵੱਲੋਂ ਐਫ ਆਈ ਆਰ ਪੀਟੀਸੀ ਅਦਾਰੇ ਦੇ ਐਮ.ਡੀ ਅਤੇ ਛੇ ਹੋਰ ਅਧਿਕਾਰੀਆਂ ਵਿਰੁੱਧ ਦਰਜ਼ ਹੈ। ਇਸ ਤੋਂ ਇਲਾਵਾ 20 ਤੋਂ 25 ਅਣਪਛਾਤੇ ਦੋਸ਼ੀ ਵੀ ਐਫ ਆਈ ਆਰ ਵਿੱਚ ਸ਼ਾਮਿਲ ਹਨ।
ਦਰਬਾਰ ਸਾਹਿਬ ਤੋਂ ਰੋਜ਼ਾਨਾ ਪਵਿੱਤਰ ਗੁਰਬਾਣੀ ਅਤੇ ਹੁਕਮਨਾਮੇ ਦੇ ਪ੍ਰਸਾਰਣ ਉੱਤੇ ਇੱਕ ਸਿਆਸੀ ਪਰਿਵਾਰ ਦੇ ਨਿਜੀ ਚੈਨਲ ਨੇ ਪਿਛਲੇ ਦੋ ਦਹਾਕਿਆਂ ਤੋਂ ਏਕਾ ਅਧਿਕਾਰ ਜਮ੍ਹਾ ਰੱਖਿਆ ਹੈ। ਇਸ ਤਰ੍ਹਾਂ ਚੈਨਲ ਨੇ ਟੀ.ਆਰ.ਪੀ ਅਤੇ ਕਾਰਪੋਰੇਟ ਮੁਨਾਫੇ ਨੂੰ ਵਧਾਉਣ ਲਈ ਪਵਿੱਤਰ ਗੁਰਬਾਣੀ ਦਾ ਵਪਾਰੀਕਰਨ ਹੀ ਕਰ ਦਿੱਤਾ ਹੈ। ਸ਼੍ਰੋਮਣੀ ਕਮੇਟੀ ਉੱਤੇ ਕਾਬਜ਼ ਸਿਆਸੀ ਪਰਿਵਾਰ ਦੇ ਇਸ ਚੈਨਲ ਨੇ ਛੋਟੇ ਚੈਨਲਾਂ ਦਾ ਪ੍ਰਸਾਰਣ ਜਾਂ ਤਾਂ ਬੰਦ ਕਰਵਾ ਦਿੱਤਾ ਜਾਂ ਉਹਨਾਂ ਨੂੰ ਆਪਣੇ ਵਿੱਚ ਮਿਲਾ ਲਿਆ।
ਸ਼੍ਰੋਮਣੀ ਕਮੇਟੀ ਨੂੰ ਘੱਟ ਤੋਂ ਘੱਟ ਪੈਸੇ ਦੇਕੇ, ਚੈਨਲ ਨੇ ਗੁਰਬਾਣੀ ਦਾ ਵਪਾਰੀਕਰਨ ਕਰਕੇ, ਸੱਤ ਕਰੋੜ ਰੁਪਏ ਦੀ ਰਕਮ ਨਾਲ ਸ਼ੁਰੂ ਹੋਏ ਇਸ ਚੈਨਲ ਦੀ ਪੂੰਜੀ ਹੁਣ ਵਧ ਕੇ 700 ਕਰੋੜ ਰੁਪਏ ਤੋਂ ਉਪਰ ਚਲੀ ਗਈ ਹੈ। ਮਨੋਰੰਜ਼ਨ ਇੰਡਸਟਰੀ ਦੇ ਇਸ ਵਪਾਰਕ ਅਦਾਰੇ ਦੇ ਕਈ ਹੋਰ ਛੋਟੇ ਚੈਨਲ ਗੁਰਬਾਣੀ ਪ੍ਰਸਾਰਣ ਤੋਂ ਪਿੱਛੋਂ ਅਸ਼ਲੀਲਤਾ ਪਰੋਸ਼ ਦਿੰਦੇ ਹਨ।
ਇਸ ਸਾਂਝੇ ਬਿਆਨ ਵਿੱਚ ਪ੍ਰੋਫੈਸਰ ਸ਼ਾਮ ਸਿੰਘ (ਪ੍ਰਧਾਨ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ), ਪੱਤਰਕਾਰ ਜਸਪਾਲ ਸਿੰਘ ਸਿੱਧੂ, ਇੰਜ. ਗੁਰਪਾਲ ਸਿੰਘ ਸਿੱਧੂ, ਸੁਰਿੰਦਰ ਸਿੰਘ ਕਿਸ਼ਨਪੁਰਾ, ਗੁਰਪ੍ਰੀਤ ਸਿੰਘ ਪ੍ਰਤੀਨਿਧ ਗਲੋਬਲ ਸਿੱਖ ਕੌਸਲ, ਇੰਜ. ਸੁਰਿੰਦਰ ਸਿੰਘ ਅਤੇ ਨਵਤੇਜ਼ ਸਿੰਘ ਸ਼ਾਮਿਲ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

 ਲਾਪਤਾ ਆਸਟ੍ਰੇਲੀਅਨ ਨਾਗਰਿਕ ਮਾਮਲੇ ’ਚ ਵੱਡੀ ਅਪਡੇਟ; ਭਰਾ ਵੱਲੋਂ ਹੀ ਕੀਤਾ ਗਿਆ ਕਤਲ

ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਆਸਟ੍ਰੇਲੀਆ ਸਥਿਤ ਐਨਆਰਆਈ ਅਤੇ ਗਣਿਤ ਅਧਿਆਪਕ ਸੁਨੀਲ ਸ਼ਰਮਾ ਦੇ ਲਾਪਤਾ...

ਜਲੰਧਰ ਵਿਚ ਪੁਲਿਸ ਰੇਡ ਵੇਲੇ ਹੰਗਾਮਾ, ਲਵਪ੍ਰੀਤ ਦੀ ਗੋਲੀ ਲੱਗਣ ਨਾਲ ਮੌਤ

ਜਲੰਧਰ 'ਚ ਪੁਲਿਸ ਦੀ ਗੋਲੀ ਲੱਗਣ ਕਾਰਨ ਮੁਲਜ਼ਮ ਦੀ ਮੌਤ ਹੋ ਗਈ। ਲਵਪ੍ਰੀਤ ਦੀ...

•ਹੁਸ਼ਿਆਰਪੁਰ ਵਿਖੇ ਸਰਦਾਰ ਬਹਾਦਰ ਅਮੀਂ ਚੰਦ ਸੋਨੀ ਏ.ਐਫ.ਪੀ.ਆਈ. ਦਾ ਉਦਘਾਟਨ ਜਲਦ ਕੀਤਾ ਜਾਵੇਗਾ: ਰੋਜ਼ਗਾਰ ਉਤਪੱਤੀ ਮੰਤਰੀ

ਚੰਡੀਗੜ੍ਹ, 5 ਜੂਨ:ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਸ੍ਰੀ ਅਮਨ ਅਰੋੜਾ,...

ਪ੍ਰਾਈਵੇਟ ਸਕੂਲਾਂ ਦੀ ਮਨਮਾਨੀ ‘ਤੇ ਨਕੇਲ ਕੱਸਣ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣਿਆ ਪੰਜਾਬ – ਕੇਜਰੀਵਾਲ

ਨਵੀਂ ਦਿੱਲੀ, 05 ਜੂਨ 2026:ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ...

‘ਚਿੱਟੇ’ ਦੀ ਲਤ ਕਾਰਨ ਵੇਚ ਦਿੱਤਾ 16 ਦਿਨਾਂ ਦਾ ਬੱਚਾ, ਖਰੀਦਣ ਵਾਲੇ ਨੇ ਪੈਸੇ ਵਾਪਸ ਮੰਗੇ ਤਾਂ ਹੋਇਆ ਖੁਲਾਸਾ

ਜਲੰਧਰ ‘ਚ ਇੱਕ ਵਿਅਕਤੀ ਨੇ ‘ਚਿੱਟੇ’ ਦੀ ਲਤ ਨੂੰ ਪੂਰਾ ਕਰਨ ਲਈ ਆਪਣੀ ਤਲਾਕਸ਼ੁਦਾ...

ਪੰਜਾਬ ਸਰਕਾਰ ਨੇ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਲਈ 9,300 ਕਰੋੜ ਰੁਪਏ ਕੀਤੇ ਅਲਾਟ 

ਚੰਡੀਗੜ੍ਹ; 5 ਜੂਨ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਐਲਾਨ ਕੀਤਾ ਕਿ...

ਨਵਾਂਸ਼ਹਿਰ ‘ਚ ਵੱਡੀ ਵਾਰਦਾਤ, ਕੁੜੀ ਦਾ ਬੇਰਹਿਮੀ ਨਾਲ ਕਤਲ, ਬੰਦ ਅਟੈਚੀ ‘ਚੋਂ ਮਿਲੀ ਦੇਹ

ਨਵਾਂਸ਼ਹਿਰ ਵਿੱਚ ਇੱਕ ਦਿਲ ਦਹਿਲਾਉਣ ਵਾਲੀ ਵਾਰਦਾਤ ਸਾਹਮਣੇ ਆਈ ਹੈ। ਇੱਕ 15 ਸਾਲਾ ਕੁੜੀ...