ਨਵੀਂ ਦਿੱਲੀ ਵਿਖੇ ਅੱਜ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਦੀ ਕੋਰ ਕਮੇਟੀ ਦੀ ਮੀਟਿੰਗ ਹੋਈ। ਇਹ ਮੀਟਿੰਗ ਪਾਰਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਹਿੱਤ ਦੀ ਪ੍ਰਧਾਨਗੀ ਹੇਠ ਪਾਰਟੀ ਦੇ ਰਕਾਬਗੰਜ ਸਾਹਿਬ ਸਥਿਤ ਦਫਤਰ ਵਿਖੇ ਹੋਈ। ਇਸ ਮੀਟਿੰਗ ਵਿਚ ਕਈ ਅਹਿਮ ਫੈਸਲੇ ਲਏ ਗਏ। ਇਸ ਮੀਟਿੰਗ ਦੌਰਾਨ ਬੀਬੀ ਰਣਜੀਤ ਕੌਰ ਅਤੇ ਅੰਮ੍ਰਿਤ ਸਿੰਘ ਖਾਨਪੁਰੀ ਨੂੰ ਦਿੱਲੀ ਇਕਾਈ ਦੇ ਬੁਲਾਰੇ ਵਜੋਂ ਚੁਣਿਆ ਗਿਆ ਇਸ ਤੋਂ ਇਲਾਵਾ ਟੈਗੋਰ ਗਾਰਡਨ ਤੋਂ ਕਮੇਟੀ ਦੇ ਸਾਬਕਾ ਮੈਂਬਰ ਤੇਜਪਾਲ ਸਿੰਘ ਨੂੰ ਦਫਤਰ ਦਾ ਸਕੱਤਰ ਨਿਯੁਕਤ ਕੀਤੇ ਗਏ ਅਤੇ ਸਮੁੱਚੀ ਟੀਮ ਦਾ ਐਲਾਨ ਜਲਦ ਕਰਨ ਦੀ ਗੱਲ ਵੀ ਜੱਥੇਦਾਰ ਹਿਤ ਨੇ ਕੀਤੀ।
ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਹਿੱਤ ਨੇ ਦੱਸਿਆ ਕਿ ਦਿੱਲੀ ਦੇ ਸਾਰੇ 46 ਵਾਰਡਾਂ ਦੇ ਇੰਚਾਰਜ ਵੀ ਨਿਯੁਕਤ ਕੀਤੇ ਜਾਣਗੇ, ਜੋ ਆਪੋ-ਆਪਣੇ ਵਾਰਡਾਂ ਵਿਚ ਪਾਰਟੀ ਦਾ ਪ੍ਰਚਾਰ ਕਰਦੇ ਹੋਏ ਵਾਰਡ ਟੀਮਾਂ ਦਾ ਗਠਨ ਕਰਨਗੇ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਵਿਚ ਸਿੱਖ ਮਨੋਰਿਟੀ ਸੈਂਟਰ ਸੰਗਤ ਸੇਵਾ ਕੇਂਦਰ ਖੋਲ੍ਹਿਆ ਜਾਵੇਗਾ ਜਿੱਥੇ ਸਿੱਖ ਬੱਚਿਆਂ ਦੇ ਮਨੋਰਿਟੀ ਸਰਟਿਫ਼ਿਕੇਟ ਦੇ ਨਾਲ-ਨਾਲ ਦਿੱਲੀ ਸਰਕਾਰ ਦੀਆਂ ਘੱਟ ਗਿਣਤੀਆਂ ਲਈ ਚਲਾਈਆਂ ਜਾ ਰਹੀਆਂ ਸਕੀਮਾਂ, ਜਿਸ ਵਿਚ ਬੱਚਿਆਂ ਦੀ ਫ਼ੀਸ ਮੁਆਫ਼ੀ ਤੋਂ ਲੈ ਕੇ ਲੋਨ ਆਦਿ ਦੀਆਂ ਸੁਵਿਧਾਵਾਂ ਹਨ ਉਨ੍ਹਾਂ ਦੀ ਜਾਣਕਾਰੀ ਦੇਣ ਦੇ ਨਾਲ-ਨਾਲ ਪਾਤਰ ਲੋਕਾਂ ਦੇ ਫ਼ਾਰਮ ਵੀ ਭਰਵਾਏ ਜਾਣਗੇ ਅਤੇ ਇਸੇ ਤਰ੍ਹਾਂ ਦੇ ਸੈਂਟਰ ਦਿੱਲੀ ਦੇ ਵੱਖ-ਵੱਖ ਹਲਕਿਆਂ ਵਿਚ ਖੋਲ੍ਹੇ ਜਾਣਗੇ ਤਾਕਿ ਬੱਚਿਆਂ ਨੂੰ ਆਪਣੇ ਨਜ਼ਦੀਕੀ ਇਹ ਸੁਵਿਧਾ ਮਿਲ ਸਕੇ।
ਜੱਥੇਦਾਰ ਹਿੱਤ ਨੇ ਦੱਸਿਆ ਕਿ ਇਸ ਤੋਂ ਇਲਾਵਾ ਮੀਡੀਏਸ਼ਨ ਸੈਲ ਵੀ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਵਿਚ ਰਵਿੰਦਰ ਕੌਰ ਬਤਰਾ ਦੇ ਨਾਲ ਹੋਰ ਵਕੀਲਾਂ ਦੀ ਟੀਮਾਂ ਵੱਲੋਜ ਵੀ ਲੋਕਾਂ ਦੇ ਪਰਿਵਾਰਕ ਝਗੜਿਆਂ ਦੇ ਮੱਸਲਿਆਂ ਨੂੰ ਹਲ ਕਰਾਇਆ ਜਾਵੇਗਾ। ਦਿੱਲੀ ਦੇ ਸਾਰੇ 46 ਵਾਰਡਾਂ ਵਿਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕੀਰਤਨ ਸਮਾਗਮ ਕਰਵਾਏ ਜਾਣਗੇ ਜਿਸ ਵਿਚ ਸਮੇਂ-ਸਮੇਂ ’ਤੇ ਅੰਮ੍ਰਿਤ ਸੰਚਾਰ ਵੀ ਕਰਵਾਇਆ ਜਾਵੇਗਾ।
ਜਥੇਦਾਰ ਹਿੱਤ ਨੇ ਦੱਸਿਆ ਕਿ ਪਾਰਟੀ ਦੀ ਮੈਂਬਰਸ਼ਿਪ ਸ਼ੁਰੂ ਕਰਨ ਲਈ ਮੱਤਾ ਵੀ ਪਾਸ ਕੀਤਾ ਗਿਆ ਹੈ , ਜਿਸ ਵਿਚ ਆਉਣ ਵਾਲੇ ਦਿਨਾਂ ਅੰਦਰ ਦਿੱਲੀ ਦੇ ਸਮੁੱਚੇ 46 ਵਾਰਡਾਂ ਵਿੱਚ ਮੈਂਬਰਸ਼ਿਪ ਮੁਹਿੰਮ ਚਲਾ ਕੇ ਪਾਰਟੀ ਦੀ ਵਿਚਾਰਧਾਰਾ ਨਾਲ ਸਹਿਮਤ ਹੋਣ ਵਾਲੇ ਮੈਂਬਰਾਂ ਨੂੰ ਪਾਰਟੀ ਦਾ ਮੈਂਬਰ ਬਣਾਇਆ ਜਾਵੇਗਾ।
----------- Advertisement -----------
ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਦੀ ਕੋਰ ਕਮੇਟੀ ਮੀਟਿੰਗ ‘ਚ ਬੀਬੀ ਰਣਜੀਤ ਕੌਰ ਅਤੇ ਅੰਮ੍ਰਿਤ ਸਿੰਘ ਖਾਨਪੁਰੀ ਚੁਣੇ ਗਏ ਬੁਲਾਰੇ
Published on
----------- Advertisement -----------
----------- Advertisement -----------












