ਜਦੋਂ ਤੋਂ ਕੋਰੋਨਾ ਮਹਾਮਾਰੀ ਸਾਹਮਣੇ ਆਈ ਹੈ, ਉਦੋਂ ਤੋਂ ਭਾਰਤ ਵਿੱਚ ਕ੍ਰਿਕਟ ਕੰਟਰੋਲ ਬੋਰਡ ਦੇ ਚੇਅਰਮੈਨ, ਸੌਰਵ ਗਾਂਗੁਲੀ ਨੇ ਸਾਲ 2022 ਵਿੱਚ ਆਈਪੀਐਲ ਦਾ ਸੰਕੇਤ ਦਿੱਤਾ ਹੈ।ਮਹਾਮਾਰੀ ਨੇ ਖੇਡ ਦੀ ਦੁਨੀਆ ’ਚ ਵੀ ਇਕ ਰੁਕਾਵਟ ਪੈਦਾ ਕੀਤੀ ਸੀ ਪਰ ਹੌਲੀ-ਹੌਲੀ ਕਿ੍ਰਕਟ ਦੇ ਖੇਡ ਨੇ ਆਪਣੇ ਪੈਰ ਜਮਾਏ ਸਨ। ਹਾਲਾਂਕਿ, ਕੁਝ ਸੀਰੀਜ਼ ਅਤੇ ਮੈਚ ਅਤੇ ਟੂਰਾਮੈਂਟ ਕੋਰੋਨਾ ਕਾਰਨ ਜਾਂ ਤਾਂ ਬੰਦ ਕਰਨੇ ਪਏ ਜਾਂ ਫਿਰ ਰੱਦ ਕਰਨੇ ਪਏ। ਅਜਿਹੇ ’ਚ ਕੁਝ ਆਈਪੀਐੱਲ 2021 ਦੌਰਾਨ ਹੋਇਆ ਸੀ, ਜਦੋਂ ਆਧਾ ਸੀਜ਼ਨ ਭਾਰਤ ’ਚ ਖੇਡਿਆ ਗਿਆ ਅਤੇ ਅੱਧਾ ਯੂਏਈ ਕਰਵਾਇਆ ਗਿਆ।
ਇਸ ’ਚ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਕਿਹਾ ਕਿ ਅਸੀ ਆਈਪੀਐੱਲ 2022 ਨੂੰ ਭਾਰਤ ’ਚ ਹੀ ਕਰਵਾਇਆ ਜਾਵੇਗਾ।ਕੋਰੋਨਾ ਕਾਰਨ ਭਾਰਤ ਆਈਪੀਐੱਲ 2021 ਦਾ ਦੂਸਰਾ ਭਾਗ ਟੀ-20 ਵਿਸ਼ਵ ਕੱਪ ਦਾ 2021 ਵੀ ਕਰਵਾਇਆ ਦਾ ਸਕਦਾ ਹੈ। ਬੀਸੀਸੀਆਈ ਨੂੰ ਦੋਵਾਂ ਟੂਰਨਾਮੈਂਟ ਯੂਏਈ ’ਚ ਕਰਵਾਉਣੇ ਪਏ ਸੀ। ਹੁਣ ਬੀਸੀਸੀਆਈ ਪ੍ਰਧਾਨ ਸੌਰਵ ਗਾਂਗੁਲੀ ਦਾ ਮੰਨਣਾ ਹੈ ਕਿ ਬੁਰਾ ਸਮਾਂ ਖਤਮ ਹੋ ਗਿਆ ਹੈ ਅਤੇ ਭਾਰਤ ’ਚ ਆਉਣ ਵਾਲੇ ਇਵੈਂਟ ’ਚ ਕੋਈ ਰੁਕਾਵਟ ਨਹੀਂ ਆਵੇਗੀ। ਗਾਂਗੁਲੀ ਨੇ ਇਕ ਨਿਊਜ਼ ਚੈਨਲ ਨਾਲ ਗੱਲ ਕਰਦਿਆ ਕਿਹਾ ਕਿ, ਮੈਨੂੰ ਲਗਦਾ ਹੈ ਕਿ ਅਸੀ ਇਸ ਨੂੰ ਪਾਰ ਕਰ ਚੁੱਕੇ ਹਾਂ ਅਤੇ ਸਭ ਤੋਂ ਬੁਰਾ ਸਮਾਂ ਖਤਮ ਹੋ ਗਿਆ ਹੈ। ਉਨ੍ਹਾਂ ਕਿਹਾ ਰਣਜੀ ਟਰਾਫੀ ਜਨਵਰੀ ’ਚ ਸ਼ੁਰੂ ਹੋ ਰਹੀ ਹੈ। ਜੂਨੀਅਰ ਕਿ੍ਰਕਟ ਜਾਰੀ ਹੈ ਅਤੇ ਹੁਣ ਤਕ ਕੋਈ ਵੀ ਕੋਰੋਨਾ ਪਾਜ਼ੇਟਿਵ ਮਾਮਲਾ ਨਹੀਂ ਹੈ। ਭਾਰਤ ’ਚ ਇਸ ਸਮੇਂ ਵਿਜੇ ਹਜ਼ਾਰੇ ਟਰਾਫੀ ਜਾਰੀ ਹੈ।