ਭਾਰਤ ਦੇ ਦੱਖਣੀ ਅਫਰੀਕਾ ਦੌਰੇ ਦੀ ਟੀ-20 ਸੀਰੀਜ਼ ਦਾ ਪਹਿਲਾ ਮੈਚ ਡਰਬਨ ‘ਚ ਖੇਡਿਆ ਜਾਵੇਗਾ। ਇਸ ਮੈਚ ਦਾ ਟੌਸ ਮੀਂਹ ਕਾਰਨ ਲੇਟ ਹੋ ਰਿਹਾ ਹੈ। ਫਿਲਹਾਲ ਸਟੇਡੀਅਮ ਦੀ ਪਿੱਚ ਢਕੀ ਹੋਈ ਹੈ।
ਇੱਥੇ ਮੇਜ਼ਬਾਨ ਟੀਮ ਇੱਕ ਵੀ ਟੀ-20 ਵਿੱਚ ਭਾਰਤ ਨੂੰ ਹਰਾ ਨਹੀਂ ਸਕੀ ਹੈ। ਟੀਮ ਨੇ ਡਰਬਨ ਦੇ ਦੋਵੇਂ ਮੈਦਾਨਾਂ ‘ਤੇ 2 ਮੈਚ ਖੇਡੇ ਹਨ ਅਤੇ ਦੋਵੇਂ ਹੀ ਜਿੱਤੇ ਹਨ। ਇਸ ਤੋਂ ਪਹਿਲਾਂ ਭਾਰਤ ਨੇ 2018 ‘ਚ ਦੱਖਣੀ ਅਫਰੀਕਾ ਖਿਲਾਫ ਟੀ-20 ਸੀਰੀਜ਼ ‘ਚ 2-1 ਨਾਲ ਜਿੱਤ ਦਰਜ ਕੀਤੀ ਸੀ।