ਚੰਡੀਗੜ੍ਹ, 5 ਜੂਨ 2022 – ਡੀਏਵੀ ਕਾਲਜ ਚੰਡੀਗੜ੍ਹ ਵੱਲੋਂ ਆਪਣੇ ਸਪੋਰਟਸ ਅਲਮਾ ਮੈਟਰ ਨੂੰ ਸਨਮਾਨਿਤ ਕਰਨ ਲਈ ਸਨੀਵਾਰ ਨੂੰ ਆਪਣੇ ਖੇਡ ਹੀਰੋਜ ਦੀ ਇੱਕ ਵਿਸ਼ੇਸ਼ ਮਿਲਣੀ (ਐਲੂਮਨੀ) ਦਾ ਆਯੋਜਨ ਕੀਤਾ ਗਿਆ, ਜਿਸ ‘ਚ 70 ਤੋਂ ਵੱਧ ਕੌਮਾਂਤਰੀ ਖਿਡਾਰੀਆਂ ਨੇ ਆਪਣੇ ਕਾਲਜ ਦੇ ਤਜਰਬੇ ਵਿਦਿਆਰਥੀਆਂ ਨਾਲ ਸਾਂਝੇ ਕੀਤੇ।
ਇਸ ਮੌਕੇ ਦਰੋਣਾਚਾਰੀਆ ਐਵਾਰਡੀ ਸਾਬਕਾ ਭਾਰਤੀ ਕ੍ਰਿਕਟਰ ਸਰਕਾਰ ਤਲਵਾਰ ਅਤੇ ਮੁੱਕੇਬਾਜ ਅਤੇ ਸਾਬਕਾ ਭਾਰਤੀ ਮਹਿਲਾ ਮੁੱਕੇਬਾਜੀ ਮੁੱਖ ਕੋਚ ਸ਼ਿਵ ਸਿੰਘ ਨੇ ਮੁੱਖ ਮਹਿਮਾਨ ਵਜੋਂ ਹਾਜ਼ਰੀ ਭਰੀ। ਮੁੱਖ ਮਹਿਮਾਨ ਸ਼ਿਵ ਸਿੰਘ ਵੱਲੋਂ ਵਿਦਿਆਰਥੀਆਂ ਨੂੰ ਖੇਡਾਂ ‘ਚ ਮੱਲਾਂ ਮਾਰਨ ਲਈ ਪ੍ਰੇਰਿਤ ਕੀਤਾ ਅਤੇ ਸੈਸਨ 2021-22 ਲਈ ਕਾਲਜ ਦੇ ਖੇਡ ਹੀਰੋਜ ਨੂੰ ਵੀ ਸਨਮਾਨਿਤ ਕੀਤਾ। ਇਸ ਮੌਕੇ ’ਤੇ ਸ਼ਿਵ ਸਿੰਘ ਵੱਲੋਂ ਸੈਸਨ ਦੌਰਾਨ ਵਧੀਆ ਪ੍ਰਦਰਸਨ ਕਰਨ ਵਾਲੇ ਕਾਲਜ ਵਿਦਿਆਰਥੀਆਂ ਨੂੰ 18 ਲੱਖ 90 ਹਜ਼ਾਰ ਰੁਪਏ ਦੇ ਨਕਦ ਇਨਾਮ ਵੀ ਵੰਡੇ ਗਏ।
ਇਸ ਮੌਕੇ ਡੀਏਵੀ ਕਾਲਜ ਚੰਡੀਗੜ੍ਹ ਦੇ ਪ੍ਰਿੰਸੀਪਲ ਪਵਨ ਸਰਮਾ ਨੇ ਕਿਹਾ, “ਕਾਲਜ ਨੂੰ ਵੱਡੀ ਗਿਣਤੀ ‘ਚ ਮਰਦਾਂ ਅਤੇ ਔਰਤਾਂ ਲਈ ਸਪੋਰਟਸ ਅਲਮਾ ਮੈਟਰ ਹੋਣ ਦਾ ਸਨਮਾਨ ਮਿਲਿਆ ਹੈ, ਜਿਨਾਂ ਨੇ ਜੀਵਨ ਦੇ ਵੱਖ-ਵੱਖ ਖੇਤਰਾਂ ‘ਚ ਆਪਣੀ ਪਛਾਣ ਬਣਾਈ ਹੈ। ਕਾਲਜ ਦੇ ਖੇਡ ਹੀਰੋਜ ਨੇ ਵੱਖ-ਵੱਖ ਰਾਸ਼ਟਰੀ ਅਤੇ ਕੌਮਾਂਤਰੀ ਮੁਕਾਬਲਿਆਂ ‘ਚ ਹਿੱਸਾ ਲਿਆ ਹੈ ਅਤੇ ਕਾਲਜ ਦਾ ਨਾਮ ਰੌਸਨ ਕੀਤਾ ਹੈ, ਜਿਸ ਨਾਲ ਹਰੇਕ ਅਧਿਆਪਕ ਅਤੇ ਵਿਦਿਆਰਥੀ ਦਾ ਮਾਣ ਵਧਿਆ ਹੈ।”
ਮਰਦਾਂ ਦੇ ਵਰਗ ‘ਚ ਕਾਲਜ ਨੇ ਵੱਖ-ਵੱਖ ਵਿਅਕਤੀਗਤ ਅਤੇ ਟੀਮ ਖੇਡਾਂ ‘ਚ 11 ਚੈਂਪੀਅਨਸ਼ਿਪਾਂ, 5 ਰਨਰ-ਅੱਪ ਪੁਜੀਸਨਾਂ ਅਤੇ 3 ਤੀਜੇ ਸਥਾਨ, ਜਦਕਿ ਔਰਤਾਂ ਦੇ ਮੁਕਾਬਲਿਆਂ ‘ਚ, ਕਾਲਜ ਨੇ 7 ਚੈਂਪੀਅਨਸ਼ਿਪ, 4 ਉਪ ਜੇਤੂ ਅਤੇ 2 ਤੀਜੇ ਸਥਾਨ ਹਾਸਲ ਕੀਤੇ ਹਨ। ਪਿ੍ਰੰਸੀਪਲ ਪਵਨ ਸਰਮਾ ਨੇ ਕਿਹਾ, “50 ਤੋਂ ਵੱਧ ਕਾਲਜ ਦੇ ਵਿਦਿਆਰਥੀਆਂ ਨੇ ਆਲ ਇੰਡੀਆ ਇੰਟਰ ਯੂਨੀਵਰਸਿਟੀ ਅਤੇ ਨੈਸਨਲ ਚੈਂਪੀਅਨਸ਼ਿਪ ਵਿੱਚ ਮੈਡਲ ਜਿੱਤੇ ਹਨ।
ਇਸ ਮੌਕੇ ਦਰੋਣਾਚਾਰੀਆ ਅਵਾਰਡੀ ਸ਼ਿਵ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਦੇ ਵਿਕਾਸ ਲਈ ਖੇਡਾਂ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਨੌਜਵਾਨਾਂ ਕੋਲ ਹੁਣ ਭਾਰਤ ‘ਚ ਸਭ ਤੋਂ ਵਧੀਆ ਖੇਡ ਪਲੇਟਫਾਰਮ, ਖੇਲੋ ਇੰਡੀਆ ਯੂਥ ਗੇਮਜ ਹੈ, ਜਿੱਥੇ ਉਹ ਆਪਣੀ ਖੇਡ ਯਾਤਰਾ ਸੁਰੂ ਕਰ ਸਕਦੇ ਹਨ ਅਤੇ ਪ੍ਰਾਪਤ ਕਰ ਸਕਦੇ ਹਨ।












