ਆਸਟ੍ਰੇਲੀਆ ‘ਚ ਟੀ-20 ਵਿਸ਼ਵ ਕੱਪ ਤੋਂ ਬਾਅਦ ਭਾਰਤੀ ਟੀਮ ਸ਼ੁੱਕਰਵਾਰ ਨੂੰ ਨਿਊਜ਼ੀਲੈਂਡ ਖਿਲਾਫ ਤਿੰਨ ਟੀ-20 ਸੀਰੀਜ਼ ਦਾ ਪਹਿਲਾ ਮੈਚ ਖੇਡਣ ਜਾ ਰਹੀ ਹੈ। ਮੀਂਹ ਕਾਰਨ ਟਾਸ ਨਿਰਧਾਰਤ ਸਮੇਂ ‘ਤੇ ਨਹੀਂ ਹੋ ਸਕਿਆ। ਦੱਸ ਦਈਏ ਕਿ ਵੈਲਿੰਗਟਨ ਵਿੱਚ ਇਸ ਸਮੇਂ ਮੀਂਹ ਪੈ ਰਿਹਾ ਹੈ, ਅਜਿਹੇ ‘ਚ ਟਾਸ ‘ਚ ਦੇਰੀ ਹੋਈ ਹੈ। ਮੈਚ ਸਮੇਂ ‘ਤੇ ਸ਼ੁਰੂ ਹੋਵੇਗਾ ਜਾਂ ਦੇਰੀ ਨਾਲ ਇਸ ਬਾਰੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ਟਾਸ ਭਾਰਤੀ ਸਮੇਂ ਅਨੁਸਾਰ ਸਵੇਰੇ 11.30 ਵਜੇ ਹੋਣਾ ਸੀ, ਜਿਸ ਵਿਚ ਹੁਣ ਦੇਰੀ ਹੋ ਗਈ। ਇਸ ਦੇ ਨਾਲ ਹੀ ਮੈਚ ਭਾਰਤੀ ਸਮੇਂ ਅਨੁਸਾਰ ਦੁਪਹਿਰ 12 ਵਜੇ ਸ਼ੁਰੂ ਹੋਣਾ ਸੀ।
ਭਾਰਤੀ ਟੀਮ ਦੋ ਸਾਲ ਬਾਅਦ ਨਿਊਜ਼ੀਲੈਂਡ ‘ਚ ਟੀ-20 ਸੀਰੀਜ਼ ਖੇਡੇਗੀ। ਪਿਛਲੀ ਵਾਰ ਉਸ ਨੇ ਸੀਰੀਜ਼ 5-0 ਨਾਲ ਆਪਣੇ ਨਾਂ ਕੀਤੀ ਸੀ। ਭਾਰਤ ਕੋਲ ਨਿਊਜ਼ੀਲੈਂਡ ‘ਚ ਲਗਾਤਾਰ ਦੂਜੀ ਟੀ-20 ਸੀਰੀਜ਼ ਜਿੱਤਣ ਦਾ ਮੌਕਾ ਹੋਵੇਗਾ। ਭਾਰਤ ਨੇ ਪਹਿਲਾ ਮੈਚ ਛੇ ਵਿਕਟਾਂ ਨਾਲ ਅਤੇ ਦੂਜਾ ਮੈਚ ਸੱਤ ਵਿਕਟਾਂ ਨਾਲ ਜਿੱਤਿਆ। ਤੀਜਾ ਅਤੇ ਚੌਥਾ ਮੈਚ ਸੁਪਰ ਓਵਰ ਤੱਕ ਪਹੁੰਚ ਗਿਆ। ਭਾਰਤ ਨੇ ਫਾਈਨਲ ਮੈਚ ਸੱਤ ਵਿਕਟਾਂ ਨਾਲ ਜਿੱਤਿਆ ਸੀ।
ਦੋਵਾਂ ਟੀਮਾਂ ਦੇ ਸੰਭਾਵਿਤ ਪਲੇਇੰਗ-11
ਨਿਊਜ਼ੀਲੈਂਡ: ਫਿਨ ਐਲਨ, ਡੇਵੋਨ ਕੋਨਵੇ, ਕੇਨ ਵਿਲੀਅਮਸਨ (ਸੀ), ਗਲੇਨ ਫਿਲਿਪਸ, ਡੇਰਿਲ ਮਿਸ਼ੇਲ, ਜੇਮਸ ਨੀਸ਼ਮ, ਮਿਸ਼ੇਲ ਸੈਂਟਨਰ, ਟਿਮ ਸਾਊਥੀ, ਈਸ਼ ਸੋਢੀ, ਐਡਮ ਮਿਲਨੇ, ਲਾਕੀ ਫਰਗੂਸਨ।
ਭਾਰਤ: ਈਸ਼ਾਨ ਕਿਸ਼ਨ, ਸ਼ੁਭਮਨ ਗਿੱਲ, ਸ਼੍ਰੇਅਸ ਅਈਅਰ, ਸੂਰਿਆਕੁਮਾਰ ਯਾਦਵ, ਰਿਸ਼ਭ ਪੰਤ, ਹਾਰਦਿਕ ਪੰਡਯਾ, ਵਾਸ਼ਿੰਗਟਨ ਸੁੰਦਰ, ਹਰਸ਼ਲ ਪਟੇਲ/ਉਮਰਾਨ ਮਲਿਕ, ਭੁਵਨੇਸ਼ਵਰ ਕੁਮਾਰ, ਅਰਸ਼ਦੀਪ ਸਿੰਘ ਅਤੇ ਯੁਜਵੇਂਦਰ ਚਾਹਲ।
----------- Advertisement -----------
ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਪਹਿਲਾ T20 ਅੱਜ, ਮੀਂਹ ਕਾਰਨ ਟਾਸ ‘ਚ ਦੇਰੀ
Published on
----------- Advertisement -----------
----------- Advertisement -----------